ਸੂਬੇ ਵਿਚ ਫਸਲੀ ਵੰਨ-ਸੁਵੰਨਤਾ ਨੂੰ ਕਿਸਾਨਾਂ ਨੇ ਭਰਿਆ ਹੁੰਗਾਰਾ
Published : Dec 30, 2019, 10:50 am IST
Updated : Apr 9, 2020, 9:42 pm IST
SHARE ARTICLE
Photo
Photo

ਸਾਉਣੀ-2019 ਦੌਰਾਨ 7.50 ਲੱਖ ਏਕੜ ਰਕਬਾ ਝੋਨੇ ਹੇਠੋਂ ਨਿਕਲ ਕੇ ਬਦਲਵੀਆਂ ਫਸਲਾਂ ਹੇਠ ਆਇਆ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਦਿੱਤੇ ਹੁਕਮ ਸਦਕਾ ਝੋਨਾ ਹੇਠਲਾ ਰਕਬਾ ਵੱਡੀ ਪੱਧਰ 'ਤੇ ਘਟਿਆ ਅਤੇ ਸਾਉਣੀ-2019 ਦੌਰਾਨ ਲਗਪਗ 7 ਲੱਖ 50 ਹਜ਼ਾਰ ਏਕੜ ਰਕਬਾ ਝੋਨੇ ਹੇਠੋਂ ਨਿਕਲ ਕੇ ਬਦਲਵੀਆਂ ਫਸਲਾਂ ਹੇਠ ਆ ਗਿਆ।

ਜ਼ਿਕਰਯੋਗ ਹੈ ਕਿ ਸਾਉਣੀ-2018 ਦੌਰਾਨ ਗੈਰ-ਬਾਸਮਤੀ ਝੋਨੇ ਹੇਠ 64.80 ਲੱਖ ਏਕੜ ਰਕਬਾ ਸੀ ਜੋ ਇਸ ਵਾਰ ਘਟ ਕੇ 57.27 ਲੱਖ ਏਕੜ ਰਹਿ ਗਿਆ।
ਖੇਤੀਬਾੜੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਜਿਨ੍ਹਾਂ ਕੋਲ ਖੇਤੀਬਾੜੀ ਮਹਿਕਮਾ ਵੀ ਹੈ, ਨੇ ਕਿਹਾ ਕਿ ਇਹ ਉੱਦਮ ਪਾਣੀ ਦੀ ਸੰਭਾਲ ਲਈ ਸਹਾਈ ਹੋਣਗੇ ਕਿਉਂ ਜੋ ਝੋਨਾ, ਪਾਣੀ ਦੀ ਖਪਤ ਵਾਲੀ ਫਸਲ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਪਾਣੀ ਦੇ ਸਤੰਲੁਨ ਨੂੰ ਬਹਾਲ ਕਰਨ ਲਈ ਸਰਕਾਰ ਵੱਲੋਂ ਅਗਲੇ ਸਾਲ 7 ਲੱਖ ਏਕੜ ਹੋਰ ਰਕਬਾ ਝੋਨੇ ਹੇਠੋਂ ਕੱਢ ਕੇ ਕਪਾਹ, ਮੱਕੀ, ਬਾਸਮਤੀ ਅਤੇ ਫਲ ਤੇ ਸਬਜ਼ੀਆਂ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਇਸ ਸਾਲ ਵੀ 7 ਲੱਖ 50 ਹਜ਼ਾਰ ਏਕੜ ਰਕਬੇ ਨੂੰ ਝੋਨੇ ਹੇਠੋਂ ਕੱਢ ਕੇ ਬਦਲਵੀਆਂ ਫਸਲਾਂ ਹੇਠ ਲਿਆਂਦਾ ਹੈ।

ਇਸ ਸਾਲ ਕਪਾਹ ਹੇਠ 3 ਲੱਖ ਏਕੜ, ਮੱਕੀ ਹੇਠ 1.27 ਲੱਖ ਏਕੜ, ਬਾਸਮਤੀ ਹੇਠ 2.95 ਲੱਖ ਏਕੜ ਅਤੇ ਫਲਾਂ ਤੇ ਸਬਜ਼ੀਆਂ ਹੇਠ 17500 ਏਕੜ ਰਕਬਾ ਵਧਾਇਆ ਗਿਆ। ਖੇਤੀਬਾੜੀ ਵਿਭਾਗ ਵੱਲੋਂ ਸਾਲ 2019 ਦੌਰਾਨ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ ਨੇ ਦੱਸਿਆ ਕਿ ਫਸਲੀ ਵੰਨ-ਸੁਵੰਨਤਾ ਤੋਂ ਇਲਾਵਾ ਵਿਭਾਗ ਨੇ ਸਾਉਣੀ-2019 ਵਿੱਚ ਵਿਆਪਕ ਪੱਧਰ 'ਤੇ ਮੁਹਿੰਮ ਚਲਾਈ ਗਈ ਜਿਸ ਤਹਿਤ ਕਿਸਾਨਾਂ ਨੂੰ ਖੇਤੀ ਰਸਾਇਣ ਘਟਾਉਣ ਖਾਸ ਕਰਕੇ 9 ਖੇਤੀ ਰਸਾਇਣਾਂ ਦਾ ਬਾਸਮਤੀ ਦੇ ਦਾਣਿਆਂ ਦੀ ਗੁਣਵੱਤਾ 'ਤੇ ਪੈਂਦੇ ਮਾਰੂ ਪ੍ਰਭਾਵ ਬਾਰੇ ਪ੍ਰੇਰਿਤ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਇਹਨਾਂ ਉਪਰਾਲਿਆਂ ਦੇ ਉਤਸ਼ਾਹਜਨਕ ਨਤੀਜੇ ਨਿਕਲੇ ਕਿਉਂ ਜੋ ਬਾਸਮਤੀ ਦੀ ਫਸਲ 'ਤੇ ਰਸਾਇਣਾਂ ਦੇ ਛਿੜਕਾਅ ਦਾ ਪੱਧਰ ਘਟਿਆ। ਇਹਨਾਂ ਉਪਰਾਲਿਆਂ ਸਦਕਾ ਸੂਬੇ ਦੇ ਕਿਸਾਨ ਨੇ ਬਾਸਮਤੀ ਦੀ ਉਚ ਮਿਆਰੀ ਫਸਲ ਦਾ ਉਤਪਾਦਨ ਕੀਤਾ ਅਤੇ ਇਰਾਨ ਜੋ ਪੰਜਾਬ ਦੀ ਬਾਸਮਤੀ ਦੀ ਮੁੱਖ ਮੰਡੀ ਹੈ, ਨੂੰ ਬਰਾਮਦ ਕਰਨ 'ਤੇ ਲੱਗੀਆਂ ਬੰਦਸ਼ਾਂ ਦੇ ਮੱਦੇਨਜ਼ਰ ਕਮਜ਼ੋਰ ਕੌਮਾਂਤਰੀ ਰੁਝਾਨ ਦੇ ਬਾਵਜੂਦ ਕਿਸਾਨਾਂ ਨੂੰ ਫਸਲ ਦਾ ਲਾਹੇਵੰਦ ਭਾਅ ਮਿਲਿਆ।

ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਖਾਦਾਂ ਦੀ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਭੌਂ ਦੀ ਸਿਹਤ ਪਰਖ ਤੋਂ ਬਾਅਦ ਕਿਸਾਨਾਂ ਨੂੰ 24.30 ਲੱਖ ਭੌਂ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੇ ਆਧਾਰ 'ਤੇ ਲੋੜ ਮੁਤਾਬਕ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ।

ਯੂਰੀਆ ਅਤੇ ਡੀ.ਏ.ਪੀ. ਦੀ ਖਪਤ ਵਿੱਚ ਵੱਡੀ ਕਮੀ ਆਉਣ ਦਾ ਜ਼ਿਕਰ ਕਰਦਿਆਂ ਸ੍ਰੀ ਪੰਨੂੰ ਨੇ ਦੱਸਿਆ ਕਿ ਸਾਲ 2018 ਵਿੱਚ ਯੂਰੀਆ ਦੀ 14.57 ਲੱਖ ਟਨ ਖਪਤ ਹੋਈ ਸੀ ਜੋ ਸਾਲ 2019 ਵਿੱਚ ਘਟ ਕੇ 13.75 ਲੱਖ ਟਨ ਰਹਿ ਗਈ ਜਿਸ ਨਾਲ ਕਿਸਾਨਾਂ ਨੂੰ 49.20 ਕਰੋੜ ਦਾ ਲਾਭ ਪਹੁੰਚਿਆ। ਇਸੇ ਤਰ੍ਹਾਂ ਡੀ.ਏ.ਪੀ. ਦੀ ਖਪਤ ਵਿੱਚ ਵੀ 33000 ਟਨ ਦੀ ਕਮੀ ਦਰਜ ਕੀਤੀ ਗਈ ਜੋ ਸਾਲ 2019 ਵਿਚ 1.42 ਲੱਖ ਟਨ ਰਹਿ ਗਈ ਜਦਕਿ ਸਾਲ 2018 ਵਿੱਚ 1.75 ਲੱਖ ਟਨ ਦੀ ਖਪਤ ਹੋਈ ਸੀ ਜਿਸ ਨਾਲ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੂੰ 82.50 ਕਰੋੜ ਰੁਪਏ ਦਾ ਫਾਇਦਾ ਹੋਇਆ।

ਸਾਉਣੀ-2019 ਦੌਰਾਨ ਕੀਟਨਾਸ਼ਕਾਂ ਦੀ ਖਪਤ ਬਾਰੇ ਵੇਰਵੇ ਦਿੰਦਿਆਂ ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਨਕਲੀ ਬੀਜਾਂ ਅਤੇ ਖੇਤੀ ਰਸਾਇਣਾਂ ਦੀ ਵਿਕਰੀ ਰੋਕਣ ਲਈ ਪੂਰੀ ਮੁਸਤੈਦੀ ਵਰਤੀ ਗਈ ਜਿਸ ਦੇ ਨਤੀਜੇ ਵਜੋਂ ਫਸਲਾਂ ਦੇ ਉਤਪਾਦਨ ਵਿੱਚ ਪਿਛਲੇ ਸਾਰੇ ਰਿਕਾਰਡ ਟੁੱਟ ਗਏ। ਸ੍ਰੀ ਪੰਨੂੰ ਨੇ ਅੱਗੇ ਦੱਸਿਆ ਕਿ ਮੌਜੂਦਾ ਸਾਉਣੀ ਸੀਜ਼ਨ ਦੌਰਾਨ ਕੀਟਨਾਸ਼ਕਾਂ ਦੀ ਵਰਤੋਂ ਵਿੱਚ 675 ਐਮ.ਟੀ. (ਟੈਕਨੀਕਲ ਗ੍ਰੇਡ) ਦੀ ਕਮੀ ਦਰਜ ਕੀਤੀ ਗਈ ਜਿਸ ਨਾਲ ਕਿਸਾਨਾਂ ਨੂੰ 355 ਕਰੋੜ ਰੁਪਏ ਦਾ ਲਾਭ ਹੋਇਆ ਜਦਕਿ ਸਾਉਣੀ-2018 ਦੌਰਾਨ 2000 ਕਰੋੜ ਰੁਪਏ ਦੀ ਲਾਗਤ ਨਾਲ 3838 ਐਮ.ਟੀ. ਕੀਟਨਾਸ਼ਕਾਂ ਦੀ ਵਰਤੋਂ ਕੀਤੀ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement