ਏਆਈਜੀ ਆਸ਼ੀਸ਼ ਕਪੂਰ ਦਾ ਤਿੰਨ ਕੰਪਨੀਆਂ ਤੋਂ ਇਲਾਵਾ ਪੀਜ਼ਾ ਕੰਪਨੀ 'ਚ ਵੀ 33 ਫ਼ੀਸਦੀ ਦੇ ਸ਼ੇਅਰ ਦਾ ਹੋਇਆ ਖੁਲਾਸਾ

By : JPCLIT

Published : Nov 30, 2022, 2:01 pm IST
Updated : Nov 30, 2022, 2:01 pm IST
SHARE ARTICLE
AIG Ashish Kapoor
AIG Ashish Kapoor

ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਏਆਈਜੀ ਆਸ਼ੀਸ਼ ਕਪੂਰ ਜੇਲ੍ਹ 'ਚ ਬੰਦ

ਚੰਡੀਗੜ੍ਹ:  ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਏਆਈਜੀ ਆਸ਼ੀਸ਼ ਕਪੂਰ ਜੇਲ੍ਹ 'ਚ ਬੰਦ ਹਨ। ਇਸੇ ਦੌਰਾਨ ਜਾਂਚ 'ਚ ਪਤਾ ਲੱਗਾ ਕਿ ਉਹਨਾਂ ਦਾ ਤਿੰਨ ਕੰਪਨੀਆਂ ਤੋਂ ਇਲਾਵਾ ਇਕ ਪੀਜ਼ਾ ਕੰਪਨੀ 'ਚ ਵੀ ਹਿੱਸਾ ਹੈ। ਜਿਸ ਵਿਚ ਉਨ੍ਹਾਂ ਦਾ 33 ਫ਼ਸੀਦੀ ਦਾ ਸ਼ੇਅਰ ਸਾਹਮਣੇ ਆਇਆ ਹੈ ਅਤੇ ਬਾਕੀ ਤਿੰਨ ਕੰਪਨੀਆਂ 'ਚ ਅਸ਼ੀਸ਼ ਦੇ ਰਿਸ਼ਤੇਦਾਰ ਡਾਇਰੈਕਟਰ ਹਨ।  ਸੂਤਰਾਂ ਮੁਤਾਬਿਕ ਵਿਜੀਲੈਂਸ ਵੱਲੇਂ ਇਨ੍ਹਾਂ ਕੰਪਨੀਆਂ ਦੇ ਬਾਕੀ ਹਿੱਸੇਦਾਰਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾਵੇਗਾ।

ਇਸ ਮਾਮਲੇ ਦੀ ਵਧੇਰੀ ਜਾਂਚ ਅਤੇ ਪੁੱਛਗਿੱਛ ਲਈ ਆਸ਼ੀਸ਼ ਕਪੂਰ ਦੀ ਪਤਨੀ ਕੋਮਲ ਨੂੰ ਵੀਰਵਾਰ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।  ਕੋਮਲ ਕਪੂਰ ਨੂੰ ਪਿਛਲੇ ਹਫ਼ਤੇ ਵੀ ਵਿਜੀਲੈਂਸ ਨੇ ਪੁੱਛਗਿੱਛ ਲਈ ਬੁਲਾਇਆ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਸ਼ੀਸ਼ ਕਪੂਰ ਤੋਂ ਪਿਛਲੇ ਹਫ਼ਤੇ 25 ਸਵਾਲ ਪੁੱਛੇ ਗਏ ਸਨ। ਉਨ੍ਹਾਂ ਸਵਾਲਾਂ ਦੇ ਜਵਾਬ ਉਹ ਵੀਰਵਾਰ ਨੂੰ ਦੇਣਗੇ।

ਜਿਕਰਯੋਗ ਹੈ ਕਿ ਕਪੂਰ 'ਤੇ ਕੰਪਨੀਆਂ 'ਚ ਪੈਸੇ ਦਾ ਨਿਵੇਸ਼ ਕਰਨ ਤੇ ਇਕ ਔਰਤ ਨੇ ਜਬਰ ਜਨਾਹ 'ਤੇ ਵਸੂਲੀ ਵਰਗੇ ਗੰਭੀਰ ਦੋਸ਼ ਲਗਾਏ ਹਨ। ਸਾਲ 2016 'ਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਕਪੂਰ ਬਤੌਰ ਜੇਲ੍ਹ ਸੁਪਰਡੈਂਟ ਤਾਇਨਾਤ ਸਨ। ਉਸ ਦੌਰਾਨ ਜੇਲ੍ਹ 'ਚ ਬੰਦ ਹਰਿਆਣਾ ਵਾਸੀ ਦੀ ਔਰਤ ਨਾਲ ਉਨ੍ਹਾਂ ਦਾ ਸੰਪਰਕ ਹੋਇਆ। ਜੋ ਕਿ ਕਿਸੇ ਕੇਸ ਕਾਰਨ ਜੇਲ੍ਹ ਵਿਚ ਸੀ। ਉਸ ਦੀ ਜ਼ਮਾਨਤ ਕਰਵਾਉਣ 'ਚ ਆਸ਼ੀਸ਼ ਨੇ ਉਸ ਦੀ ਮਦਦ ਕੀਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement