
ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਭਾਜਪਾ ਨਾਲੋਂ ਗੱਠਜੋੜ ਤੋੜਨ ਦੀ ਦਿੱਤੀ ਧਮਕੀ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ...
ਚੰਡੀਗੜ੍ਹ : ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਭਾਜਪਾ ਨਾਲੋਂ ਗੱਠਜੋੜ ਤੋੜਨ ਦੀ ਦਿੱਤੀ ਧਮਕੀ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਿਰਸਾ ਦਾ ਸਾਥ ਦਿੱਤਾ ਹੈ। ਤ੍ਰਿਪਤ ਬਾਜਵਾ ਨੇ ਕਿਹਾ ਕਿ ਸਿਰਸਾ ਤਾਂ ਇਕ ਛੋਟੇ ਆਗੂ ਹਨ, ਇਹ ਗੱਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਨੂੰ ਆਖਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿਰਸਾ ਨੇ ਚੰਗਾ ਫ਼ੈਸਲਾ ਕੀਤਾ ਹੈ।
Manjinder Sirsa
ਹੁਣ ਇਹ ਗੱਲ ਸੀਨੀਅਰ ਆਗੂਆਂ ਨੂੰ ਵੀ ਚੁੱਕਣੀ ਚਾਹੀਦੀ ਹੈ। ਉਨ੍ਹਾਂ ਨੇ ਆਖਿਆ ਕਿ ਭਾਜਪਾ ਸਿੱਖਾਂ ਦੇ ਮਸਲਿਆਂ ਵਿਚ ਦਖਲ ਦੇ ਰਹੇ ਹਨ। ਗੁਰੂ ਘਰਾਂ ਦੇ ਕੰਮ ਵਿਚ ਭਾਜਪਾ ਦੀ ਦਖਲਅੰਦਾਜ਼ੀ ਵੱਡੀ ਚਿੰਤਾ ਦਾ ਵਿਸ਼ਾ ਹੈ ਪਰ ਸੀਨੀਅਰ ਅਕਾਲੀ ਆਗੂ ਇਸ ਪਾਸੇ ਚੁੱਪ ਬੈਠੇ ਹਨ। ਉਨ੍ਹਾਂ ਨੇ ਕਿਹਾ ਕਿ ਸਿਰਸਾ ਦੀ ਥਾਂ ਜੇਕਰ ਬਾਦਲ ਇਹ ਧਮਕੀ ਭਾਜਪਾ ਨੂੰ ਦਿੰਦੇ ਤਾਂ ਗੱਲ ਬਣਨੀ ਸੀ।
Akali with BJP
ਦੱਸ ਦਈਏ ਕਿ ਅਕਾਲੀ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਸੀ ਕਿ ਜੇਕਰ ਬੀਜੇਪੀ ਸਾਡੇ ਗੁਰਦੁਆਰਿਆਂ , ਤਖ਼ਤਾਂ ਉੱਤੇ ਦਖ਼ਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਅਕਾਲੀ-ਬੀਜੇਪੀ ਗੱਠਜੋੜ ਟੁੱਟ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਤਖ਼ਤ ਸ਼੍ਰੀ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਉੱਤੇ ਬੀਜੇਪੀ ਸਰਕਾਰ ਦੀ ਦਖ਼ਲਅੰਦਾਜ਼ੀ ਕਰਨ ਅਤੇ ਐਕਟ ਬਦਲਣ, ਪ੍ਰਧਾਨ ਲੱਗਣ ਉੱਤੇ ਤਕਲੀਫ਼ ਹੁੰਦੀ ਅਤੇ ਕੋਈ ਸਿੱਖ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਹਜ਼ੂਰ ਸਾਹਿਬ ਉੱਤੇ ਕਬਜ਼ਾ ਕਰਨ ਦੇ ਰਸਤੇ ਲੱਭ ਰਹੀ ਹੈ।