
ਮਾਰਕਫੈੱਡ ਦੇ ਇਕ ਗੁਦਾਮ ਵਿਚ ਕੁਝ ਅਧਿਕਾਰੀ ਕਣਕ ਦਾ ਭਾਰ ਵਧਾਉਣ ਲਈ ਪਾਣੀ ਪਾ ਰਹੇ ਸਨ। ਇਸ ਦੀ ਜਾਣਕਾਰੀ ਧੂਰੀ ਪੁਲਿਸ ਨੂੰ ਮਿਲ ਗਈ। ਮੌਕੇ ‘ਤੇ ਪੁੱਜੀ...
ਚੰਡੀਗੜ੍ਹ : ਮਾਰਕਫੈੱਡ ਦੇ ਇਕ ਗੁਦਾਮ ਵਿਚ ਕੁਝ ਅਧਿਕਾਰੀ ਕਣਕ ਦਾ ਭਾਰ ਵਧਾਉਣ ਲਈ ਪਾਣੀ ਪਾ ਰਹੇ ਸਨ। ਇਸ ਦੀ ਜਾਣਕਾਰੀ ਧੂਰੀ ਪੁਲਿਸ ਨੂੰ ਮਿਲ ਗਈ। ਮੌਕੇ ‘ਤੇ ਪੁੱਜੀ ਪੁਲਿਸ ਨੂੰ ਦੇਖ ਕੇ ਇਹ ਅਧਿਕਾਰੀ ਮੌਕੇ ਤੋਂ ਫ਼ਰਾਰ ਹੋ ਗਏ। ਇਹ ਅਧਿਕਾਰੀ ਪਾਇਪ ਰਾਹੀਂ ਕਣਕ ਉੱਤੇ ਪਾਣੀ ਛਿੜਕ ਰਹੇ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Markfed Punjab
ਐਸ.ਐਚ.ਓ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਦਾਮ ਪ੍ਰਬੰਧਕ ਕਣਕ ਦਾ ਭਾਰ ਵਧਾਉਣ ਲਈ ਬੋਰੀਆਂ ਉੱਤੇ ਪਾਣੀ ਪਾ ਰਹੇ ਸੀ। ਮੌਕੇ ‘ਤੇ ਪੁੱਜੀ ਪੁਲਿਸ ਟੀਮ ਨੂੰ ਦੇਖ ਕੇ ਸਾਰੇ ਅਧਿਕਾਰੀ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਵਿਰੁੱਧ ਮਾਮਲੇ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।