
ਕਿਸਾਨ ਅੰਦੋਲਨ 'ਚੋਂ ਵਾਪਸ ਆਉਂਦੇ ਕਿਸਾਨ ਦੀ ਮੌਤ
ਤਪਾ ਮੰਡੀ, 30 ਜਨਵਰੀ (ਸੰਜੀਵ ਗਰਗ): ਇੱਥੋਂ ਨੇੜਲੇ ਪਿੰਡ ਤਾਜੋਕੇ ਦੇ ਭਾਕਿਯੂ (ਡਕੌਾਦਾ) ਦੇ ਇਕ ਮੈਂਬਰ ਮਿਠੂ ਸਿੰਘ ਜੋ ਲਗਭਗ 2 ਮਹੀਨਿਆਂ ਤੋਂ ਦਿੱਲੀ ਦੇ ਟਿਕਰੀ ਬਾਰਡਰ ਉਤੇ ਕਿਸਾਨ ਅੰਦੋਲਨ 'ਚ ਸ਼ਾਮਲ ਸੀ, ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ 26 ਜਨਵਰੀ ਦੇ ਟਰੈਕਟਰ ਮਾਰਚ 'ਚ ਭਾਗ ਲੈਣ ਤੋਂ ਬਾਅਦ ਅਪਣੇ ਪਿੰਡ ਵਾਪਸ ਆ ਰਿਹਾ ਸੀ, ਰਸਤੇ 'ਚ ਉਸ ਟਰੈਕਟਰ ਮੰਟਗਾਰਡ ਤੋਂ ਡਿੱਗ ਕੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਬਠਿੰਡਾ ਹਸਪਤਾਲ ਦਾਖ਼ਲ ਕਰਵਾਇਆ ਗਿਆ, ਉਸ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਮਿ੍ਤਕ ਦੇਹ ਨੂੰ ਪਿੰਡ ਤਾਜੋਕੇ ਵਿਖੇ ਲਿਆਂਦਾ ਗਿਆ ਹੈ | ਕਿਸਾਨ ਜੰਥੇਬੰਦੀਆਂ ਨੇ ਮਿ੍ਤਕ ਦੇ ਪਰਵਾਰ ਨੂੰ 10 ਲੱਖ ਰੁਪਏ ਅਤੇ ਪਰਵਾਰਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ |
image