
ਪੰਜਾਬ ਦੇ ਫਿਰੋਜ਼ਪੁਰ ਵਿਚ ਇਕ ਵਾਰ ਫਿਰ ਸੁਰੱਖਿਆ ਏਜੰਸੀਆਂ ਚੌਕੰਨਾ ਹੋ ਗਈਆਂ ਹਨ। ਪੁਲਿਸ ਅਤੇ ਐਸਟੀਐਫ ਨੇ ਵੱਡੇ ਪੱਧਰ ‘ਤੇ ਭਾਲ...
ਫਿਰੋਜ਼ਪੁਰ (ਸਸਸ) : ਪੰਜਾਬ ਦੇ ਫਿਰੋਜ਼ਪੁਰ ਵਿਚ ਇਕ ਵਾਰ ਫਿਰ ਸੁਰੱਖਿਆ ਏਜੰਸੀਆਂ ਚੌਕੰਨਾ ਹੋ ਗਈਆਂ ਹਨ। ਪੁਲਿਸ ਅਤੇ ਐਸਟੀਐਫ ਨੇ ਵੱਡੇ ਪੱਧਰ ‘ਤੇ ਭਾਲ ਮੁਹਿੰਮ ਚਲਾਈ ਹੈ। ਫਿਰੋਜ਼ਪੁਰ ਦੇ ਮਮਦੋਟ ਕਸਬੇ ਦੇ ਨੇੜੇ ਬਸਤੀ ਗੁਲਾਬ ਸਿੰਘ ਵਾਲੀ ਵਿਚ ਇਕ ਸ਼ੱਕੀ ਵਿਅਕਤੀ ਵਲੋਂ ਮੰਗਲਵਾਰ ਦੀ ਰਾਤ ਪਾਕਿ ਮੋਬਾਇਲ ਸਿਮ ਕਾਰਡ ਦੇ ਜ਼ਰੀਏ ਪਾਕਿਸਤਾਨ ਵਿਚ ਗੱਲਬਾਤ ਕਰਨ ਦੀ ਸੂਚਨਾ ਮਿਲੀ ਸੀ। ਪਿੰਡ ਵਿਚ ਜਿਸ ਘਰ ਦੇ ਕੋਲ ਲੋਕੇਸ਼ਨ ਮਿਲੀ ਉਸ ਦੇ ਇੱਕ ਮੈਂਬਰ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਵੀ ਕੀਤੀ ਗਈ।
Village Basti Gulab Singh Waliਐਸਟੀਐਫ ਨੇ ਪੂਰੇ ਪਿੰਡ ਵਿਚ ਭਾਲ ਮੁਹਿੰਮ ਚਲਾਈ ਹੈ। ਪਿੰਡ ਦੇ ਹਰ ਇਕ ਘਰ ਦੀ ਤਲਾਸ਼ੀ ਲਈ ਗਈ ਹੈ। ਬੁੱਧਵਾਰ ਦੁਪਹਿਰ ਬਾਅਦ ਵੀ ਇਹ ਮੁਹਿੰਮ ਚੱਲਦੀ ਰਹੀ। ਪੁਲਿਸ ਦੇ ਹੱਥ ਕੁੱਝ ਨਾ ਲੱਗਣ ‘ਤੇ ਸਰਚ ਆਪਰੇਸ਼ਨ ਬੰਦ ਕਰ ਦਿਤਾ ਗਿਆ। ਉਥੇ ਹੀ ਆਈਜੀ ਐਮਐਸ ਛੀਨਾ ਨੇ ਕਿਹਾ ਕਿ ਇਹ ਰੂਟੀਨ ਦੀ ਚੈਕਿੰਗ ਸੀ। ਪਿੰਡ ਵਿਚ ਕੋਈ ਅਤਿਵਾਦੀ ਨਹੀਂ ਦਾਖ਼ਲ ਹੋਏ ਹਨ। ਬਸਤੀ ਗੁਲਾਬ ਸਿੰਘ ਵਾਲੀ ਦੀ ਪੰਚਾਇਤ ਦਾ ਕਹਿਣਾ ਹੈ ਕਿ ਪੁਲਿਸ ਨੇ ਮੰਗਲਵਾਰ ਰਾਤ ਲਗਭੱਗ ਅੱਠ ਵਜੇ ਪੂਰੇ ਪਿੰਡ ਨੂੰ ਘੇਰ ਲਿਆ ਸੀ।
ਰਾਤ ਤੋਂ ਹੀ ਪੁਲਿਸ ਘਰਾਂ ਦੀ ਤਲਾਸ਼ੀ ਲੈ ਰਹੀ ਸੀ। ਪੁਲਿਸ ਨੇ ਇਕ ਪਰਵਾਰ ਦੇ ਇਕ ਮੈਂਬਰ ਨੂੰ ਹਿਰਾਸਤ ਵਿਚ ਲੈ ਕੇ ਵੀ ਪੁੱਛਗਿਛ ਕੀਤੀ। ਪਿੰਡ ਦੀ ਪੰਚਾਇਤ ਦਾ ਕਹਿਣਾ ਹੈ ਕਿ ਪੁਲਿਸ ਨੂੰ ਕਿਸੇ ਵਿਅਕਤੀ ਵਲੋਂ ਪਾਕਿ ਮੋਬਾਇਲ ਸਿਮ ਕਾਰਡ ਦੇ ਜ਼ਰੀਏ ਪਾਕਿ ਵਿਚ ਗੱਲਬਾਤ ਕਰਨ ਦੀ ਲੋਕੇਸ਼ਨ ਟਰੇਸ ਹੋਈ ਸੀ, ਲੋਕੇਸ਼ਨ ਉਸ ਵਿਅਕਤੀ ਦੇ ਘਰ ਦੇ ਕੋਲ ਹੀ ਸੀ, ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਪੰਚਾਇਤ ਨੇ ਦੱਸਿਆ ਕਿ ਉਕਤ ਵਿਅਕਤੀ ਦੇ ਘਰ ਦੇ ਬਾਹਰ ਪਾਣੀ ਦਾ ਨਲਕਾ ਲੱਗਾ ਹੈ, ਸ਼ਾਇਦ ਪਾਕਿ ਗੱਲਬਾਤ ਕਰਨ ਵਾਲੇ ਨੇ ਇਥੇ ਪਾਣੀ ਪੀਤਾ ਹੋਵੇ ਅਤੇ ਫਿਰ ਗੱਲਬਾਤ ਕਰਨਾ ਬੰਦ ਕਰ ਦਿਤਾ ਹੋਵੇ।
Punjab Policeਪੁਲਿਸ ਨੇ ਸਾਰੀ ਰਾਤ ਪਿੰਡ ਵਿਚ ਪਹਿਰਾ ਦਿਤਾ ਅਤੇ ਬੁੱਧਵਾਰ ਸਵੇਰ ਹੋਣ ਉਤੇ ਪਿੰਡ ਦੀ ਪੰਚਾਇਤ ਦੇ ਘਰਾਂ ਦੀ ਤਲਾਸ਼ੀ ਲਈ। ਜਿਸ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਸੀ, ਉਸ ਨੂੰ ਨਾਲ ਲੈ ਕੇ ਪਿੰਡ ਦੇ ਖੇਤਾਂ ਵਿਚ ਵੀ ਤਲਾਸ਼ੀ ਲਈ। ਬੁੱਧਵਾਰ ਦੁਪਹਿਰ ਢਾਈ ਵਜੇ ਤੱਕ ਕੁੱਝ ਹੱਥ ਨਾ ਲੱਗਣ ਉਤੇ ਪੁਲਿਸ ਨੇ ਅਪਣਾ ਸਰਚ ਆਪਰੇਸ਼ਨ ਬੰਦ ਕਰ ਦਿਤਾ। ਮਮਦੋਟ ਬਲਾਕ ਭਾਰਤ-ਪਾਕਿ ਸਰਹੱਦ ਦੇ ਨੇੜੇ ਹੈ। ਜ਼ਿਆਦਾਤਰ ਪਿੰਡਾਂ ਵਿਚ ਤਸਕਰ ਹਨ, ਜੋ ਪਾਕਿ ਤਸਕਰਾਂ ਨਾਲ ਮਿਲ ਕੇ ਸਰਹੱਦ ਉਤੇ ਹੈਰੋਇਨ ਅਤੇ ਅਸਲੇ ਦੀ ਤਸਕਰੀ ਕਰਦੇ ਹਨ।
ਮਮਦੋਟ ਦੇ ਕਈ ਪਿੰਡਾਂ ਵਿਚ ਅਤਿਵਾਦੀਆਂ ਦੀਆਂ ਗਤੀਵਿਧੀਆਂ ਵੀ ਸਨ। ਅਤਿਵਾਦੀ ਬਲਬੀਰ ਸਿੰਘ ਭੂਤਨਾ ਮਮਦੋਟ ਖੇਤਰ ਦਾ ਹੀ ਰਹਿਣ ਵਾਲਾ ਹੈ। ਕੁੱਝ ਸਾਲ ਪਹਿਲਾਂ ਲੁਧਿਆਣਾ ਰੇਲਵੇ ਸਟੇਸ਼ਨ ਉਤੇ ਪੁਲਿਸ ਮੁੱਠਭੇੜ ਵਿਚ ਭੂਤਨਾ ਨੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ। ਇਸ ਸਮੇਂ ਭੂਤਨਾ ਨਾਭਾ ਜੇਲ੍ਹ ਵਿਚ ਬੰਦ ਹੈ। ਇਸੇ ਤਰ੍ਹਾਂ ਕੁੱਝ ਸਾਲ ਪਹਿਲਾਂ ਮਮਦੋਟ ਦੇ ਇਕ ਤਸਕਰ ਤੋਂ ਮੋਹਾਲੀ ਪੁਲਿਸ ਨੇ ਆਰਡੀਐਕਸ ਵੀ ਬਰਾਮਦ ਕੀਤਾ ਸੀ।