
Rohit Sharma : ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਹੋ ਰਿਹਾ ਵਾਇਰਲ, ਰੋਹਿਤ ਨੇ ਕੈਮਰਾਮੈਨ ਨੂੰ ਕਹੀ ਇਹ ਗੱਲ
Rohit Sharma: ਇੰਡੀਅਨ ਪ੍ਰੀਮੀਅਰ ਲੀਗ ਯਾਨੀ (IPL 2024) ਦਾ 17ਵਾਂ ਸੀਜ਼ਨ ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਲਈ ਉਤਾਰਅ-ਚੜ੍ਹਾਅ ਭਰਿਆ ਰਿਹਾ। ਉਨ੍ਹਾਂ ਨੂੰ ਸਾਲ 2024 ’ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਟੀਮ ਨੇ ਇਸ ਸਾਲ ਸ਼ਰਮਨਾਕ ਰਿਕਾਰਡ ਬਣਾਇਆ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਉਨ੍ਹਾਂ ਨੂੰ ਪਹਿਲਾਂ ਮੁੰਬਈ ਇੰਡੀਅਨਜ਼ ਦੀ ਕਪਤਾਨੀ ਤੋਂ ਹੱਥ ਧੋਣੇ ਪਏ ਫਿਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਵਿਚਾਲੇ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਖਿਰ ਇਹ ਚਰਚਾ ਦਾ ਵਿਸ਼ਾ ਕਿਉਂ ਬਣਿਆ ਹੋਇਆ ਹੈ।
ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਰੋਹਿਤ ਸ਼ਰਮਾ ਕੈਮਰਾਮੈਨ ਦੇ ਸਾਹਮਣੇ ਹੱਥ ਜੋੜਦੇ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ ਆਡੀਓ ਬਾਰੇ ਵੀ ਗੱਲ ਕਰ ਰਹੇ ਹਨ। ਦਰਅਸਲ, ਹਾਲ ਹੀ ’ਚ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਕੇਕੇਆਰ ਦੇ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਕਹਿ ਰਹੇ ਸਨ ਕਿ ਉਹ ਇਸ ਸੀਜ਼ਨ ਤੋਂ ਬਾਅਦ ਮੁੰਬਈ ਇੰਡੀਅਨਜ਼ ਨੂੰ ਛੱਡ ਦੇਣਗੇ ਅਤੇ ਇਹ ਉਨ੍ਹਾਂ ਦਾ ਆਖਰੀ ਸੀਜ਼ਨ ਹੈ। ਇਸ ਵੀਡੀਓ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ ਅਤੇ ਖ਼ਬਰਾਂ ਦੀ ਮੰਨੀਏ ਤਾਂ ਹਿਟਮੈਨ ਨੂੰ ਮੈਨੇਜਮੈਂਟ ਤੋਂ ਕਾਫ਼ੀ ਝਿੜਕਾਂ ਦਾ ਸਾਹਮਣਾ ਕਰਨਾ ਪਿਆ ਸੀ। ਇਹੀ ਕਾਰਨ ਹੈ ਕਿ ਉਹ ਕੈਮਰਾਮੈਨ ਦੇ ਸਾਹਮਣੇ ਹੱਥ ਜੋੜਦੇ ਨਜ਼ਰ ਆਏ।
ਇਹ ਵੀ ਪੜੋ:Powercut News : ਅੱਤ ਦੀ ਗਰਮੀ ਨੇ 12500 ਮੈਗਾਵਾਟ ਤੱਕ ਪਹੁੰਚਾਈ ਬਿਜਲੀ ਦੀ ਮੰਗ
ਫ਼ਿਲਹਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਰੋਹਿਤ ਸ਼ਰਮਾ ਆਪਣੇ ਪੁਰਾਣੇ ਸਾਥੀਆਂ ਨਾਲ ਗੱਲ ਕਰ ਰਹੇ ਹਨ, ਜਿਸ 'ਚ ਧਵਲ ਕੁਲਕਰਨੀ ਵੀ ਸ਼ਾਮਲ ਹੈ। ਇਸ ਦੌਰਾਨ ਜਦੋਂ ਕੈਮਰਾਮੈਨ ਕੈਮਰਾ ਲੈ ਕੇ ਉਸ ਵੱਲ ਆਇਆ ਤਾਂ ਉਹ ਉਸ ਨੂੰ ਕਹਿੰਦੇ ਨਜ਼ਰ ਆਏ, 'ਭਾਈ, ਆਡੀਓ ਬੰਦ ਕਰ ਦਿਓ, ਇੱਕ ਆਡੀਓ ਨੇ ਪਹਿਲਾਂ ਹੀ ਮੇਰੀ ਵਾਟ ਲਗਾ ਦਿੱਤੀ।
ਖ਼ਬਰਾਂ ਮੁਤਾਬਕ ਜਦੋਂ ਤੋਂ ਹਾਰਦਿਕ ਪਾਂਡਿਆ ਮੁੰਬਈ ਦੇ ਕਪਤਾਨ ਬਣੇ ਹਨ, ਉਦੋਂ ਤੋਂ ਹੀ ਟੀਮ ਦੇ ਖਿਡਾਰੀਆਂ ਵਿਚਾਲੇ ਵਿਵਾਦ ਛਿੜ ਗਿਆ ਹੈ। ਪਾਂਡਿਆ ਦੀ ਕਪਤਾਨੀ 'ਚ ਟੀਮ ਦੇ ਖਿਡਾਰੀ ਖੁਸ਼ ਨਹੀਂ ਹਨ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਮੁੰਬਈ ਇਸ ਸੈਸ਼ਨ 'ਚ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਇਸ ਸੀਜ਼ਨ 'ਚ ਹਾਰਦਿਕ ਦੀ ਕਪਤਾਨੀ 'ਚ ਮੁੰਬਈ ਨੇ 14 'ਚੋਂ ਸਿਰਫ 4 ਮੈਚ ਜਿੱਤੇ ਹਨ।
(For more news apart from Cricketer Rohit Sharma folded his hands in front cameraman News in Punjabi, stay tuned to Rozana Spokesman)