ਅਕਾਲੀ ਦਲ ਨੇ SGPC ਨੂੰ ਸਿਆਸੀ ਹਿੱਤਾਂ ਲਈ ਵਰਤਿਆ- ਬੀਬੀ ਭੱਠਲ
Published : Oct 30, 2021, 2:03 pm IST
Updated : Oct 30, 2021, 7:20 pm IST
SHARE ARTICLE
Rajinder Kaur Bhattal
Rajinder Kaur Bhattal

ਸੁਣੋ ਧਮਾਕੇਦਾਰ ਇੰਟਰਵਿਊ ਬੀਬੀ ਰਾਜਿੰਦਰ ਕੌਰ ਭੱਠਲ

 

 ਮੁਹਾਲੀ( ਅਮਨਪ੍ਰੀਤ ਕੌਰ) ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਹਰ ਰੋਜ਼ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਚੋਣਾਂ ਨੂੰ ਲੈ ਕੇ ਵੀ ਥੋੜਾ ਸਮਾਂ ਰਹਿ ਗਿਆ ਹੈ। ਜੇ ਗੱਲ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਵਿਚ ਵੀ ਲੰਮੇ ਸਮੇਂ ਤੱਕ ਕਾਟੋ ਕਲੇਸ਼ ਚੱਲਿਆ ਜੋ ਹੁਣ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਰੋਜ਼ਾਨਾ ਸਪੋਕਸਮੈਨ ਨੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨਾਲ ਗੱਲਬਾਤ ਕੀਤੀ।

Rajinder Kaur BhattalRajinder Kaur Bhattal

 

ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਵੇਲੇ ਦੀ ਰਾਜਨੀਤੀ ਤੇ ਹੁਣ ਦੀ ਰਾਜਨੀਤੀ ਵਿਚ ਬਹੁਤ ਫਰਕ ਆਇਆ ਹੈ। ਪਹਿਲਾਂ ਵੀ ਸਮੱਸਿਆਵਾਂ ਆਉਂਦੀਆਂ ਸਨ। ਉਹਨਾਂ ਨੂੰ ਹੱਲ ਕਰ ਲਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਸਾਰੀਆਂ ਸਮੱਸਿਆਵਾਂ ਇਕੱਠੀਆਂ ਆ ਰਹੀਆਂ ਹਨ। ਜਿਸ ਨਾਲ ਉਥਲ ਪੁੱਥਲ ਮਚ ਰਹੀ ਹੈ। ਅੱਜ ਸਿਆਸੀ ਉਥਲ ਪੁੱਥਲ ਹੈ। ਸਾਡੇ ਸੂਬੇ ਨੂੰ ਵਿੱਤੀ ਸੰਕਟ ਵੱਲ ਧਕੇਲਿਆਂ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਬਹਾਦਰਾਂ, ਸੂਰਮਿਆਂ, ਬਾਰਡਰਾਂ ਦਾ ਸੂਬਾ ਹੈ।  ਬੀਬੀ ਭੱਠਲ ਨੇ ਕਿਹਾ ਕਿ ਪੁਰਾਣੇ ਸਮੇਂ ਵਿਚ ਲੀਡਰ ਆਪਣੇ ਲੋਕਾਂ ਦਾ ਫਾਇਦਾ ਕਰਦੇ ਸਨ। 

Rajinder Kaur BhattalRajinder Kaur Bhattal

 

ਅੱਜ ਜਿਆਦਾਤਰ ਲੀਡਰ ਆਪਣਾ ਫਾਇਦਾ ਪਹਿਲਾਂ ਲੱਭਦੇ ਹਨ। ਮੈਨੂੰ ਕੀ ਚਾਹੀਦੀ ਹਾਂ, ਇਹ ਕਿਵੇਂ ਮਿਲ ਸਕਦਾ।  ਇਹੀ ਪਹਿਲਾਂ ਸੋਚਦੇ ਹਨ। ਅੱਜ ਸਭ ਤੋਂ ਵੱਡੀ ਤਬਦੀਲੀ ਉਥਲ ਪੁੱਛਲ ਦੀ ਹੈ।  ਉਹਨਾਂ ਕਿਹਾ ਕਿ ਇਕ ਜ਼ਮਾਨਾ ਸੀ ਜਦੋਂ ਅਨੁਸ਼ਾਸਨ ਵੇਖਿਆ ਜਾਂਦਾ ਸੀ।  ਅੱਜ ਕਿਸੇ ਵੀ ਪਾਰਟੀ ਵਿਚ ਅਨੁਸ਼ਾਸਨ ਨਹੀਂ ਹੈ। ਅੱਗੇ ਪਾਰਟੀਆਂ ਇਕ  ਹੁੰਦੀਆਂ ਸਨ। ਅਸੂਲ ਕੀ ਹੈ, ਸਿਧਾਂਤ ਕੀ ਹਨ ਲੋਕ ਉਹਨਾਂ 'ਤੇ ਚਲਦੇ ਸਨ। ਅੱਜ ਲੋਕਾਂ ਨੂੰ ਅਸੂਲਾਂ ਦਾ ਪਤਾ ਨਹੀਂ ਹੈ। ਅੱਜ ਇਹ ਨਹੀਂ ਪਤਾ ਸਵੇਰੇ ਬੰਦਾ ਕਿਸ ਪਾਰਟੀ ਨਾਲ ਖੜ੍ਹਾ ਹੈ ਅਤੇ ਸ਼ਾਮ ਨੂੰ ਕਿਸ ਪਾਰਟੀ ਨਾਲ ਖੜ੍ਹਾ ਹੈ। 

 

Rajinder Kaur BhattalRajinder Kaur Bhattal

 

 ਉਹਨਾਂ ਕਿਹਾ ਕਿ ਅੱਜ ਜੋ ਤਬਦੀਲੀਆਂ ਕੀਤੀਆਂ ਹਨ। ਉਹ ਠੀਕ ਹਨ। ਇਹ ਤਬਦੀਲੀਆਂ ਕਰਨ ਦੀ ਲੋੜ ਸੀ। ਅੱਜ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਦਿਨ ਰਾਤ ਕੰਮ ਕਰ ਰਹੀ ਹੈ।  ਪਰ ਸਰਕਾਰ ਕੋਲ ਥੋੜਾ ਸਮਾਂ ਹੈ ਸਰਕਾਰ ਕੋਲ ਸਮਾਂ ਹੋਣਾ ਚਾਹੀਦਾ।

 

Rajinder Kaur BhattalRajinder Kaur Bhattal

 

ਕੈਪਟਨ 'ਤੇ ਤੰਜ਼ ਕੱਸਦੇ ਹੋਏ  ਬੀਬੀ ਭੱਠਲ ਨੇ ਕਿਹਾ ਕਿ ਮੇਰੇ ਨਾਲ ਵੀ ਬਹੁਤ ਗੱਲਾਂ ਹੋਈਆਂ, ਬਹੁਤ ਵਿਤਕਰੇ  ਹੋਏ। ਮੈਂ ਹਾਈਕਮਾਨ ਕੋਲ ਆਪਣਾ ਪੱਖ ਰੱਖਦੀ ਸੀ ਪਰ ਮੈਂ ਪਾਰਟੀ ਨਹੀਂ ਸੀ ਛੱਡੀ।  ਬੀਬੀ ਭੱਠਲ ਨੇ  ਬਾਦਲਾਂ ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਅਕਾਲੀ ਦਲ ਨੇ SGPC ਨੂੰ ਸਿਆਸੀ ਹਿੱਤਾਂ ਲਈ ਵਰਤਿਆ। ਉਹਨਾਂ ਨੇ  SGPC  ਦੀ ਸਿਆਸੀਕਰਨ ਕਰ ਦਿੱਤਾ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement