
ਇਸ ਮੌਕੇ 'ਤੇ ਕੇਂਦਰ ਸਰਕਾਰ ਵੱਲੋਂ ਨਾਗਰਿਕਤਾ ਕਨੂੰਨ 'ਚ ਕੀਤੇ ਗਏ ਸੰਸ਼ੋਧਨ ਦੀ ਨਿੰਦਿਆ ਕਰਦੇ ਹੋਏ ਜਿੱਥੇ ਇਸ ਕਾਲੇ ਕਨੂੰਨ ਨੂੰ ਰੱਦ ਕਰਣ ਕਿ ਮੰਗ ਕੀਤੀ ਗਈ
ਲੁਧਿਆਣਾ (ਆਰ. ਪੀ. ਸਿੰਘ) : ਇਤਿਹਾਸਕ ਜਾਮਾ ਮਸਜ਼ਿਦ 'ਚ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਪ੍ਰਧਾਨਗੀ 'ਚ ਸੂਬੇ ਦੇ ਸਾਰੇ ਸ਼ਹਿਰਾਂ ਦੀਆਂ ਮਸਜ਼ਿਦਾਂ ਦੇ ਇਮਾਮ ਸਾਹਿਬਾਨ, ਮੁਫ਼ਤੀ ਸਾਹਿਬਾਨ, ਮੁਸਲਮਾਨ ਸੰਸਥਾਵਾਂ ਦੇ ਮੈਬਰਾਂ, ਮੁਸਲਮਾਨ ਬੁੱਧਿਜੀਵੀ, ਮੁਸਲਮਾਨ ਸਮਾਜਕ ਅਤੇ ਸਿਆਸੀ ਨੇਤਾਵਾਂ ਦੀ ਮਹੱਤਵਪੂਰਣ ਮੀਟਿੰਗ ਹੋਈ।
ਇਸ ਮੌਕੇ 'ਤੇ ਕੇਂਦਰ ਸਰਕਾਰ ਵੱਲੋਂ ਨਾਗਰਿਕਤਾ ਕਨੂੰਨ 'ਚ ਕੀਤੇ ਗਏ ਸੰਸ਼ੋਧਨ ਦੀ ਨਿੰਦਿਆ ਕਰਦੇ ਹੋਏ ਜਿੱਥੇ ਇਸ ਕਾਲੇ ਕਨੂੰਨ ਨੂੰ ਰੱਦ ਕਰਣ ਕਿ ਮੰਗ ਕੀਤੀ ਗਈ, ਉਥੇ ਹੀ ਉੱਤਰ ਪ੍ਰਦੇਸ਼, ਦਿੱਲੀ ਅਤੇ ਕਰਨਾਟਕ ਪੁਲਿਸ ਵੱਲੋਂ ਸ਼ਾਂਤੀਪੂਰਵਕ ਮੁਜਾਹਿਰਾ ਕਰ ਰਹੇ ਲੋਕਾਂ 'ਤੇ ਕੀਤੇ ਗਏ ਜ਼ੁਲਮ ਦੀ ਕੜੇ ਸ਼ਬਦਾਂ 'ਚ ਨਿੰਦਿਆ ਕੀਤੀ।
ਬੈਠਕ 'ਚ ਸਰਵਸੰਮਤੀ ਨਾਲ ਇਹ ਪ੍ਰਸਤਾਵ ਪਾਰਿਤ ਕੀਤਾ ਗਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਧਰਮ ਦੇ ਆਧਾਰ 'ਤੇ ਵੰਡਣ ਦੀ ਨੀਤੀ ਅਤੇ ਉੱਤਰ ਪ੍ਰਦੇਸ਼ ਪੁਲਿਸ ਦੀ ਅਸੱਭਯਤਾ ਦੇ ਖਿਲਾਫ 3 ਜਨਵਰੀ ਨੂੰ ਪੰਜਾਬ ਭਰ 'ਚ ਕਾਲ਼ਾ ਦਿਵਸ ਮਨਾਇਆ ਜਾਵੇਗਾ। ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਅਤੇ ਸੂਬਿਆਂ ਵਿਚ ਭਾਰੀ ਵਿਰੋਧ ਹੋ ਰਿਹਾ ਹੈ।