
6 ਤਰੀਕ ਤਕ ਆਮ ਨਾਲੋਂ ਰਾਤ ਦਾ ਤਾਪਮਾਨ ਠੰਡਾ ਰਹਿਣ ਦੀ ਸੰਭਾਵਨਾ ਹੈ...
ਜਲੰਧਰ: ਅੱਜ ਪੱਛਮੀ ਕਮਜ਼ੋਰ ਡਿਸਟਰਬੈਂਸ ਆ ਰਿਹਾ ਹੈ, ਜੋ ਕਮਜ਼ੋਰ ਡਿਸਟਰਬੈਂਸ ਦਾ ਪ੍ਰਭਾਵ ਘਟ ਰਹੇਗਾ। ਸਾਰੇ ਖੇਤਰ ਵਿਚ 10 ਫ਼ੀਸਦੀ ਬਾਰਿਸ਼ ਦੀ ਸੰਭਾਵਨਾ ਬਣੀ ਰਹੇਗੀ। ਇਸ ਤੋਂ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਬਹੁਤ ਘਟ ਬਾਰਿਸ਼ ਹੋਵੇਗੀ ਕਿਉਂਕਿ ਪੱਛਮੀ ਡਿਸਟਰਬੈਂਸ ਕਮਜ਼ੋਰ ਹੈ। ਇਸ ਬਾਅਦ 4 ਤੋਂ 6 ਫਰਵਰੀ, 7 ਤੋਂ 8 ਫਰਵਰੀ ਅਤੇ 10 ਤੋਂ 12 ਵਿਚਕਾਰ ਪੱਛਮੀ ਡਿਸਟਰਬੈਂਸ ਆਵੇਗਾ ਜੋ ਕਿ ਅਪਣਾ ਅਸਰ ਵਿਖਾ ਸਕਦਾ ਹੈ।
Rain
6 ਤਰੀਕ ਤਕ ਆਮ ਨਾਲੋਂ ਰਾਤ ਦਾ ਤਾਪਮਾਨ ਠੰਡਾ ਰਹਿਣ ਦੀ ਸੰਭਾਵਨਾ ਹੈ। ਧੁੰਦ ਘਟਣ ਦੇ ਬਹੁਤ ਆਸਾਰ ਹਨ ਪਰ ਰਾਤ ਦੀ ਠੰਡ ਉਸੇ ਤਰ੍ਹਾਂ ਬਣੀ ਰਹੇਗੀ। ਪਿਛਲੇ 24 ਘੰਟਿਆਂ ਵਿਚ 2.5 ਡਿਗਰੀ ਤਾਪਮਾਨ ਕੇਰਲ ਦਾ ਰਿਹਾ ਹੈ। 5 ਫਰਵਰੀ ਤਕ ਪੰਜਾਬ ਵਿਚ ਮੌਸਮ ਖੁਸ਼ਕ ਰਹੇਗਾ ਅਤੇ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ 3 ਫਰਵਰੀ ਨੂੰ 25 ਫ਼ੀਸਦੀ ਬਾਰਿਸ਼ ਹੋ ਸਕਦੀ ਹੈ। ਪੱਛਮੀ ਉਤਰ ਪ੍ਰਦੇਸ਼ ਵਿਚ 4 ਅਤੇ 5 ਫਰਵਰੀ ਨੂੰ ਥੋੜੀ ਬਹੁਤ ਖੇਤਰ ਵਿਚ ਬਾਰਿਸ਼ ਹੋਣ ਦੀ ਉਮੀਦ ਹੈ।
Rain
ਪੱਛਮੀ ਰਾਜਸਥਾਨ ਬਿਲਕੁੱਲ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਉਤਰਾਖੰਡ ਵਿਚ ਵੀ 4 ਅਤੇ 5 ਫਰਵਰੀ ਨੂੰ ਇਲਾਕੇ ਵਿਚ ਬਾਰਿਸ਼ ਹੋ ਸਕਦੀ ਹੈ। ਜੇ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ 5 ਤੋਂ 6 ਫਰਵਰੀ ਤਕ ਪੂਰੇ ਪੰਜਾਬ ਵਿਚ ਮੌਸਮ ਖੁਸ਼ਕ ਬਣੇ ਰਹਿਣ ਦੀ ਸੰਭਾਵਨਾ ਹੈ। 6 ਤਰੀਕ ਤਕ ਤਾਪਮਾਨ ਵਧਣੇ ਸ਼ੁਰੂ ਹੋਣਗੇ ਤੇ ਠੰਡ ਘਟ ਹੋ ਜਾਵੇਗੀ। ਦਸ ਦਈਏ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ 29 ਜਨਵਰੀ ਨੂੰ ਵੀ ਬਾਰਿਸ਼ ਦਾ ਅਲਰਟ ਦਿੱਤਾ ਗਿਆ ਸੀ।
Rain
ਇਸ ਦੇ ਨਾਲ ਹੀ 31 ਜਨਵਰੀ ਤੱਕ ਰਾਜ ਭਰ ਦੇ ਲੋਕਾਂ ਨੂੰ ਸਵੇਰ ਅਤੇ ਦੇਰ ਰਾਤ ਸਮੇਂ ਸੰਘਣੇ ਕੋਹਰਾ ਵੀ ਪਿਆ ਹੈ। ਇਹ ਸੰਭਾਵਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਮੌਸਮ ਵਿਭਾਗ ਵੱਲੋਂ ਮੌਸਮ ਦੇ ਮਿਜ਼ਾਜ ਸਬੰਧੀ ਜਾਰੀ ਕੀਤੇ ਗਏ ਵਿਸ਼ੇਸ਼ ਬੁਲੇਟਿਨ ਵਿਚ ਪ੍ਰਗਟ ਕੀਤੀ ਗਈ ਸੀ। ਮੌਸਮ ਮਾਹਰਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਮੈਦਾਨੀ ਇਲਾਕਿਆਂ ਵਿਚ ਵੱਧ ਤੋਂ ਵੱਧ ਤਾਪਮਾਨ 14 ਤੋਂ 19 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 5 ਤੋਂ 11 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ।
Rain
ਸਵੇਰ ਹਵਾ ਵਿਚ ਨਮੀ 80 ਤੋਂ 96 ਫੀਸਦੀ ਅਤੇ ਸ਼ਾਮ ਨੂੰ 60 ਤੋਂ 88 ਫੀਸਦੀ ਰਹਿਣ ਦਾ ਅੰਦਾਜ਼ਾ ਸੀ। ਲੁਧਿਆਣਾ ਦੀ ਗੱਲ ਕਰੀਏ ਤਾਂ ਅੱਜ ਇਥੇ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 17.6 ਡਿਗਰੀ ਸੈਲਸੀਅਸ ਰਿਹਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।