ਮਾਰਕਫੈੱਡ ਨੇ ਮਨਾਈ 'ਧੀਆਂ ਦੀ ਲੋਹੜੀ'
Published : Jan 10, 2019, 7:45 pm IST
Updated : Jan 10, 2019, 7:45 pm IST
SHARE ARTICLE
Markfed observes ‘DHIYAN DI LOHRI’
Markfed observes ‘DHIYAN DI LOHRI’

ਮਾਰਕਫੈੱਡ ਮੁੱਖ ਦਫਤਰ ਵਿਖੇ 'ਧੀਆਂ ਦੀ ਲੋਹੜੀ' ਨੂੰ ਸਮਰਪਿਤ ਮਾਰਕਫੈੱਡ ਮੁੱਖ ਦਫ਼ਤਰ ਸਟਾਫ ਵੱਲੋਂ ਸ਼ਾਨਦਾਰ ਸਮਾਗਮ ਕਰਵਾਇਆ...

ਚੰਡੀਗੜ੍ਹ : ਮਾਰਕਫੈੱਡ ਮੁੱਖ ਦਫਤਰ ਵਿਖੇ 'ਧੀਆਂ ਦੀ ਲੋਹੜੀ' ਨੂੰ ਸਮਰਪਿਤ ਮਾਰਕਫੈੱਡ ਮੁੱਖ ਦਫ਼ਤਰ ਸਟਾਫ ਵੱਲੋਂ ਸ਼ਾਨਦਾਰ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨੇ ਕੀਤੀ। ਲੋਹੜੀ ਦੀ ਧੂਣੀ ਬਾਲਦਿਆਂ ਪ੍ਰਬੰਧ ਨਿਰਦੇਸ਼ਕ, ਮਾਰਕਫੈੱਡ ਵਰੁਣ ਰੂਜਮ ਨੇ ਨਵ ਜੰਮੀਆਂ ਬੱਚੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਇਸ ਮੌਕੇ ਰੂਪਕ ਕਲਾ ਮੰਚ ਦੀ ਅਦਾਕਾਰ ਸੰਗੀਤਾ ਗੁਪਤਾ ਨੇ ਇਕ ਸਮਾਜਿਕ ਨਾਟਕ 'ਗੁਲਬਾਨੋ' ਪੇਸ਼ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਸਰਹਾਇਆ ਗਿਆ।

Lohri CelebrationLohri Celebration ​ਮਾਰਕਫੈੱਡ ਦੇ ਕਰਮਚਾਰੀ ਰਜਿੰਦਰ ਗੌਰੀਆ ਅਤੇ ਅਮਰ ਸਿੰਘ ਵੱਲੋਂ ਇਸ ਮੌਕੇ 'ਤੇ ਪੇਸ਼ ਕੀਤੇ ਗਏ ਢੁਕਵੇਂ ਗੀਤ ਅਤੇ ਢੋਲਾ ਵੀ ਖੂਬ ਰਹੇ। ਇਸ ਮੌਕੇ ਮਾਰਕਫੈੱਡ ਦੇ ਵਧੀਕ ਪ੍ਰਬੰਧ ਨਿਰਦੇਸ਼ਕ (ਡੀ.), ਬਾਲ ਮੁਕੰਦ ਸ਼ਰਮਾ ਨੇ ਮੁੱਖ ਮਹਿਮਾਨਾਂ ਦਾ ਸਵਾਗਤ  ਕੀਤਾ। ਸੁਰੇਸ਼ ਗਰਗ, ਸਕੱਤਰ  ਮਾਰਕਫੈੱਡ ਐਜੂਕੇਸ਼ਨਲ ਅਤੇ ਵੈਲਫੇਅਰ ਸੁਸਾਇਟੀ ਅਤੇ ਸੁਭਾਸ਼ ਭਾਸਕਰ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਵਿਸ਼ੇਸ਼ ਮਹਿਮਾਨ ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ ਵਿਕਾਸ ਗਰਗ ਨੇ ਮਾਰਕਫੈੱਡ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦੇ ਕਿਹਾ ਕਿ ਚੰਗਾ ਲੱਗਦਾ ਹੈ

ਜਦੋਂ ਪੰਜਾਬ ਸਰਕਾਰ ਦੇ ਅਦਾਰੇ ਅਪਣੀਆਂ ਵਪਾਰਿਕ ਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਸਮਾਜਿਕ ਜ਼ਿੰਮੇਵਾਰੀਆਂ ਵੀ ਜ਼ੋਰ-ਸ਼ੋਰ ਨਾਲ ਨਿਭਾਉਂਦੇ ਹਨ।
ਸ. ਸਮਰਾ ਨੇ ਅਪਣੀ ਪ੍ਰਧਾਨਗੀ ਭਾਸ਼ਨ ਵਿਚ ਲੋਹੜੀ ਦੇ ਮੌਕੇ ਮਾਰਕਫੈੱਡ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਸਮੇਂ ਦੀ ਮੰਗ ਹੈ ਅਤੇ ਅਜਿਹੇ ਸਮਾਗਮਾਂ ਨਾਲ ਸਮਾਜ ਵਿੱਚ ਲਿੰਗ ਅਨੁਪਾਤ ਬਰਕਰਾਰ ਰੱਖਣ ਲਈ ਅਤੇ ਭਰੂਣ-ਹੱਤਿਆ ਰੋਕਣ ਲਈ ਚੰਗੀ ਸੇਧ ਮਿਲਦੀ ਹੈ।

Lohri CelebrationLohri Celebrationਸ੍ਰੀ ਵਰੁਣ ਰੂਜਮ ਨੇ ਮਾਰਕਫੈੱਡ ਐਜੂਕੇਸ਼ਨਲ ਤੇ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਜਿਕ ਸਮਾਗਮਾਂ ਨਾਲ ਅਦਾਰੇ ਦੀ ਇਕਮੁੱਠਤਾ ਅਤੇ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਗਟਾਵਾ ਕਰਨ ਲਈ ਚੰਗਾ ਮੌਕਾ ਮਿਲਦਾ ਹੈ। ਉਨ੍ਹਾਂ ਵਧੀਕ ਪ੍ਰਬੰਧ ਨਿਰਦੇਸ਼ਕ (ਡੀ.) ਮਾਰਕਫੈੱਡ ਸ੍ਰੀ ਬਾਲ ਮੁਕੰਦ ਸ਼ਰਮਾ ਨੂੰ ਆਖਿਆ ਕਿ ਵੱਧ ਤੋਂ ਵੱਧ ਅਧਿਕਾਰੀਆਂ ਦੀ ਸ਼ਮੂਲੀਅਤ ਕਰਵਾ ਕੇ ਅਜਿਹੇ ਸਮਾਜਿਕ ਸਮਾਗਮ ਜਾਰੀ ਰੱਖੇ ਜਾਣ। ਇਸ ਪ੍ਰੋਗਰਾਮ ਦੌਰਾਨ ਸ. ਸਮਰਾ, ਸ੍ਰੀ ਵਿਕਾਸ ਗਰਗ ਤੇ ਸ੍ਰੀ ਵਰੁਣ ਰੂਜਮ ਵੱਲੋਂ ਪਾਇਆ ਭੰਗੜਾ ਖਿੱਚ ਦਾ ਕੇਂਦਰ ਰਿਹਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement