
ਦਿੱਲੀ ਦੇ ਧਰਨੇ ਉਪਰ ਇਕ ਹੋਰ ਕਿਸਾਨ ਦੀ ਹੋਈ ਮੌਤ
ਝੁਨੀਰ, 30 ਜਨਵਰੀ (ਮਿੱਠੂ ਘੁਰਕਣੀ, ਸੰਜੀਵ ਸਿੰਗਲਾ, ਲਛਮਣ ਸਿੱਧੂ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਬਲਾਕ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਨੇ ਦਸਿਆ ਕਿ ਪਿਛਲੇ ਇਕ ਮਹੀਨੇ ਤੋਂ ਹਰਮੰਦਰ ਸਿੰਘ ਉਰਫ਼ ਮਿੱਠੂ ਸਿੰਘ ਪਿੰਡ ਲਖਮੀਰਵਾਲਾ ਜ਼ਿਲ੍ਹਾ ਮਾਨਸਾ ਦਿੱਲੀ ਧਰਨੇ ਉਪਰ ਬੈਠਾ ਸੀ | ਦਿੱਲੀ ਧਰਨੇ ਉਪਰ ਉਸ ਦੀ ਮੌਤ ਹੋ ਚੁੱਕੀ ਹੈ | 30 ਜਨਵਰੀ ਦੁਪਹਿਰ ਉਨ੍ਹਾਂ ਦਾ ਪਿੰਡ ਲਖਮੀਰਵਾਲਾ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਗਿਆਂ | ਉਨ੍ਹਾਂ ਦਸਿਆ ਕੇ ਇਸ ਗ਼ਰੀਬ ਕਿਸਾਨ ਕੋਲ ਢਾਈ ਏਕੜ ਜ਼ਮੀਨ ਸੀ ਅਤੇ 10 ਲੱਖ ਦਾ ਕਰਜ਼ ਦੇਣਾ ਸੀ | ਪਰਵਾਰ ਦੇ ਪਿਛੇ ਇਕ ਲੜਕਾ ਅਤੇ ਤਿੰਨ ਲੜਕੀਆਂ ਛੱਡ ਗਿਆ | ਉਨ੍ਹਾਂ ਕਿਹਾ ਕੇ ਮੋਦੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ | ਸਰਕਾਰ ਲੋਕਾਂ ਦੀ ਭਿਲਾਈ ਲਈ ਹੁੰਦੀ ਹੈ, ਨਾ ਕੇ ਲੋਕਾ ਉਪਰ ਅਤਿਆਚਾਰ ਲਈ |
ਕਿਸਾਨ ਆਗੂਆਂ ਨਨੇ ਕਿਹਾ ਕੇ ਕਿਸਾਨ ਮਿੱਠੂ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਸ਼ਹੀਦੀ ਨੂੰ ਅਜਾਇਆਂ ਨਹੀਂ ਜਾਣ ਦਿਤਾ ਜਾਵੇਗਾ |
ਟਫੋਟੋ ਨੰ-4
ਫੋਟੋ ਕੈਪਸ਼ਨ: ਮਿੱਠੂ ਸਿੰਘ ਦੀ ਫਾਇਲ ਫੋਟੋ
Kuljit Mansa 30-01-21 6ile No. 1
image