
ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਚੰਡੀਗੜ੍ਹ 'ਚ ਸਸਤੀ ਸ਼ਰਾਬ ਵਿਕਣ ਕਾਰਨ ਨੁਕਸਾਨ ਉਠਾਉਣਾ ਪੈ ਰਿਹਾ ਹੈ। ਸੂਬੇ ਦੇ ਸਰਹੱਦੀ ਤਿੰਨ ਜ਼ਿਲ੍ਹਿਆਂ ਦੇ ਕਈ ਲੋਕ ਚੰਡੀਗੜ੍ਹ 'ਚ
ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਚੰਡੀਗੜ੍ਹ 'ਚ ਸਸਤੀ ਸ਼ਰਾਬ ਵਿਕਣ ਕਾਰਨ ਨੁਕਸਾਨ ਉਠਾਉਣਾ ਪੈ ਰਿਹਾ ਹੈ। ਸੂਬੇ ਦੇ ਸਰਹੱਦੀ ਤਿੰਨ ਜ਼ਿਲ੍ਹਿਆਂ ਦੇ ਕਈ ਲੋਕ ਚੰਡੀਗੜ੍ਹ 'ਚ ਵਿਕਣ ਵਾਲੀ ਸਸਤੀ ਸ਼ਰਾਬ ਪੀਣ ਤੋਂ ਇਲਾਵਾ, ਨਾਲ ਹੋਰ ਦੋ ਬੋਤਲਾਂ ਘਰ ਲੈ ਜਾਂਦੇ ਹਨ। ਚੰਡੀਗੜ੍ਹ ਤੋਂ ਹੁੰਦੇ ਹੋਏ ਹਿਮਾਚਲ 'ਚ ਘੁੰਮਣ ਆਉਣ ਵਾਲੇ ਸੈਲਾਨੀ ਵੀ ਚੰਡੀਗੜ੍ਹ ਤੋਂ ਦੋ ਬੋਤਲਾਂ ਦਾ ਕੋਟਾ ਨਾਲ ਚੁੱਕੀ ਆਉਂਦੇ ਹਨ।
Chandigarh Alcohol
ਸ਼ਰਾਬ ਦਾ ਨਾਜਾਇਜ਼ ਕਾਰੋਬਾਰ
ਮਾਲੀਏ ਦੀ ਨਜ਼ਰ ਤੋਂ ਚੰਡੀਗੜ੍ਹ ਦੀ ਸਸਤੀ ਸ਼ਰਾਬ ਹਿਮਾਚਲ ਸਰਕਾਰ ਦੇ ਖ਼ਜ਼ਾਨੇ 'ਤੇ ਹਮਲਾ ਬੋਲ ਰਹੀ ਹੈ। ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਵੀ ਹਿਮਾਚਲ ਸਰਕਾਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਅਜਿਹੇ ਨੁਕਸਾਨ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਹੈ। ਇਸ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਸ਼ਰਾਬ ਦੀਆਂ ਕੀਮਤਾਂ ਵਧਾਉਣ ਦਾ ਮਾਮਲਾ ਉਠਾਇਆ ਹੈ।
Chandigarh Alcohol
ਸਸਤੀ ਸ਼ਰਾਬ ਨਾਲ ਨੁਕਸਾਨ
ਪੱਤਰ 'ਚ ਦਲੀਲ ਦਿੱਤੀ ਗਈ ਹੈ ਕਿ ਸਸਤੀ ਸ਼ਰਾਬ ਕਾਰਨ ਸੂਬੇ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਮੁਲਾਂਕਣ ਹੈ ਕਿ ਚੰਡੀਗੜ੍ਹ 'ਚ ਸ਼ਰਾਬ ਮਹਿੰਗੀ ਜਾਂ ਹਿਮਾਚਲ ਦੇ ਮੁੱਲਾਂ ਸਮਾਨ ਹੋਵੇ ਤਾਂ ਸੂਬਾ ਸਰਕਾਰ ਨੂੰ ਸਾਲਾਨਾ ਕਰੀਬ 200 ਕਰੋੜ ਰੁਪਏ ਦਾ ਨੁਕਸਾਨ ਨਹੀਂ ਹੋਵੇਗਾ। ਪ੍ਰਮੁੱਖ ਬਰਾਂਡ ਦੀ ਸ਼ਰਾਬ ਦੀ ਇਕ ਬੋਤਲ ਜਿਹੜੀ ਹਿਮਾਚਲ 'ਚ 3450 ਰੁਪਏ ਦੀ ਹੈ, ਉਹ ਚੰਡੀਗੜ੍ਹ 'ਚ 2220 ਰੁਪਏ ਹੈ।
Chandigarh Alcohol
ਹਿਮਾਚਲ 'ਚ 510 ਰੁਪਏ 'ਚ ਵਿਕਣ ਵਾਲੀ ਸ਼ਰਾਬ ਦੀ ਬੋਤਲ ਚੰਡੀਗੜ੍ਹ 'ਚ 320 ਰੁਪਏ 'ਚ ਮਿਲ ਰਹੀ ਹੈ। ਇਹ ਮਾਮਲਾ ਚੰਡੀਗੜ੍ਹ 'ਚ ਹੋਈ 29ਵੀਂ ਉੱਤਰੀ ਖੇਤਰੀ ਪ੍ਰੀਸ਼ਦ ਦੀ ਬੈਠਕ 'ਚ ਉਠਾਇਆ ਗਿਆ ਸੀ। ਇਸ ਮਾਮਲੇ 'ਚ ਕੋਈ ਕਾਰਵਾਈ ਨਾ ਹੋਣ ਦੀ ਸੂਰਤ 'ਚ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਿੱਠੀ ਲਿਖੀ ਹੈ।
Chandigarh Alcohol
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।