
ਮੀਡੀਆ ‘ਚ ਉੱਡ ਰਹੀਆਂ ਅਫ਼ਵਾਹਾਂ ਦਾ ਖੰਡਨ ਕਰਦੇ ਹੋਏ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਹੋਣਗੇ ਨਾ ਕਿ ਪੰਜਾਬ ਏਕਤਾ...
ਚੰਡੀਗੜ੍ਹ : ਮੀਡੀਆ ‘ਚ ਉੱਡ ਰਹੀਆਂ ਅਫ਼ਵਾਹਾਂ ਦਾ ਖੰਡਨ ਕਰਦੇ ਹੋਏ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਹੋਣਗੇ ਨਾ ਕਿ ਪੰਜਾਬ ਏਕਤਾ ਪਾਰਟੀ ਦੇ ਜ਼ਿਕਰਯੋਗ ਹੈ ਕਿ ਅੱਜ ਸਮਾਣਾ ਵਿਖੇ ਹੋਏ ਸੁਖਪਾਲ ਸਿੰਘ ਖਹਿਰਾ ਦੀ ਪ੍ਰੈਸ ਕਾਂਨਫਰੰਸ ‘ਚ ਡਰ ਗਾਂਧੀ ਨੂੰ ਪਟਿਆਲਾ ਤੋਂ ਲੋਕ ਸਭਾ ਦਾ ਉਮੀਦਵਾਰ ਐਲਾਨਿਆ ਗਿਆ ਸੀ।
PDA
ਜਿਸ ਨੂੰ ਲੈ ਕੇ ਸਭ ਨੂੰ ਇਹ ਲੱਗ ਰਿਹਾ ਸੀ ਕਿ ਉਹ ਪੰਜਾਬੀ ਏਕਤਾ ਪਾਰਟੀ ਵੱਲੋਂ ਚੋਣ ਲੜਣਗੇ ਪਰ ਡਾ. ਗਾਂਧੀ ਨੇ ਖ਼ੁਦ ਇਸ ਅਫ਼ਵਾਹਾਂ ਦਾ ਖੰਡਨ ਕੀਤਾ ਹੈ ਅਤੇ ਨਾਲ ਇਹ ਵੀ ਕਿਹਾ ਕਿ ਉਹ ਖ਼ੁਦ ਆਜ਼ਾਦ ਉਮੀਦਵਾਰ ਜਾਂ ਖ਼ੁਦ ਦੀ ਪਾਰਟੀ ਬਣਾ ਕੇ ਵੀ ਚੋਣ ਲੜ ਸਕਦੇ ਹਨ। ਦੱਸ ਦਈਏ ਕਿ ਡਾ. ਗਾਂਧੀ ਨੇ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪੰਜਾਬ ਮੰਚ ਤਿਆਰ ਕੀਤਾ ਸੀ।
Dr Gandhi
ਜਿਸ ਦਾ ਹੁਣ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਵਿਚ ਰਲੇਵਾਂ ਹੋਇਆ ਹੈ। ਉੱਧਰ ਡਾ. ਗਾਂਧੀ ਨੇ ਆਮ ਆਦਮੀ ਪਾਰਟੀ ਨੂੰ ਵੀ ਗਠਜੋੜ ਨਾਲ ਮਿਲ ਕੇ ਲੜਨ ਦੀ ਅਪੀਲ ਕੀਤੀ ਹੈ ਅਤੇ ਭਗਵੰਤ ਮਾਨ ਨੂੰ ਮੁਰ ਪਾਰਟੀ ਪ੍ਰਧਾਨ ਥਾਪੇ ਜਾਣ ‘ਤੇ ਵਧਾਈ ਦਿੱਤੀ ਹੈ।