ਮੋਦੀ ਦੀ ਵੈਲਫ਼ੇਅਰ ਸਕੀਮ ਤੋਂ ਖੁਸ਼ ਹੋ ਕੇ ਕਿਸਾਨ ਨੇ ਬਣਾਇਆ ਮੋਦੀ ਦਾ ਮੰਦਰ
Published : Dec 27, 2019, 1:04 pm IST
Updated : Apr 9, 2020, 10:00 pm IST
SHARE ARTICLE
File Photo
File Photo

ਇਸ ਮੰਦਰ ਦੀ ਸਥਾਪਨਾ ਤਾਮਿਲ ਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਯੇਰਕੜੀ ਪਿੰਡ ਵਿਚ ਕੀਤੀ ਗਈ ਹੈ

ਨਵੀਂ ਦਿੱਲੀ- ਇਸ ਵੇਲੇ ਦੇਸ਼ ’ਚ ਇੱਕ ਪਾਸੇ NRC ਅਤੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਹੰਗਾਮਾ ਚੱਲ ਰਿਹਾ ਹੈ ਪਰ ਦੂਜੇ ਪਾਸੇ ਦੇਸ਼ ਵਿਚ ਕੁਝ ਅਜਿਹੇ ਲੋਕ ਵੀ ਹਨ, ਜੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ। ਉਨ੍ਹਾਂ ਦੇ ਅਜਿਹੇ ਚੰਗੇ ਕੰਮਾਂ ਤੋਂ ਹੀ ਖ਼ੁਸ਼ ਹੋ ਕੇ ਤਾਮਿਲ ਨਾਡੂ ਦੇ ਇੱਕ ਕਿਸਾਨ ਨੇ ਮੋਦੀ ਦਾ ਮੰਦਰ ਸਥਾਪਤ ਕਰ ਦਿੱਤਾ ਹੈ।

ਇਸ ਮੰਦਰ ਦੀ ਸਥਾਪਨਾ ਤਾਮਿਲ ਨਾਡੂ ਦੇ ਤਿਰੂਚਿਰਾਪੱਲੀ ਜ਼ਿਲ੍ਹੇ ਦੇ ਯੇਰਕੜੀ ਪਿੰਡ ਵਿਚ ਕੀਤੀ ਗਈ ਹੈ। ਤੁਰਾਯੂਰ ਸ਼ਹਿਰ ਦੇ ਯਰਕੜੀ ਪਿੰਡ ਦੇ 50 ਸਾਲਾ ਪੀ. ਸ਼ੰਕਰ ਨੇ ਇਹ ਮੰਦਰ ਬਣਾਇਆ ਹੈ। ਦਰਅਸਲ, ਪੀ. ਸ਼ੰਕਰ ਇਸ ਵੇਲੇ ਮੋਦੀ ਦੀ ਵੈਲਫ਼ੇਅਰ ਸਕੀਮ ਤੋਂ ਇੰਨੇ ਜ਼ਿਆਦਾ ਖ਼ੁਸ਼ ਹਨ ਕਿ ਉਨ੍ਹਾਂ ਨੇ ਇਹ ਮੰਦਰ ਬਣਾਉਣ ਦਾ ਫ਼ੈਸਲਾ ਕੀਤਾ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ’ਚ ਪਖਾਨਾ ਨਹੀਂ ਸੀ ਤੇ ਹੁਣ ਉਨ੍ਹਾਂ ਦੇ ਘਰ ’ਚ ਇਹ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਰਕਾਰ ਨੇ ਆਮ ਜਨਤਾ ਦੀ ਸਹੂਲਤ ਲਈ ਬਹੁਤ ਕੰਮ ਕੀਤੇ ਹਨ, ਜੋ ਹੁਣ ਲੋਕਾਂ ਤੱਕ ਪੁੱਜਣ ਲੱਗੇ ਹਨ।  ਪੀ. ਸ਼ੰਕਰ ਨੇ ਦੱਸਿਆ ਕਿ ਉਸ ਨੇ ਆਪਣੀ ਸਾਰੀ ਕਮਾਈ ਇਸ ਮੰਦਰ ਨੂੰ ਬਣਾਉਣ ’ਤੇ ਲਗਾ ਦਿੱਤੀ ਹੈ ਤੇ ਹੁਣ ਉਹ ਇਸ ਮੰਦਰ ਵਿਚ ਰੋਜ਼ਾਨਾ ਪੂਜਾ–ਪਾਠ ਵੀ ਕਰਦੇ ਹਨ। 

ਪੀ. ਸ਼ੰਕਰ ਨੇ ਦੱਸਿਆ ਕਿ ਉਹ ਜਦੋਂ ਸਊਦੀ ਅਰਬ ਤੋਂ ਵਾਪਸ ਆਏ ਸਨ, ਤਦ ਉਨ੍ਹਾਂ ਇੱਥੇ 10 ਏਕੜ ਜ਼ਮੀਨ ਖ਼ਰੀਦੀ ਸੀ ਪਰ ਪਿਛਲੇ ਸਾਲ ਜ਼ਬਰਦਸਤ ਸੋਕਾ ਪਿਆ। ਉਸ ਸੋਕੇ ਨਾਲ ਨਿਪਟਣ ਲਈ ਉਨ੍ਹਾਂ ਮੋਦੀ ਸਰਕਾਰ ਦੀ ਤੁਪਕਾ–ਸਿੰਜਾਈ ਸਕੀਮ ਨੂੰ ਆਪਣੇ 5 ਏਕੜ ਉੱਤੇ ਲਾਗੂ ਕੀਤਾ ਤੇ ਉਨ੍ਹਾਂ ਨੂੰ ਮੁਨਾਫ਼ਾ ਹੋਇਆ। ਪੀ. ਸ਼ੰਕਰ ਨੇ ਦੱਸਿਆ ਕਿ 8 ਮਹੀਨੇ ਉਨ੍ਹਾਂ ਇਸ ਮੰਦਰ ਦਾ ਭੂਮੀ–ਪੂਜਨ ਕੀਤਾ ਸੀ ਤੇ ਹੌਲੀ–ਹੌਲੀ ਪੈਸਾ ਜੋੜਦਿਆਂ

ਉਨ੍ਹਾਂ ਇਸ ਉੱਤੇ 1.25 ਲੱਖ ਰੁਪਏ ਖ਼ਰਚ ਕਰ ਕੇ ਇਸ ਮੰਦਰ ਦੀ ਉਸਾਰੀ ਕੀਤੀ। ਸ਼ੰਕਰ ਨੇ ਇਸ ਮੰਦਰ ਵਿਚ ਮਹਾਤਮਾ ਗਾਂਧੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਤਾਮਿਲ ਨਾਡੂ ਦੇ ਸਾਬਕਾ ਮੁੱਖ ਮੰਤਰੀ ਕਾਮਰਾਜ, ਜੈਲਲਿਤਾ, ਐੱਮਜੀ ਰਾਮਾਚੰਦਰਨ ਤੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਦੀਆਂ ਤਸਵੀਰਾਂ ਵੀ ਲਾਈਆਂ ਹੋਈਆਂ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement