
Uttar Pradesh News: ਤਿੰਨਾਂ ਭਰਾਵਾਂ ਦੀ ਉਮਰ 19 ਤੋਂ 22 ਸਾਲ ਦੇ ਦਰਮਿਆਨ
Three brothers committed suicide in Uttar Pradesh News in punjabi: ਉੱਤਰ ਪ੍ਰਦੇਸ਼ ਦੇ ਸੰਭਲ 'ਚ ਇੱਕੋ ਪਰਿਵਾਰ ਦੇ ਤਿੰਨ ਭਰਾਵਾਂ ਨੇ ਵੱਖ-ਵੱਖ ਥਾਵਾਂ 'ਤੇ ਸ਼ੱਕੀ ਹਾਲਾਤ 'ਚ ਫਾਹਾ ਲੈ ਲਿਆ। ਜਿਸ ਵਿਚ ਦੋ ਭਰਾਵਾਂ ਦੀ ਮੌਤ ਹੋ ਗਈ। ਜਦਕਿ ਤੀਜਾ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਤਿੰਨਾਂ ਭਰਾਵਾਂ ਦੀ ਉਮਰ 19 ਤੋਂ 22 ਸਾਲ ਦਰਮਿਆਨ ਹੈ।
ਇਹ ਵੀ ਪੜ੍ਹੋ: Year Ender 2023: ਸਾਲ 2023 ਵਿਚ ਭਾਰਤ ਨੇ ਬਣਾਏ ਕਈ ਰਿਕਾਰਡ , ਵੱਡੇ-ਵੱਡੇ ਦੇਸ਼ਾਂ ਨੂੰ ਛੱਡ਼ਿਆ ਪਿੱਛੇ
ਦੱਸ ਦੇਈਏ ਕਿ ਇਹ ਘਟਨਾ ਸੰਭਲ ਦੇ ਧਨਰੀ ਥਾਣਾ ਖੇਤਰ ਦੇ ਔਰੰਗਾਬਾਦ ਪਿੰਡ ਦੀ ਹੈ। ਜਿਥੇ ਦੋ ਸਕੇ ਭਰਾਵਾਂ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿਚ ਹਫੜਾ-ਦਫੜੀ ਮੱਚ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਬਿਨਾਂ ਦੱਸੇ ਮ੍ਰਿਤਕਾਂ ਦਾ ਸਸਕਾਰ ਕਰ ਦਿਤਾ ਹੈ। ਇਸ ਦੌਰਾਨ ਤੀਜਾ ਭਰਾ ਹਸਪਤਾਲ ਵਿੱਚ ਦਾਖ਼ਲ ਹੈ।
ਇਹ ਵੀ ਪੜ੍ਹੋ: Chandigarh Weather Update: ਚੰਡੀਗੜ੍ਹ 'ਚ ਸੰਘਣੀ ਧੁੰਦ ਵਿਚਾਲੇ ਹੋਵੇਗਾ ਨਵੇਂ ਸਾਲ ਦਾ ਆਗਾਜ਼, ਅਲਰਟ ਜਾਰੀ
ਦਰਅਸਲ, ਔਰੰਗਾਬਾਦ ਪਿੰਡ ਦੇ ਰਹਿਣ ਵਾਲੇ 19 ਸਾਲਾ ਪਾਨ ਸਿੰਘ ਨੇ ਕੱਲ੍ਹ ਸ਼ਾਮ ਕਰੀਬ 4 ਵਜੇ ਜੰਗਲ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪਾਨ ਸਿੰਘ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰਾਂ ਨੇ ਜੰਗਲ 'ਚ ਪਹੁੰਚ ਕੇ ਲਾਸ਼ ਨੂੰ ਹੇਠਾਂ ਉਤਾਰਿਆ।
ਪਰ ਇਸ ਦੌਰਾਨ ਜਦੋਂ ਉਸ ਦੇ ਵੱਡੇ ਭਰਾ ਬ੍ਰਿਜੇਸ਼ ਨੂੰ ਪਾਨ ਸਿੰਘ ਦੀ ਖੁਦਕੁਸ਼ੀ ਦੀ ਸੂਚਨਾ ਮਿਲੀ ਤਾਂ ਬ੍ਰਿਜੇਸ਼ ਨੇ ਵੀ ਵੀਰਵਾਰ ਸ਼ਾਮ 6 ਵਜੇ ਆਪਣੇ ਘਰ ਦੇ ਅੰਦਰ ਹੀ ਫਾਹਾ ਲੈ ਲਿਆ ਪਰ ਸਮਾਂ ਰਹਿੰਦੇ ਹੀ ਪਰਿਵਾਰਕ ਮੈਂਬਰਾਂ ਨੇ ਘਰ ਦੇ ਅੰਦਰ ਪਹੁੰਚ ਕੇ ਉਸ ਨੂੰ ਫਸਾ ਲਿਆ। ਫਿਲਹਾਲ ਉਹ ਹਸਪਤਾਲ 'ਚ ਜ਼ੇਰੇ ਇਲਾਜ ਹੈ। ਪੰਜਾਬ ਵਿੱਚ ਪਾਨ ਸਿੰਘ ਅਤੇ ਬ੍ਰਿਜੇਸ਼ ਵੱਲੋਂ ਫਾਂਸੀ ਲਗਾਏ ਜਾਣ ਦੀ ਸੂਚਨਾ ਸਭ ਤੋਂ ਵੱਡੇ ਭਰਾ ਮੁਨੇਸ਼ ਨੂੰ ਮਿਲੀ ਤਾਂ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Three brothers committed suicide in Uttar Pradesh News in punjabi ,stay tuned to Rozana Spokesman)