ਭਾਜਪਾ ਅਤੇ ਸ਼ਿਵ ਸੈਨਾ ਵਲੋਂ ਕੱਢੀ ਜਾ ਰਹੀ ਤਿਰੰਗਾ ਰੈਲੀ ਅਕਾਲੀਆਂ ਦੇ ਵਿਰੋਧ ਕਾਰਨ ਰੁਕੀ
Published : Jan 31, 2021, 12:35 am IST
Updated : Jan 31, 2021, 12:35 am IST
SHARE ARTICLE
image
image

ਭਾਜਪਾ ਅਤੇ ਸ਼ਿਵ ਸੈਨਾ ਵਲੋਂ ਕੱਢੀ ਜਾ ਰਹੀ ਤਿਰੰਗਾ ਰੈਲੀ ਅਕਾਲੀਆਂ ਦੇ ਵਿਰੋਧ ਕਾਰਨ ਰੁਕੀ

ਲੁਧਿਆਣਾ, 30 ਜਨਵਰੀ (ਆਰ.ਪੀ.ਸਿੰਘ): ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ ਵਲੋਂ ਅੱਜ ਕੁਸ਼ਾਗਰ ਕਸ਼ਯਪ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਹੱਕ ਵਿਚ ਤਿਰੰਗਾ ਯਾਤਰਾ ਕੱਢੀ ਗਈ | ਭਾਰਤੀ ਜੰਤਾ ਪਾਰਟੀ ਵਲੋਂ ਜਦੋਂ ਇਹ ਯਤਰਾ ਮੀਨਾ ਬਜ਼ਾਰ 'ਚੋਂ ਸ਼ੁਰੂ ਕੀਤੀ ਤਾਂ ਅਕਾਲੀ ਦਲ ਦੇ ਵਰਕਰ ਬਲਵਿੰਦਰ ਸਿੰਘ ਭੱੁਲਰ ਦੀ ਅਗਵਾਈ ਵਿਚ ਇਸ ਰੈਲੀ ਨੂੰ ਰੋਕਣ ਲਈ ਪਹੁੰਚ ਗਏ | ਬਾਜ਼ਾਰ ਦਾ ਸਾਰਾ ਇਲਾਕਾ ਪੁਲਿਸ ਛਾਉਂਣੀ ਵਿਚ ਤਬਦੀਲ ਕਰ ਦਿਤਾ ਗਿਆ | 
ਦੋਵੇਂ ਪਾਰਟੀਆਂ ਦੇ ਆਗੂ ਆਹਮੋ ਸਾਹਮਣੇ ਹੋ ਕੇ ਨਾਹਰੇ ਲਾਉਣ ਲੱਗ ਪਏ ਅਤੇ ਪੁਲਿਸ ਦੇ ਵਿਚ ਪੈਣ ਨਾਲ ਇਕ ਵੱਡਾ ਟਕਰਾ ਹੋਣ ਤੋਂ ਬਚ ਗਿਆ | ਅਕਾਲੀ ਆਗੂ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਭਾਜਪਾ ਅਤੇ ਸ਼ਿਵ ਸੈਨਾ ਪੰਜਾਬ ਦਾ ਮਾਹੌਲ ਖ਼ਰਾਬ ਕਰ ਕੇ ਆਪਸੀ ਭਾਈਚਾਰ ਸਾਂਝ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਜਿਸ ਤਿਰੰਗੇ ਨਾਲ ਭਾਜਪਾ ਵਰਕਰ ਅਖ਼ਬਾਰਾਂ ਦੀਆਂ ਸੁਰਖੀਆ ਵਿਚ ਆਉਣ ਲਈ ਫ਼ੋਟੋਆਂ ਖਿਚਵਾ ਰਹੇ ਹਨ | ਉਸ ਝੰਡੇ ਦਾ ਸਨਮਾਨ ਬਰਕਰਾ ਰੱਖਣ ਲਈ ਕਿਸਾਨ ਅਨੇਕਾ ਵਾਰ ਜਾਨ ਦੀ ਬਾਜ਼ੀ ਲਾ ਚੱਕੇ ਹਨ | ਕਿਸਾਨ ਦਿੱਲੀ ਵਿਚ ਕੇਂਦਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾ ਨੂੰ ਰੱਦ ਕਰਨ ਲਈ ਸੰਘਰਸ਼ ਕਰ ਰਹੇ ਹਨ, ਨਾ ਕਿ ਤਿਰੰਗੇ ਦਾ ਅਪਮਾਨ ਕਰਨਾ ਚਾਹੁੰਦੇ ਹਨ | 
ਭੁੱਲਰ ਨੇ ਭਾਜਪਾ ਨੂੰ ਦੇਸ਼ ਹਿਤੇਸ਼ੀ ਹੋਣ ਦੇ ਡਰਾਮੇ ਬੰਦ ਕਰਨ ਦੀ ਤਾੜਨਾ ਵੀ ਕੀਤੀ | ਇਸ ਮੌਕੇ ਬਿੱਟੁ ਗੁੰਬਰ, ਦਵਿੰਦਰ ਸਿੰਘ, ਕਵਲਜੀਤ ਸਿੰਘ, ਪਰਮਿੰਦਰ ਸਿੰਘ ਬੱਗਾ, ਜਸਵਿੰਦਰ ਸਿੰਘ ਭੁੱਲਰ ਪਰਮਜੀਤ ਸਿੰਘ ਪੰਮਾ, ਕੁਲਦੀਪ ਸਿੰਘ ਬੋਬੀ ਆਦੀ ਹਾਜ਼ਰ ਸਨ | ਸਿਆਸੀ ਮਾਹਰਾ ਦਾ ਕਹਿਣਾ ਹੈ ਪੰਜਾਬ ਵਿੱਚ ਭਾਜਪਾ ਨੂੰ ਰੈਲੀਆ ਨਹੀਂ ਕਰਨੀਆ ਚਹੀਦੀਆ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪੰਜਾਬ ਦਾ ਮਹੌਲ ਖ਼ਰਾਬ ਹੁੰਦਾ ਹੈ |
L48_RP Singh_30_02imageimage

SHARE ARTICLE

ਏਜੰਸੀ

Advertisement

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 12:12 PM

ਰਾਹ ਜਾਂਦੀ ਔਰਤ ਤੋਂ Motorcycle ਸਵਾਰਾਂ ਨੇ ਝਪਟਿਆ ਪਰਸ, CCTV 'ਚ ਕੈਦ ਹੋਈ ਵਾਰਦਾਤ | Latest Punjab News

18 May 2024 11:23 AM

Suit-Boot ਪਾ ਕੇ Gentleman ਲੁਟੇਰਿਆਂ ਨੇ ਲੁੱਟਿਆ ਕਬਾੜ ਨਾਲ ਭਰਿਆ ਟਰੱਕ, ਲੱਖਾਂ ਦਾ ਕਬਾੜ ਤੇ ਪਿਕਅਪ ਗੱਡੀ

18 May 2024 9:39 AM
Advertisement