
ਨਵੀਂ ਦਿੱਲੀ ਦੇ ਕੁਝ ਇਲਾਕਿਆਂ 'ਚ ਇਕ ਤੇ 2 ਜਨਵਰੀ ਨੂੰ ਮੀਂਹ ਦੇ ਨਾਲ ਗੜੇ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।
ਜਲੰਧਰ: ਮੌਸਮ ਵਿਭਾਗ ਨੇ ਤਾਜ਼ਾ ਜਾਣਕਾਰੀ ਦਿੱਤੀ ਹੈ ਕਿ ਨਵੇਂ ਸਾਲ 2020 ਦਾ ਆਗਾਜ਼ ਕੁਝ ਰਾਜਾਂ ਲਈ ਮੀਂਹ ਦੇ ਨਾਲ ਹੋਣ ਵਾਲਾ ਹੈ। ਅਗਲੇ 24 ਘੰਟਿਆਂ 'ਚ ਵੀ ਕੁਝ ਥਾਵਾਂ 'ਤੇ ਮੀਂਹ ਪਵੇਗਾ। ਇਕ ਅਤੇ 2 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ।
Photoਨਵੀਂ ਦਿੱਲੀ ਦੇ ਕੁਝ ਇਲਾਕਿਆਂ 'ਚ ਇਕ ਤੇ 2 ਜਨਵਰੀ ਨੂੰ ਮੀਂਹ ਦੇ ਨਾਲ ਗੜੇ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਰਾਜਧਾਨੀ ਦਿੱਲੀ ਸਣੇ ਨਾਲ ਲੱਗਦੇ ਕਈ ਰਾਜਾਂ ਵਿਚ ਕਾਫੀ ਠੰਢ ਪੈ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਤੋਂ ਮੌਸਮ ਹੋਰ ਖ਼ਰਾਬ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 31 ਦਸੰਬਰ ਤੋਂ 2 ਜਨਵਰੀ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ ਬਾਰਸ਼ ਹੋਣ ਦੀ ਸੰਭਾਵਨਾ ਹੈ।
Photo ਮੀਂਹ ਕਾਰਨ ਲੋਕਾਂ ਨੂੰ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ। 15 ਦਸੰਬਰ ਤੋਂ ਹੀ ਉੱਤਰੀ ਭਾਰਤ ਦੇ ਬਹੁਤੇ ਰਾਜਾਂ ਵਿਚ ਬਹੁਤ ਜ਼ਿਆਦਾ ਠੰਢ ਦੀ ਸਥਿਤੀ ਬਣੀ ਹੋਈ ਹੈ। ਦੱਸ ਦਈਏ ਕਿ ਅੱਜ ਦਿੱਲੀ ਵਿਚ ਘੱਟੋ ਘੱਟ ਤਾਪਮਾਨ 3.6 ਡਿਗਰੀ ਦਰਜ ਕੀਤਾ ਗਿਆ ਹੈ। ਠੰਢ ਦਾ ਅਸਰ ਹਵਾਈ ਅਤੇ ਰੇਲ ਆਵਾਜਾਈ ਤੇ ਵੀ ਦੇਖਣ ਨੂੰ ਮਿਲਿਆ।
Photoਇਸ ਕਾਰਨ 24 ਟ੍ਰੇਨਾਂ ਦੋ ਤੋਂ ਪੰਜ ਘੰਟੇ ਦੇਰੀ ਨਾਲ ਰਵਾਨਾ ਹੋਈਆਂ। ਅਗਲੇ 24 ਘੰਟਿਆਂ ਦੌਰਾਨ ਦੱਖਣੀ ਭਾਰਤ ਦੇ ਕਈ ਸ਼ਹਿਰਾਂ 'ਚ ਮੀਂਹ ਪੈ ਸਕਦਾ ਹੈ। ਪਹਿਲੀ ਜਨਵਰੀ ਦੇ ਆਸਪਾਸ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੇ ਉੱਤਰੀ ਹਿੱਸਿਆਂ 'ਚ ਬੱਦਲ ਛਾਏ ਰਹਿਣਗੇ ਜੋ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਥੇ ਦਿਨ ਦੇ ਤਾਪਮਾਨ 'ਚ ਕਮੀ ਮਹਿਸੂਸ ਕੀਤੀ ਜਾਵੇਗੀ।
Rainਸਾਲ ਦੇ ਅੰਤ ਤੱਕ ਮਹਾਰਾਸ਼ਟਰ ਦੇ ਵਿਦਰਭ, ਮਰਾਠਵਾੜਾ, ਮੁੰਬਈ, ਨਾਗਪੁਰ ਅਤੇ ਪੂਣੇ 'ਚ ਬੇਮੌਸਮੀ ਬਾਰਸ਼ ਹੋ ਸਕਦੀ ਹੈ। ਹਾਲਾਂਕਿ ਇਹ ਬਾਰਸ਼ ਹਲਕੀ ਰਹੇਗੀ ਪਰ ਇਸ ਨਾਲ ਠੰਢ ਵਧੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।