ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਵਾਲੀ ਨਾਰਵੇ ਦੀ ਔਰਤ ਨੂੰ ਭਾਰਤ ਛੱਡਣ ਦਾ ਹੁਕਮ
Published : Dec 28, 2019, 8:47 am IST
Updated : Apr 9, 2020, 9:56 pm IST
SHARE ARTICLE
File Photo
File Photo

ਵਿਦੇਸ਼ੀ ਖੇਤਰੀ ਪੰਜੀਕਰਨ ਦਫ਼ਤਰ ਦੇ ਅਧਿਕਾਰੀ ਅਨੂਪ ਕ੍ਰਿਸ਼ਨਨ ਨੇ ਦਸਿਆ, 'ਸਾਡੀ ਜਾਂਚ ਮੁਤਾਬਕ ਉਸ ਨੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਜਿਸ ਕਾਰਨ ਉਸ ਨੂੰ ਜਾਣ ਲਈ ਕਿਹਾ

ਕੋਚੀ  : ਸੋਧੇ ਹੋਏ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਪ੍ਰਦਰਸ਼ਨ ਵਿਚ ਸ਼ਾਮਲ ਹੋਣ 'ਤੇ ਜਰਮਨ ਵਿਦਿਆਰਥੀ ਮਗਰੋਂ ਹੁਣ ਨਾਰਵੇ ਦੀ ਔਰਤ ਨੂੰ ਵੀ ਭਾਰਤ ਛੱਡਣ ਲਈ ਕਿਹਾ ਗਿਆ ਹੈ। ਵਿਦੇਸ਼ੀ ਖੇਤਰੀ ਪੰਜੀਕਰਨ ਦਫ਼ਤਰ ਦੇ ਅਧਿਕਾਰੀ ਅਨੂਪ ਕ੍ਰਿਸ਼ਨਨ ਨੇ ਦਸਿਆ, 'ਸਾਡੀ ਜਾਂਚ ਮੁਤਾਬਕ ਉਸ ਨੇ ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਜਿਸ ਕਾਰਨ ਉਸ ਨੂੰ ਜਾਣ ਲਈ ਕਿਹਾ ਗਿਆ ਹੈ।'

 

ਕੋਚੀ ਵਿਚ 23 ਦਸੰਬਰ ਨੂੰ ਨਾਗਰਿਕਤਾ ਕਾਨੂੰਨ ਵਿਰੁਧ ਹੋਏ ਪ੍ਰਦਰਸ਼ਨ ਵਿਚ ਜੇਨੇ ਮੇਟੇ ਜੋਹਾਨਸਨ ਨੇ ਹਿੱਸਾ ਲਿਆ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਵਿਚ ਫੈਲ ਗਈਆਂ ਸਨ। ਵੀਰਵਾਰ ਨੂੰ ਅਧਿਕਾਰੀਆਂ ਨੇ ਉਸ ਕੋਲੋਂ ਪੁੱਛ-ਪੜਤਾਲ ਕੀਤੀ। ਗ੍ਰਹਿ ਮੰਤਰਾਲੇ ਹੇਠ ਆਉਂਦੇ ਇਸ ਦਫ਼ਤਰ ਨੇ ਮਾਮਲੇ ਦੀ ਜਾਂਚ ਕੀਤੀ।

ਦਫ਼ਤਰ ਦੇ ਅਧਿਕਾਰੀ ਫ਼ੋਰਟ ਕੋਚੀ ਹੋਟਲ ਵਿਚ ਉਸ ਦੇ ਕਮਰੇ ਵਿਚ ਗਏ ਅਤੇ ਉਸ ਨੂੰ ਪੁੱਛ-ਪੜਤਾਲ ਲਈ ਅੰਤਰਰਾਸ਼ਟਰੀ ਹਵਾਈ ਅੱਡਾ ਦਫ਼ਤਰ ਪਹੁੰਚਣ ਲਈ ਕਿਹਾ। ਜੇਨੇ ਨੇ ਫ਼ੇਸਬੁਕ 'ਤੇ ਦਸਿਆ ਕਿ ਉਸ ਨੂੰ ਫ਼ੌਰਨ ਦੇਸ਼ ਛੱਡਣ ਲਈ ਕਿਹਾ ਗਿਆ ਹੈ, ਨਹੀਂ ਤਾਂ ਉਸ ਵਿਰੁਧ ਕਾਨੂੰਨੀ ਕਾਰਵਾਈ ਹੋ ਸਕਦੀ ਹੈ।

ਸਵੀਡਨ ਦੀ ਵਾਸੀ 71 ਸਾਲਾ ਜੇਨੇ ਨੇ ਕਿਹਾ ਕਿ ਜਦ ਉਸ ਨੇ ਸਪੱਸ਼ਟੀਕਰਨ ਮੰਗਿਆ ਤਾਂ ਅਧਿਕਾਰੀਆਂ ਨੇ ਕਿਹਾ ਕਿ ਲਿਖਤ ਵਿਚ ਕੁੱਝ ਨਹੀਂ ਦਿਤਾ ਜਾਵੇਗਾ। ਇਹ ਬਜ਼ੁਰਗ ਔਰਤ ਸੈਰ ਸਪਾਟਾ ਵੀਜ਼ੇ 'ਤੇ ਆਈ ਸੀ ਅਤੇ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਮਗਰੋਂ ਅਧਿਕਾਰੀਆਂ ਦੀ ਨਜ਼ਰ ਹੇਠ ਸੀ।

ਉਸ ਨੇ ਦਸਿਆ ਕਿ ਉਸ ਨੇ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ 'ਪੀਪਲਜ਼ ਮਾਰਚ' ਵਿਚ ਹਿੱਸਾ ਲਿਆ ਸੀ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement