ਹੋ ਗਿਆ ਸਰਕਾਰੀ ਐਲਾਨ! 15 ਦਸੰਬਰ ਤੋਂ ਲਾਗੂ ਕਰ ਦਿੱਤਾ ਇਹ ਕਾਨੂੰਨ, ਹੋ ਜਾਓ ਸਾਵਧਾਨ!
Published : Nov 30, 2019, 12:09 pm IST
Updated : Nov 30, 2019, 12:09 pm IST
SHARE ARTICLE
General fastag facility
General fastag facility

ਦੇਖੋ ਪੂਰੀ ਖ਼ਬਰ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਟੋਲ ਬੂਥਾਂ ‘ਤੇ ਸ਼ੁਰੂ ਹੋਣ ਜਾ ਰਹੀ ਫਾਸਟਟੈਗ ਸਰਵਿਸ ਨੂੰ 15 ਦਸੰਬਰ ਤੋਂ ਲਾਗੂ ਕਰਨ ਦਾ ਫੈਸਲਾ ਲਿਆ ਹੈ। ਪਿਹਲਾਂ ਇਹ ਯੋਜਨਾ 1 ਦਸੰਬਰ ਤੋਂ ਲਾਗੂ ਹੋਣ ਵਾਲੀ ਸੀ ਪਰ ਟੋਲ ਬੂਥਾਂ ‘ਤੇ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਕਾਰਨ ਸਰਕਾਰ ਨੇ ਇਸ ਨੂੰ ਅੱਗੇ ਵਧਾ ਦਿੱਤਾ ਹੈ। 15 ਦਸੰਬਰ ਤੋਂ ਬਾਅਦ ਬਿਨਾਂ ਫਾਸਟਟੈਗ ਦੇ ਟੋਲ ਬੂਥ ‘ਤੇ ਪ੍ਰਵੇਸ਼ ਕਰਨ ‘ਤੇ ਦੁਗਣਾ ਟੋਲ ਟੈਕਸ ਦੇਣਾ ਹੋਵੇਗਾ।

Toll PlazaToll Plazaਦਸ ਦਈਏ ਕਿ ਇਲੈਕਟ੍ਰਾਨਿਕ ਮਾਧਿਅਮ ਨਾਲ ਟੋਲ ਦੀ ਅਦਾਇਗੀ ਲਈ ਜ਼ਰੂਰੀ ਫਾਸਟੈਗ ਛੇਤੀ ਹੀ ਪੈਟਰੋਲ ਪੰਪਾਂ 'ਤੇ ਵੀ ਮਿਲੇਗਾ। ਇਸ ਨਾਲ ਪੈਟਰੋਲ ਤੇ ਪਾਰਕਿੰਗ ਫੀਸ ਦਾ ਵੀ ਭੁਗਤਾਨ ਕੀਤਾ ਜਾ ਸਕੇਗਾ। ਇਹੀ ਨਹੀਂ, ਸਟੇਟ ਹਾਈਵੇ ਅਤੇ ਸ਼ਹਿਰੀ ਟੋਲ ਪਲਾਜ਼ਾ 'ਤੇ ਵੀ ਫਾਸਟੈਗ ਦੇ ਮਾਧਿਅਮ ਨਾਲ ਟੋਲ ਟੈਕਸ ਸਵੀਕਾਰ ਕੀਤਾ ਜਾਵੇਗਾ। ਸਰਕਾਰੀ ਏਜੰਸੀਆਂ ਜ਼ੋਰ-ਸ਼ੋਰ ਨਾਲ ਇਸ ਦੀਆਂ ਤਿਆਰੀਆਂ ਵਿਚ ਜੁਟੀਆਂ ਹਨ।

Toll PlazaToll Plazaਨੈਸ਼ਨਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰੋਗਰਾਮ ਤਹਿਤ ਸਰਕਾਰ ਨੇ ਇਸ ਸਾਲ ਪਹਿਲੀ ਦਸੰਬਰ ਤੋਂ ਪੂਰੇ ਦੇਸ਼ ਵਿਚ ਸਾਰੇ ਤਰ੍ਹਾਂ ਦੇ ਮੋਟਰ ਵਾਹਨਾਂ 'ਚ ਫਾਸਟੈਗ ਲਗਾਉਣਾ ਜ਼ਰੂਰੀ ਕਰ ਦਿੱਤਾ ਹੈ। ਇਸ ਨੂੰ ਦੇਖਦੇ ਹੋਏ ਸਰਕਾਰ ਨੇ ਫਾਸਟੈਗ ਦੀ ਉਪਲੱਬਧਤਾ ਵਧਾਉਣ ਦੇ ਇੰਤਜ਼ਾਮ ਕੀਤੇ ਹਨ ਤਾਂ ਕਿ ਆਖ਼ਰੀ ਸਮੇਂ ਵਿਚ ਅਚਾਨਕ ਭੀੜ ਵਧਣ ਨਾਲ ਦਿੱਕਤ ਨਾ ਹੋਵੇ।

Toll PlazaToll Plaza ਐੱਨਪੀਸੀਆਈ ਦੀ ਚੀਫ ਆਪ੍ਰੇਟਿੰਗ ਅਫਸਰ ਪ੍ਰਵੀਨਾ ਰਾਏ ਨੇ ਕਿਹਾ, 'ਨੈਸ਼ਨਲ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਪ੍ਰੋਗਰਾਮ ਤਹਿਤ ਫਾਸਟੈਗ 'ਤੇ ਸਾਡਾ ਮੁੱਢਲਾ ਫੋਕਸ ਹੈ। ਦੋ ਸਾਲ ਤੋਂ ਘੱਟ ਮਿਆਦ ਵਿਚ ਇਹ ਪੂਰੀ ਤਰ੍ਹਾਂ ਇਸਤੇਮਾਲ ਵਿਚ ਲਿਆਉਣ ਯੋਗ ਹੋ ਗਿਆ ਹੈ। ਪਿਛਲੇ ਮਹੀਨੇ ਦੇ ਆਖ਼ਰ ਤਕ ਫਾਸਟੈਗ ਲੱਗੇ ਵਾਹਨਾਂ ਤੋਂ 3.1 ਕਰੋੜ ਤੋਂ ਜ਼ਿਆਦਾ ਫੇਰਿਆਂ ਵਿਚ 702.86 ਕਰੋੜ ਰੁਪਏ ਦਾ ਟੋਲ ਵਸੂਲਿਆ ਗਿਆ।

Toll PlazaToll Plaza ਇਸ ਤੋਂ ਪਹਿਲਾਂ ਸਤੰਬਰ ਵਿਚ 2.91 ਕਰੋੜ ਫੇਰਿਆਂ ਵਿਚ 658.94 ਕਰੋੜ ਰੁਪਏ ਟੋਲ ਦੀ ਵਸੂਲੀ ਕੀਤੀ ਗਈ ਸੀ। ਫਿਲਹਾਲ ਇਸ ਪ੍ਰਣਾਲੀ ਨਾਲ ਜੁੜੇ 23 ਬੈਂਕ ਫਾਸਟੈਗ ਜਾਰੀ ਕਰ ਰਹੇ ਹਨ, ਜਦਕਿ 10 ਬੈਂਕ ਫਾਸਟੈਗ ਦਾ ਭੁਗਤਾਨ ਪ੍ਰਾਪਤ ਕਰ ਰਹੇ ਹਨ। ਵਰਤਮਾਨ ਵਿਚ ਰਾਸ਼ਟਰੀ ਰਾਜਮਾਰਗਾਂ 'ਤੇ ਸਥਿਤ 528 ਤੋਂ ਜ਼ਿਆਦਾ ਟੋਲ ਪਲਾਜ਼ਾ 'ਤੇ ਫਾਸਟੈਗ ਦੇ ਮਾਰਫ਼ਤ ਟੋਲ ਟੈਕਸ ਇਕੱਠਾ ਕੀਤਾ ਜਾ ਰਿਹਾ ਹੈ।'

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement