
ਸੰਗਰੂਰ ਦੇ ਰਹਿਣ ਵਾਲੇ ਕਿਸਾਨ ਹਰਫੂਲ ਸਿੰਘ ਦੀ ਹੋਈ ਮੌਤ
ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਲਗਭਗ ਦੋ ਮਹੀਨਿਆਂ ਤੋਂ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ। ਇਸ ਦੇ ਚਲਦਿਆਂ ਇਕ ਹੋਰ ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਚੀਮਾ ਮੰਡੀ ਦੇ ਨੇੜਲੇ ਪਿੰਡ ਬੀਰਕਲਾਂ ਦੇ ਰਹਿਣ ਵਾਲੇ 32 ਸਾਲਾ ਕਿਸਾਨ ਹਰਫੂਲ ਸਿੰਘ ਦੀ ਸੰਘਰਸ਼ ਦੌਰਾਨ ਮੌਤ ਹੋ ਗਈ ਹੈ।
Farmers Protest
ਦੱਸਿਆ ਜਾ ਰਿਹਾ ਹੈ ਕਿ ਹਰਫੂਲ ਸਿੰਘ ਸ਼ੁਰੂ ਤੋਂ ਹੀ ਦਿੱਲੀ ਮੋਰਚੇ ‘ਤੇ ਡਟਿਆ ਹੋਇਆ ਸੀ। ਹਰਫੂਲ ਸਿੰਘ ਅਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ। ਉਹਨਾਂ ਦੀ ਮੌਤ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।