ਨਸ਼ਾ ਸਮੱਗਲਿੰਗ ਮਡਿਊਲ ਦਾ ਪਰਦਾਫ਼ਾਸ਼, 3 ਕਿਲੋ ਹੈਰੋਇਨ ਬਰਾਮਦ
Published : Nov 30, 2020, 9:57 am IST
Updated : Nov 30, 2020, 9:57 am IST
SHARE ARTICLE
File Photo
File Photo

ਇਕ ਹੈਰੋਇਨ ਸਮੱਗਲਰ ਗ੍ਰਿਫ਼ਤਾਰ

ਅੰਮ੍ਰਿਤਸਰ - ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜਾਣਕਾਰੀ ਮਿਲਣ 'ਤੇ ਛਾਪੇਮਾਰੀ ਕਰਦਿਆਂ ਕਰਾਸ ਬਾਰਡਰ ਨਸ਼ਾ ਸਮੱਗਲਿੰਗ ਮਡਿਊਲ ਦਾ ਪਰਦਾਫ਼ਾਸ਼ ਕਰ ਕੇ ਇਕ ਹੈਰੋਇਨ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਨਿਸ਼ਾਨਦੇਹੀ ’ਤੇ ਛਾਪੇਮਾਰੀ ਕਰਦਿਆਂ ਗੰਨੇ ਦੇ ਖੇਤ ’ਚ ਲੁਕੋ ਕੇ ਰੱਖੀ ਗਈ ਪਾਕਿਸਤਾਨ ਤੋਂ ਮੰਗਵਾਈ 3 ਕਿਲੋ ਹੈਰੋਇਨ ਪੁਲਿਸ ਨੇ ਬਰਾਮਦ ਕਰ ਲਈ।

ArrestedArrested

ਜ਼ਿਲ੍ਹਾ ਦਿਹਾਤੀ ਪੁਲਿਸ ਮੁਖੀ ਧਰੁਵ ਦਹੀਆ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਮੋਡੇ ਵਾਸੀ ਸਮੱਗਲਰ ਹਿੰਮਤ ਸਿੰਘ ਪੁੱਤਰ ਦਲਬੀਰ ਸਿੰਘ ਨੇ ਹੋਰ ਸਾਥੀਆਂ ਨਾਲ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਸਮੱਗਲਿੰਗ ਦਾ ਧੰਦਾ ਕਰਦੇ ਹਨ। ਪੁਲਿਸ ਪਾਰਟੀ ਨੇ ਛਾਪੇਮਾਰੀ ਕਰਦਿਆਂ ਉਕਤ ਸਮੱਗਲਰ ਹਿੰਮਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਉਸਦੀ ਨਿਸ਼ਾਨਦੇਹੀ ’ਤੇ ਪਿੰਡ ਪੰਜਗਰਾਈਆਂ ’ਚ ਗੰਨੇ ਦੇ ਇਕ ਖੇਤ ’ਚ ਲੁਕੋ ਕੇ ਰੱਖੀ ਗਈ ਹੈਰੋਇਨ ਬਰਾਮਦ ਕਰ ਲਈ।

ArrestedArrested

ਮੁੱਢਲੀ ਪੁੱਛਗਿਛ ਦੌਰਾਨ ਹਿੰਮਤ ਸਿੰਘ ਨੇ ਦੱਸਿਆ ਕਿ ਇਹ ਹੈਰੋਇਨ ਫ਼ਰੀਦਕੋਟ ਜੇਲ੍ਹ ’ਚ ਬੰਦ ਮਲਕੀਤ ਸਿੰਘ ਫੌਜੀ ਪੁੱਤਰ ਬਲਦੇਵ ਸਿੰਘ ਵਾਸੀ ਮੁਹਾਵਾ ਨੇ ਪਾਕਿਸਤਾਨ ਤੋਂ ਮੰਗਵਾ ਕੇ ਦਿੱਤੀ ਸੀ। ਮਲਕੀਤ ਸਿੰਘ ਫੌਜੀ ਖਿਲਾਫ਼ ਥਾਣਾ ਘਰਿੰਡਾ ਵਿਖੇ 8. 5. 2019 ਨੂੰ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੇ ਤਹਿਤ ਉਹ ਫ਼ਰੀਦਕੋਟ ਜੇਲ੍ਹ ’ਚ ਬੰਦ ਹੈ।

ArrestedArrested

ਪੁੱਛਗਿੱਛ ਦੌਰਾਨ ਹਿੰਮਤ ਸਿੰਘ ਨੇ ਦੱਸਿਆ ਕਿ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਇਹ ਹੈਰੋਇਨ ਕੋਲਡਰਿੰਕ ਦੀਆਂ ਬੋਤਲਾਂ ਵਿਚ ਪਾ ਕੇ ਬਾਰਡਰ ਪਾਰ ਤੋਂ ਰਾਵੀ ਦਰਿਆ ਵਿਚ ਉਸ ਜਗ੍ਹਾ ਤੱਕ ਰੋੜੀ ਗਈ ਸੀ, ਜਿੱਥੇ ਰਾਵੀ ਬਾਰਡਰ ਪਾਰ ਕਰਦਾ ਹੈ। ਧਰੁਵ ਦਹੀਆ ਨੇ ਦੱਸਿਆ ਕਿ ਇਸ ਆਪ੍ਰੇਸ਼ਨ ਦੀ ਅਗਵਾਈ ਐੱਸ. ਪੀ. ਡੀ. ਗੌਰਵ ਤੁਰਾ, ਡੀ. ਐੱਸ. ਪੀ. ਅਟਾਰੀ ਗੁਰਪ੍ਰਤਾਪ ਸਿੰਘ ਸਹੋਤਾ ਅਤੇ ਡੀ. ਐੱਸ. ਪੀ. ਅਜਨਾਲਾ ਵਿਪਨ ਕੁਮਾਰ ਨੂੰ ਸੌਂਪੀ ਗਈ ਸੀ।

SHARE ARTICLE

ਏਜੰਸੀ

Advertisement

Bathinda Govt School Teachers Protest : ਮਹਿਲਾ ਅਧਿਆਪਕ ਤੋਂ ਦੁਖੀ ਹੋ ਕੇ ਸਕੂਲ ਸਟਾਫ਼ ਨੇ ਕੀਤੀ ਸੜਕ ਜਾਮ

23 Jul 2025 4:30 PM

Punjab Police Rescue People : ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਨਹਿਰ 'ਚ ਛਾਲ ਮਾਰ ਕੇ 9 ਲੋਕਾਂ ਦੀ ਬਚਾਈ ਜਾਨ

23 Jul 2025 4:29 PM

ਅੰਮ੍ਰਿਤਪਾਲ ਨੂੰ ਜੇਲ੍ਹ 'ਚ ਕੌਣ ਪਹੁੰਚਾਉਂਦਾ ਰਿਹਾ ਨਸ਼ਾ? ਸਾਥੀਆਂ ਦੇ ਖੁਲਾਸਿਆਂ 'ਚ ਕਿੰਨਾ ਸੱਚ?

22 Jul 2025 8:57 PM

ਪੰਜਾਬ ਦੇ ਕਿਸਾਨਾਂ 'ਤੇ ਹੋਵੇਗੀ ਪੈਸਿਆਂ ਦੀ ਬਾਰਿਸ਼, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

22 Jul 2025 8:55 PM

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM
Advertisement