
Punjab Govt: ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-3 ਤਹਿਤ ਚਲ ਰਹੇ ਬਲਾਕ ਪੱਧਰੀ ਮੁਕਾਬਲੇ ਇਸ ਦਾ ਤਾਜ਼ਾ ਸਬੂਤ ਹਨ।
Punjab Govt: ਖੇਡਾਂ ’ਚ ਹਿੱਸਾ ਲੈਣਾ ਪੰਜਾਬੀਆਂ ਦਾ ਸੁਭਾਅ ਹੈ ਅਤੇ ਇਸ ਨੂੰ ਪ੍ਰਫੁੱਲਤ ਕਰਨ ’ਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-3 ਤਹਿਤ ਚਲ ਰਹੇ ਬਲਾਕ ਪੱਧਰੀ ਮੁਕਾਬਲੇ ਇਸ ਦਾ ਤਾਜ਼ਾ ਸਬੂਤ ਹਨ।
ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਣ ਦਾ ਮੁੱਖ ਉਦੇਸ਼ ਪੰਜਾਬ ਨੂੰ ਖੇਡਾਂ ਦੇ ਮਾਮਲੇ ’ਚ ਫਿਰ ਤੋਂ ਨੰਬਰ 1 ਬਣਾਉਣਾ ਹੈ। ਇਹ ਉਪਰਾਲਾ ਹਰ ਸਾਲ ਵਧਦਾ ਜਾ ਰਿਹਾ ਹੈ। ਇਸ ਵਾਰੀ ਸਾਈਕਲਿੰਗ, ਬੇਸਬਾਲ ਅਤੇ ਤਾਈਕਵਾਂਡੋ ਖੇਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜੇਤੂਆਂ ਨੂੰ ਕੁੱਲ 9 ਕਰੋੜ ਰੁਪਏ ਦੇ ਇਨਾਮ ਵੀ ਵੰਡੇ ਜਾਣਗੇ। ਖੇਡਾਂ ਨਾਲ ਜੁੜ ਕੇ ਨੌਜਵਾਨ ਜਿੱਥੇ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿੰਦੇ ਹਨ ਓਥੇ ਹੀ ਉਹ ਸਮਾਜ ਵਿਚ ਇਕ ਚੰਗੇ ਨਾਗਰਿਕ ਦੇ ਤੌਰ 'ਤੇ ਆਪਣੀ ਪਹਿਚਾਣ ਬਣਾ ਸਕਦੇ ਹਨ।
.
ਪਿਛਲੇ ਦਿਨੀਂ ਬੇਂਗਲੁਰੂ ’ਚ ਹੋਈਆਂ 63ਵੀਆਂ ਨੈਸ਼ਨਲ ਓਪਨ ਐਥਲੈਟਿਕਸ ਚੈਂਪੀਅਨਸਿ਼ਪ ’ਚ ਪੰਜਾਬ ਦੀ ਟੀਮ ਨੇ ਪਹਿਲੀ ਵਾਰੀ 4×400 ਮੀਟਰ ਦੀ ਮਿਕਸਡ ਰਿਲੇ ਦੌੜ ’ਚ ਸੋਨ ਤਮਗਾ ਜਿੱਤਿਆ। ਟੀਮ ’ਚ ਜਸ਼ਨਦੀਪ ਸਿੰਘ, ਜਗਮੀਤ ਸਿੰਘ, ਟਵਿੰਕਲ ਚੌਧਰੀ ਅਤੇ ਗੁਪ ਕੌਰ ਸ਼ਾਮਲ ਸਨ। ਖਿਡਾਰੀਆਂ ਨੇ ਕਿਹਾ ਕਿ ਪਹਿਲਾਂ ਐਥਲੈਟਿਕਸ ਟਰੈਪ ਚੰਗੀ ਹਾਲਤ ’ਚ ਨਹੀਂ ਹੁੰਦਾ ਸੀ ਜਿਸ ਕਾਰਨ ਉਨ੍ਹਾਂ ਨੂੰ ਸੱਟਾਂ ਵੀ ਲਗੀਆਂ ਪਰ ਨਵੇਂ ਸਿੰਥੈਟਿਕ ਟਰੈਕ ਕਾਰਨ ਉਨ੍ਹਾਂ ਦੀ ਤਿਆਰ ਬਿਹਤਰ ਹੋਈ।
ਇਹੀ ਨਹੀਂ ਪੈਰਿਸ ਓਲੰਪਿਕ ਖੇਡਾਂ ’ਚ ਲਗਾਤਾਰ ਦੂਜੀ ਵਾਰੀ ਮੈਡਲ ਜਿੱਤਣ ਵਾਲੀ ਭਾਰਤੀ ਟੀਮ ’ਚ ਬਹੁਤੇ ਖਿਡਾਰੀ ਪੰਜਾਬ ਦੇ ਸਨ। ਪੰਜਾਬ ਸਰਕਾਰ ਨੇ ਟੀਮ ਦੇ ਹਰ ਪੰਜਾਬੀ ਖਿਡਾਰੀ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਪਹਿਲਾਂ ਹੀ ਖੇਡਾਂ ਵਿੱਚ ਵਧੀਆ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਉੱਚ ਪਦਵੀਆਂ ਦੇ ਕੇ ਸਨਮਾਨਿਆ ਹੈ।
.
ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਵੀ ਓਲੰਪਿਕ ਖੇਡਾਂ ਤੋਂ ਪਰਤਣ ਮਗਰੋਂ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾਂ ਟੇਕਣ ਮਗਰੋਂ ਪੰਜਾਬ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਪਹਿਲਾਂ ਕਰਨ ਲਈ ਤਾਰੀਫ਼ ਕੀਤੀ ਸੀ।
ਉਨ੍ਹਾਂ ਮੀਡੀਆ ਨਾਲ ਗੱਲਬਾਤ ’ਚ ਕਿਹਾ ਸੀ, ‘‘ਮੈਂ ਅਪਣੇ ਪਿੰਡ ’ਚ ਹਾਕੀ ਸਟੇਡੀਅਮ ਦੀ ਮੰਗ ਕੀਤੀ ਸੀ ਜੋ ਪੂਰੀ ਹੋਈ ਹੈ। ਖੇਡਾਂ ਪ੍ਰਤੀ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ। ਆਉਣ ਵਾਲੇ ਨੌਜਵਾਨ ਮੁੰਡੇ ਜਦੋਂ ਵੇਖਣਗੇ ਕਿ ਸਾਨੂੰ ਇੰਨਾ ਪਿਆਰ ਅਤੇ ਸਤਿਕਾਰ ਮਿਲਦਾ ਹੈ ਤਾਂ ਉਹ ਵੀ ਉਤਸ਼ਾਹਿਤ ਹੋਣਗੇ।’’