ਪੰਜਾਬ ਪੁਲਿਸ ਦਾ ਸ਼ਰਾਬੀ ਡਰਾਈਵਰ ਕਿਵੇਂ ਜ਼ਮੀਨ ਨਾਲ ਖਾਂਦਾ ਟੱਕਰਾਂ
Published : Nov 5, 2019, 1:33 pm IST
Updated : Nov 5, 2019, 1:33 pm IST
SHARE ARTICLE
Drunk driver of Punjab Police
Drunk driver of Punjab Police

ਦਾਰੂ ਦੇ ਨਸ਼ੇ ਵਿਚ ਵਾਰ-ਵਾਰ ਮਾਰਿਆ ਸਿਰ ਜ਼ਮੀਨ ਨਾਲ

ਸੜਕ ’ਤੇ ਇਕ ਸ਼ਰਾਬੀ ਬੰਦਾ ਇੱਕ ਵਾਰ ਨਹੀਂ ਬਲਕਿ ਕਿੰਨੀ ਹੀ ਵਾਰ ਉੱਠਣ ਦੀ ਕੋਸ਼ਿਸ਼ ਕਰਦਾ ਪਰ ਹਰ ਵਾਰ ਹੇਠਾਂ ਡਿੱਗਦਾ। ਕਿੰਨੀ ਵਾਰ ਤਾਂ ਇਸ ਸ਼ਰਾਬੀ ਬੰਦੇ ਨੇ ਆਪਣੀ ਪੱਗ ਜ਼ਮੀਨ ਨਾਲ ਮਾਰੀ ਹੋਵੇਗੀ। ਹਾਲਾਂਕਿ ਲੋਕ ਖੜ੍ਹੇ ਹਨ ਤੇ ਵੀਡੀਓ ਬਣਾ ਰਹੇ ਹਨ ਅਤੇ ਇਹ ਸ਼ਖਸ਼ ਆਪਣੀਆਂ ਹਰਕਤਾਂ ਕਾਰਨ ਮਜ਼ਾਕ ਦਾ ਪਾਤਰ ਬਣਦਾ ਹੀ ਜਾ ਰਿਹਾ ਹੈ। ਇਹ ਵਿਅਕਤੀ ਪੰਜਾਬ ਪੁਲਿਸ ਦਾ ਡਰਾਇਵਰ ਦੱਸਿਆ ਜਾ ਰਿਹਾ ਹੈ ਜੋ ਕਿ ਨਸ਼ੇ ਦੀ ਐਨੀ ਬੁਰੀ ਹਾਲਤ ਵਿਚ ਹੈ ਕਿ ਆਪਣੇ ਪੈਰਾਂ ਤੇ ਵੀ ਖੜ੍ਹਾ ਨਹੀਂ ਹੋ ਪਾ ਰਿਹਾ।

DriverDriver

ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਕੈਂਟਰ ਵੀ ਕੋਲ ਹੀ ਖੜ੍ਹਾ। ਜਿਸ ਵਿਚ ਇਹ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਲੋਕ ਇਸ ਦੀ ਚਾਬੀ ਲੈਣ ਦੀ ਗੱਲ ਕਰ ਰਹੇ ਹਨ ਤਾਂ ਜੋ ਅਜਿਹੀ ਹਾਲਤ ਵਿਚ ਇਹ ਕਿਸੇ ਦੇ ਟੱਕਰ ਨਾ ਮਾਰ ਦੇਵੇ। ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਦਾਰੂ ਪੀਕੇ ਇਸ ਤਰ੍ਹਾਂ ਸ਼ਰੇਆਮ ਬੇਇੱਜ਼ਤ ਹੋਣ ਦੀ ਇਹ ਕੋਈ ਪਹਿਲੀ ਵੀਡੀਓ ਨਹੀਂ।

DriverDriver

ਇਸ ਤੋਂ ਪਹਿਲਾਂ ਵੀ ਵੱਖ ਵੱਖ ਥਾਵਾਂ ਤੇ ਦਾਰੂ ਦੇ ਨਸ਼ੇ ’ਚ ਪੁਲਿਸ ਵਾਲੇ ਡਿਗਦੇ ਢਹਿੰਦੇ ਜਾਂ ਲੋਕਾਂ ਨਾਲ ਉਲਝਦੇ ਦਿਖਾਈ ਦਿੱਤੇ ਹਨ ਜਿਨ੍ਹਾਂ ਉੱਤੇ ਸਖ਼ਤ ਕਾਰਵਾਈਆਂ ਵੀ ਹੋਈਆਂ ਅਤੇ ਉਨ੍ਹਾਂ ਦੀ ਨੌਕਰੀ ਤੱਕ ਵੀ ਚਲੀ ਗਈ ਪਰ ਫਿਰ ਵੀ ਪਤਾ ਨਹੀਂ ਕਿ ਅਜਿਹਾ ਦੁਬਾਰਾ ਕਿਉਂ ਹੁੰਦਾ ਹੈ। ਹੁਣ ਦੇਖਣ ਹੋਵੇਗਾ ਕਿ ਇਸ ਮੁਲਾਜ਼ਮ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ।

DriverDriver

ਦਸ ਦਈਏ ਕਿ ਇਕ ਵੀਡੀਓ ਵਿਚ ਔਰਤ ਵਰਦੀਧਾਰੀ ਮੁਲਾਜ਼ਮ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਹੈ। ਇਹ ਵੀਡੀਓ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮਚਾਕੀ ਮੱਲ ਸਿੰਘ ਵਾਲਾ ਦਾ ਹੈ। ਜਾਣਕਾਰੀ ਮੁਤਾਬਕ ਇਹ ਵਰਦੀਧਾਰੀ ਸ਼ਰਾਬ ਦੇ ਨਸ਼ੇ ਵਿੱਚ ਕਿਸੇ ਦੇ ਘਰ ਵੜ ਗਿਆ। ਉੱਥੇ ਮੌਜੂਦ ਇੱਕ ਔਰਤ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਔਰਤ ਨੇ ਇਸ ਦਾ ਵਿਰੋਧ ਕੀਤਾ ਤੇ ਫਿਰ ਆਤਮ ਰੱਖਿਆ ਕਰਦੇ ਹੋਏ ਮੁਲਾਜ਼ਮ ਦੇ ਸਿਰ ਵਿੱਚ ਇੱਟ ਮਾਰ ਦਿੱਤੀ।

DriverDriver

ਇਕਬਾਲ ਸਿੰਘ ਨੂੰ ਛੁਡਵਾ ਕੇ ਲਿਆਏ ਐਸਐਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਵਿਚ ਸੂਚਨਾ ਮਿਲੀ ਸੀ ਕਿ ਪਿੰਡ ਮੱਲ ਸਿੰਘ ਵਾਲਾ ਵਿਚ ਪੁਲਿਸ ਵਾਲੇ ਨੂੰ ਕੁਝ ਲੋਕ ਬੰਨ੍ਹ ਕਰ ਕੁੱਟ ਰਹੇ ਹਨ। ਉਹ ਮੌਕੇ ਉੱਤੇ ਪੁੱਜੇ ਤੇ ਉਸ ਨੂੰ ਛੁੜਵਾ ਕੇ ਲਿਆਏ। ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement