ਪੰਜਾਬੀ ਸਟਾਰ ਦਿਲਜੀਤ ਦੋਸਾਂਝ ਦੇ ਬਾਲੀਵੁੱਡ 'ਚ ਚਰਚੇ 
Published : Jun 27, 2018, 5:51 pm IST
Updated : Jun 27, 2018, 5:51 pm IST
SHARE ARTICLE
Diljit dosanjh
Diljit dosanjh

ਹਾਲ ਹੀ ਵਿਚ ਉਨ੍ਹਾਂਨੇ ਅਪਣੇ ਆਪ ਨੂੰ ਪੰਜਾਬ ਦੇ ਸੁਪਰ ਸਟਾਰ ਦਿਲਜੀਤ ਦੋਸਾਂਝ ਦਾ ਵੱਡਾ ਪ੍ਰਸ਼ੰਸਕ ਦੱਸਿਆ ਹੈ|  ਉਨ੍ਹਾਂਨੇ ਦਿਲਜੀਤ ਨੂੰ ਫਿਲਮ 'ਸੂਰਮਾ' ਲਈ ਸ਼ੁਭਕਮਨਾਵਾਂ

ਇਨ੍ਹਾਂ ਦਿਨਾਂ ਵਿਚ ਦਿਲਜੀਤ ਦੋਸਾਂਝ ਦੀ ਫਿਲਮ ਸੂਰਮਾ ਚਰਚਾ ਵਿਚ ਹੈ ਅਤੇ ਦਿਲਜੀਤ ਦੀ ਅਦਾਕਾਰੀ ਦੀਆਂ ਗੱਲਾਂ ਹੁਣ ਬਾਲੀਵੁਡ ਵਿਚ ਜੋਰਾਂ-ਸ਼ੋਰਾਂ 'ਤੇ ਚੱਲ ਰਹੀਆਂ ਹਨ | ਜੀ ਹਾਂ ਬਾਲੀਵੁੱਡ ਦੇ ਬਿਗ ਬੀ ਵੀ ਪੰਜਾਬੀ ਗੱਭਰੂ ਦਿਲਜੀਤ ਦੋਸਾਂਝ ਦੇ ਫੈਨ ਬਣ ਚੁੱਕੇ ਹਨ | ਬਾਲੀਵੁਡ  ਦੇ ਮਹਾਨਾਇਕ ਅਮੀਤਾਭ ਬੱਚਨ ਨੂੰ ਜਿੱਥੇ ਸਾਰੀ ਫਿਲਮ ਇੰਡਸਟਰੀ ਉਨ੍ਹਾਂ ਨੂੰ ਅਪਣਾ ਆਦਰਸ਼ ਮੰਨਦੀ ਹੈ, ਉਥੇ ਹੀ ਬਿੱਗ ਬੀ ਬਾਲੀਵੁਡ ਵਿੱਚ ਨਵੇਂ ਆਏ ਅਦਾਕਾਰਾਂ ਦੇ ਵੱਡੇ ਪ੍ਰਸ਼ੰਸਕ ਹਨ |  

Diljit dosanjhDiljit dosanjh

ਹਾਲ ਹੀ ਵਿਚ ਉਨ੍ਹਾਂਨੇ ਅਪਣੇ ਆਪ ਨੂੰ ਪੰਜਾਬ ਦੇ ਸੁਪਰ ਸਟਾਰ ਦਿਲਜੀਤ ਦੋਸਾਂਝ ਦਾ ਵੱਡਾ ਪ੍ਰਸ਼ੰਸਕ ਦੱਸਿਆ ਹੈ|  ਉਨ੍ਹਾਂਨੇ ਦਿਲਜੀਤ ਨੂੰ ਫਿਲਮ 'ਸੂਰਮਾ' ਲਈ ਸ਼ੁਭਕਮਨਾਵਾਂ ਦਿੱਤੀਆਂ ਹਨ |ਅਮਿਤਾਭ ਬੱਚਨ ਨੇ ਨੇ ਅਪਣੇ ਆਧਿਕਾਰਿਕ ਟਵਿਟਰ ਅਕਾਊਂਟ ਤੋਂ ਟਵੀਟ ਕਰ  ਦਿਲਜੀਤ ਨੂੰ ਅਪਣੀ ਫਿਲਮ ਸੂਰਮਾ ਵਿਚ ਬਿਹਤਰ ਪ੍ਰਦਰਸ਼ਨ ਕਰਨ ਲਈ ਸ਼ੁਭਕਮਨਾਵਾਂ ਦਿੱਤੀਆਂ ਹਨ | ਇਸਦੇ ਨਾਲ ਉਨ੍ਹਾਂਨੇ ਫਿਲਮ  ਦੇ ਨਿਰਦੇਸ਼ਕ ਸ਼ਾਦ ਅਲੀ  ਐਕਟਰੈਸ ਤਾਪਸੀ ਪੰਨੂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ ਹਨ |

Diljit dosanjh and amitabh bacchanDiljit dosanjh and amitabh bacchan

ਉਨ੍ਹਾਂਨੇ ਅਪਣੇ ਆਧਿਕਾਰਿਕ ਟਵੀਟਰ ਅਕਾਊਂਟ 'ਤੇ ਲਿਖਿਆ ਹੈ ਕਿ ਸੂਰਮਾ ਲਈ ਨਿਰਦੇਸ਼ਕ ਦੋਸਤ ਸ਼ਾਦ, ਮੇਰੀ ਸਹਿਯੋਗੀ ਤਾਪਸੀ,  ਉੱਤਮ ਪ੍ਰਤੀਭਾ ਪ੍ਰਸੰਸਾਯੋਗ ਦਿਲਜੀਤ ਨੂੰ ਸ਼ੁਭਕਾਮਨਾਵਾਂ | ਦੱਸਨਯੋਗ ਹੈ ਕਿ ਆਤਮਕਥਾ ਸੂਰਮਾ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ| ਇਸ ਫਿਲਮ ਵਿਚ ਦਿਲਜੀਤ ਨੇ ਸੰਦੀਪ ਸਿੰਘ  ਦਾ ਕਿਰਦਾਰ ਨਿਭਾਇਆ ਹੈ |

Diljit dosanjhDiljit dosanjh

ਇਸ ਫਿਲਮ ਵਿਚ ਦਿਲਜੀਤ ਦੇ ਇਲਾਵਾ ਤਾਪਸੀ ਪੰਨੂ , ਅੰਗਦ ਬੇਦੀ ਵੀ ਨਜ਼ਰ ਆਉਣਗੇ | ਇਹ ਫਿਲਮ ਸੋਨੀ ਪਿਕਚਰਸ ਨੈੱਟਵਰਕ ਇੰਡੀਆ ਦ ਸੀਐੱਸ ਫਿਲਮਸ ਦੇ ਬੈਨਰ ਹੇਠਾਂ ਬਣਾਈ ਗਈ ਹੈ | ਆਤਮਕਥਾ ਸੂਰਮਾ 13 ਜੁਲਾਈ 2018 ਨੂੰ ਦੇਸ਼ਭਰ  ਦੇ ਸਿਨੇਮਾਘਰਾਂ ਵਿੱਚ ਹਿੰਦੀ, ਪੰਜਾਬੀ ਭਾਸ਼ਾ ਵਿਚ ਰਿਲੀਜ ਹੋਵੇਗੀ | 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement