
ਹੁਣ ਘੱਟੋ ਘੱਟ ਤਾਪਮਾਨ 5 ਡਿਗਰੀ ਹੈ, ਜਦੋਂ ਕਿ ਵੱਧ ਤੋਂ ਵੱਧ 9 ਤੋਂ 10 ਡਿਗਰੀ ਹੈ, ਜੋ ਇਸ ਸਮੇਂ ਦੌਰਾਨ 8 ਡਿਗਰੀ 'ਤੇ ਆ ਗਿਆ ਹੈ।
ਲੁਧਿਆਣਾ: ਇਸ ਵਾਰੀ ਦਿਸੰਬਰ ਦੇ ਮਹੀਨੇ ਵਿਚ ਪੈ ਰਹੀ ਠੰਡ ਨੇ 48 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਗਿਆਨੀ ਅਨੁਸਾਰ ਲੋਕਾਂ ਨੂੰ 30 ਦਸੰਬਰ ਤੱਕ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਗਿਆਨ ਵਿਗਿਆਨੀਆਂ ਦੇ ਅਨੁਸਾਰ, ਉਨ੍ਹਾਂ ਕੋਲ ਸਾਲ 1970 ਤੱਕ ਦੇ ਅੰਕੜੇ ਹਨ ਅਤੇ ਕਦੇ ਵੀ ਤਾਪਮਾਨ ਵਿੱਚ ਇੰਨੀ ਗਿਰਾਵਟ ਨਹੀਂ ਦਰਜ ਕੀਤੀ ਗਈ।
Photoਹੁਣ ਘੱਟੋ ਘੱਟ ਤਾਪਮਾਨ 5 ਡਿਗਰੀ ਹੈ, ਜਦੋਂ ਕਿ ਵੱਧ ਤੋਂ ਵੱਧ 9 ਤੋਂ 10 ਡਿਗਰੀ ਹੈ, ਜੋ ਇਸ ਸਮੇਂ ਦੌਰਾਨ 8 ਡਿਗਰੀ 'ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ 30 ਤੋਂ 31 ਦਸੰਬਰ ਤੱਕ ਠੰਡ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਸੀਜ਼ਨ ਵਿੱਚ ਕਣਕ ਪੀਲੀ ਹੋ ਸਕਦੀ ਹੈ, ਪਰ ਮੌਸਮ ਦੇ ਜਲਦੀ ਹੀ ਬਦਲਣ ਦੀ ਉਮੀਦ ਹੈ। ਜਦੋਂ ਕਿ ਸਬਜ਼ੀਆਂ ਦੇ ਕਿਸਾਨਾਂ ਨੂੰ ਠੰਢ ਤੋਂ ਬਚਾਅ ਲਈ ਧੂੰਆਂ ਅਤੇ ਹਲਕੀ ਸਿੰਚਾਈ ਕਰਨੀ ਚਾਹੀਦੀ ਹੈ।
Photoਲੋਕਾਂ ਨੂੰ ਵੀ ਗਰਮ ਕੱਪੜੇ ਪਾਉਣੇ ਚਾਹੀਦੇ ਹਨ। ਇਸ ਵੇਲੇ ਵੱਧ ਰਹੀ ਠੰਢ ਕਾਰਨ ਲੋਕ ਬੁਰੀ ਸਥਿਤੀ ਵਿਚ ਹਨ ਅਤੇ ਲੋਕ ਠੰਢ ਤੋਂ ਬਚਣ ਲਈ ਵੱਖੋ ਵੱਖਰੇ ਢੰਗ ਅਪਣਾ ਰਹੇ ਹਨ। ਦਸ ਦਈਏ ਕਿ ਪੰਜਾਬ ਤੇ ਹਰਿਆਣਾ ਸਮੇਤ ਉਤਰੀ ਭਾਰਤ ਵਿਚ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ 1997 ਤੋਂ ਬਾਅਦ ਇਹ ਸਭ ਤੋਂ ਲੰਮਾ ਸਰਦ ਦਸੰਬਰ ਹੈ। ਤਾਪਮਾਨ 13.4 ਡਿਗਰੀ ਤੱਕ ਵੀ ਰਿਹਾ ਹੈ ਜੋ ਕਿ ਆਮ ਨਾਲੋਂ ਸੱਤ ਡਿਗਰੀ ਘੱਟ ਸੀ।
Photoਵਿਭਾਗ ਮੁਤਾਬਕ ਦਿੱਲੀ ’ਚ ਸੰਨ 1901 ਤੋਂ ਬਾਅਦ ਇਹ ਦੂਜਾ ਸਭ ਤੋਂ ਠੰਢਾ ਦਸੰਬਰ ਸਾਬਤ ਹੋ ਸਕਦਾ ਹੈ। ਪੰਜਾਬ ’ਚ ਬਠਿੰਡਾ ਸਭ ਤੋਂ ਵੱਧ ਠੰਢਾ ਰਿਹਾ ਤੇ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 3.8 ਡਿਗਰੀ ਅਤੇ ਡਲਹੌਜ਼ੀ ਦਾ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਹਿਸਾਰ ’ਚ ਅੱਜ ਘੱਟੋ-ਘੱਟ ਤਾਪਮਾਨ 0.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਆਮ ਨਾਲੋਂ ਛੇ ਡਿਗਰੀ ਘੱਟ ਰਿਹਾ।
Photoਦਿੱਲੀ ’ਚ ਸਰਤ ਰੁੱਤ ਦਾ ਸਭ ਤੋਂ ਘੱਟ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਪਾਰਾ ਹੋਰ ਡਿਗਣ ਦੀ ਵੀ ਸੰਭਾਵਨਾ ਹੈ ਤੇ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਪੰਜਾਬ ’ਚ ਅੰਮ੍ਰਿਤਸਰ ਦਾ ਤਾਪਮਾਨ ਪੰਜ ਡਿਗਰੀ ਸੈਲਸੀਅਸ, ਲੁਧਿਆਣਾ ਦਾ 5.6 ਡਿਗਰੀ, ਹਲਵਾਰਾ ਦਾ 5.5 ਡਿਗਰੀ, ਗੁਰਦਾਸਪੁਰ ਦਾ 5.8 ਡਿਗਰੀ ਤੇ ਪਟਿਆਲਾ ਦਾ ਘੱਟੋ-ਘੱਟ ਤਾਪਮਾਨ 6.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ, ਮਨਾਲੀ, ਸੋਲਨ, ਭੂੰਤਰ, ਸੁੰਦਰਨਗਰ ਤੇ ਕਲਪਾ ਦਾ ਤਾਪਮਾਨ ਸਿਫਰ ਨਾਲੋਂ ਹੇਠਾਂ ਰਿਕਾਰਡ ਕੀਤਾ ਗਿਆ ਹੈ। ਕੇਲੌਂਗ ਦਾ ਤਾਪਮਾਨ ਸਭ ਤੋਂ ਘੱਟ ਮਨਫ਼ੀ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਊਨਾ ਤੇ ਮੰਡੀ ਜ਼ਿਲ੍ਹਿਆਂ ’ਚ ਸਵੇਰੇ ਸੰਘਣੀ ਧੁੰਦ ਪਈ। ਸੂਬੇ ਦੇ ਦਰਮਿਆਨੇ ਤੇ ਉੱਚੇ ਪਹਾੜੀ ਇਲਾਕਿਆਂ ’ਚ 31 ਦਸੰਬਰ ਤੋਂ 2 ਜਨਵਰੀ ਤੱਕ ਮੀਂਹ ਤੇ ਬਰਫ਼ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।