ਐਸਟੀਐਫ਼ ਵਲੋਂ ਹੈਰੋਇਨ ਸਮੇਤ ਮਹਿਲਾ ਤਸਕਰ ਕਾਬੂ
Published : Dec 23, 2018, 3:38 pm IST
Updated : Dec 23, 2018, 3:38 pm IST
SHARE ARTICLE
Crime
Crime

ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵਲੋਂ ਇਕ ਔਰਤ ਨੂੰ 60 ਗਰਾਮ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਔਰਤ ਦੀ ਪਹਿਚਾਣ ਸੁਖਰਾਜ ਕੌਰ ਉਰਫ਼ ਰਿੰਪਲ...

ਮੋਹਾਲੀ (ਸਸਸ) : ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਵਲੋਂ ਇਕ ਔਰਤ ਨੂੰ 60 ਗਰਾਮ ਹੈਰੋਇਨ  ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਔਰਤ ਦੀ ਪਹਿਚਾਣ ਸੁਖਰਾਜ ਕੌਰ ਉਰਫ਼ ਰਿੰਪਲ ਨਿਵਾਸੀ ਹਾਲੀਵੁਡ ਹਾਈਟਸ ਖਰੜ ਦੇ ਰੂਪ ਵਿਚ ਹੋਈ ਹੈ। ਸੁਖਰਾਜ ਕੌਰ ਮੂਲ ਰੂਪ ਤੋਂ ਗੁਰੂ ਅਮਰ ਦਾਸ ਐਵਨਿਊ ਅਜਨਾਲਾ (ਅੰਮ੍ਰਿਤਸਰ) ਦੀ ਰਹਿਣ ਵਾਲੀ ਹੈ। ਸੁਖਰਾਜ ਨੂੰ ਐਸਟੀਐਫ਼ ਟੀਮ ਨੇ ਵੇਰਕਾ ਚੌਂਕ ਤੋਂ ਫੜਿਆ। ਉਹ ਐਕਟਿਵਾ ਸਕੂਟਰ ਉਤੇ ਖਰੜ ਸਾਈਡ ਤੋਂ ਹੈਰੋਇਨ ਦੀ ਸਪਲਾਈ ਦੇਣ ਲਈ ਮੋਹਾਲੀ ਆ ਰਹੀ ਸੀ।

ਐਸਟੀਐਫ਼ ਦੇ ਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸਟੀਐਫ਼ ਟੀਮ ਨੂੰ ਸੂਚਨਾ ਮਿਲੀ ਸੀ ਕਿ ਸੁਖਰਾਜ ਕੌਰ ਖਰੜ ਤੋਂ ਮੋਹਾਲੀ ਹੈਰੋਇਨ ਸਪਲਾਈ ਕਰਨ ਲਈ ਆਉਣ ਵਾਲੀ ਹੈ। ਇਸ ਆਧਾਰ ਉਤੇ ਐਸਟੀਐਫ਼ ਦੇ ਏਐਸਆਈ ਮਲਕੀਤ ਸਿੰਘ ਨੇ ਵੇਰਕਾ ਚੌਂਕ ਉਤੇ ਨਾਕਾਬੰਦੀ ਕੀਤੀ। ਇਸ ਦੌਰਾਨ ਐਕਟਿਵਾ ਸਵਾਰ ਦੋਸ਼ੀ ਦੀ ਤਲਾਸ਼ੀ ਲਈ ਗਈ, ਜਿਸ ‘ਚ ਡਿੱਗੀ ਵਿਚੋਂ 60 ਗਰਾਮ ਹੈਰੋਇਨ ਬਰਾਮਦ ਹੋਈ।

ਦੋਸ਼ੀ ਸੁਖਰਾਜ ਕੌਰ ਨੇ ਮੁੱਢਲੀ ਪੁੱਛਗਿੱਛ ਵਿਚ ਦੱਸਿਆ ਕਿ ਉਸ ਦੇ ਪਹਿਲੇ ਪਤੀ ਦੀ ਮੌਤ 1998 ਵਿਚ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਅਪਣੇ ਦੇਵਰ ਸੰਦੀਪ ਸਿੰਘ ਦੇ ਨਾਲ ਸਾਲ 2013 ਵਿਚ ਵਿਆਹ ਕੀਤਾ। ਸੰਦੀਪ ਇਸ ਸਮੇਂ ਕਨੇਡਾ ਵਿਚ ਰਹਿ ਰਿਹਾ ਹੈ। ਪਹਿਲਾਂ ਉਹ ਹਾਲੀਵੁਡ ਹਾਈਟਸ ਵਿਚ ਕਿਰਾਏ ‘ਤੇ ਰਹਿੰਦੀ ਸੀ ਪਰ ਬਾਅਦ ਵਿਚ ਉਸ ਨੇ ਉਹੀ ਫਲੈਟ ਖ਼ਰੀਦ ਲਿਆ। ਸੁਖਪਾਲ ਕੌਰ ਅਪਣੇ ਪੱਕੇ ਗਾਹਕਾਂ ਨੂੰ ਹੈਰੋਇਨ ਦੀ ਸਪਲਾਈ ਕਰਦੀ ਹੈ।

ਇਸ ਦੇ ਖਿਲਾਫ਼ ਥਾਣਾ ਸਦਰ ਅੰਮ੍ਰਿਤਸਰ ਵਿਚ ਸਾਲ 2014 ਵਿਚ ਸਮੈਕ ਦਾ ਮਾਮਲਾ ਦਰਜ ਹੋਇਆ ਸੀ। ਐਸਟੀਐਫ਼ ਦਾ ਦਾਅਵਾ ਹੈ ਕਿ ਉਹ ਦਿੱਲੀ ਵਿਚ ਸਰਗਰਮ ਨਾਈਜੀਰੀਅਨ ਡਰੱਗ ਤਸਕਰ ਤੋਂ ਹੈਰੋਇਨ ਦੀ ਖੇਪ ਮੰਗਾ ਕੇ ਉਸ ਨੂੰ ਖਰੜ, ਕੁਰਾਲੀ ਅਤੇ ਮੋਹਾਲੀ ਵਿਚ ਸਪਲਾਈ ਕਰ ਰਹੀ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement