
ਕਾਲਾ ਬੱਕਰਾ ਵਿਖੇ ਗੈਸ ਏਜੰਸੀ ਤੋਂ ਹਜ਼ਾਰਾਂ ਰੁਪਏ ਲੁੱਟਣ ਵਾਲੇ ਤਿੰਨ ਕਾਬੂ
ਕਿਸ਼ਨਗੜ੍ਹ 30 ਜਨਵਰੀ (ਜਸਪਾਲ ਸਿੰਘ ਦੋਲੀਕੇ): ਸੀ.ਆਈ.ਏ. ਸਟਾਫ਼ ਜਲੰਧਰ ਦਿਹਾਤੀ ਦੀ ਟੀਮ ਵਲੋਂ ਕਿ੍ਪਾਨ ਦੀ ਨੋਕ ਉਤੇ ਲੁੱਟਾਂ ਖੋਹਾਂ ਕਰਨ ਵਾਲੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਆਦਮਪੁਰ ਹਰਿੰਦਰ ਸਿੰਘ ਮਾਨ ਨੇ ਦਸਿਆ ਕਿ 25 ਜਨਵਰੀ ਨੂੰ ਕੁਲਜੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ ਕਿ ਗੈਸ ਏਜੰਸੀ ਕਾਲਾ ਬੱਕਰਾ ਵਿਚ ਬਤੌਰ ਕੈਸ਼ੀਅਰ ਕੰਮ ਕਰਦਾ ਹੈ |
25 ਜਨਵਰੀ ਨੂੰ ਇਕ ਮੋਨਾ ਨੌਜਵਾਨ ਉਸ ਦੇ ਦਫ਼ਤਰ ਆਇਆ ਜਿਸ ਨੇ ਪੁਛਿਆ ਕਿ ਸਿਲੰਡਰ ਮਿਲ ਜਾਵੇਗਾ ਤਾਂ ਉਸ ਨੇ ਕਿਹਾ ਕਿ ਮਿਲ ਜਾਵੇਗਾ ਤਾਂ ਉਹ ਬਾਹਰ ਚਲਾ ਗਿਆ | ਉਹ ਬਾਅਦ ਵਿਚ ਅਪਣੇ ਤਿੰਨ ਹੋਰ ਸਾਥੀਆਂ ਸਮੇਤ ਮੋਟਰਸਾਈਕਲਾਂ ਉਤੇ ਆਏ | ਉਨ੍ਹਾਂ ਵਿਚੋਂ ਇਕ ਨੌਜਵਾਨ ਲੁਟੇਰਾ ਬਾਹਰ ਖੜ੍ਹਾ ਰਿਹਾ ਅਤੇ ਤਿੰਨ ਅੰਦਰ ਆਏ, ਜਿਨ੍ਹਾਂ ਕੋਲ ਕਿਰਪਾਨਾਂ ਸਨ | ਉਨ੍ਹਾਂ ਕਿਰਪਾਨ ਦੀ ਨੋਕ ਉਤੇ ਸਾਰੇ ਸਟਾਫ਼ ਨੂੰ ਅੰਦਰ ਕੁੰਡੀ ਬੰਦ ਕਰ ਕੇ ਗੱਲੇ ਵਿਚ ਪਏ | 51000 ਹਜ਼ਾਰ ਰੁਪਏ ਅਤੇ ਦੋ ਮੋਬਾਈਲ ਫ਼ੋਨ ਲੈ ਕੇ ਫ਼ਰਾਰ ਹੋ ਗਏ |
ਦੌਰਾਨੇ ਪੜਤਾਲ ਪੁਲਿਸ ਨੇ ਪ੍ਰਦੀਪ ਸਿੰਘ ਅਤੇ ਜੈਪਾਲ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਦੋ ਕਿਰਪਾਨਾਂ ਅਤੇ 40,000 ਹਜ਼ਾਰ ਰੁਪਏ ਅਤੇ ਇਕ ਮੋਟਰਸਾਈਕਲ ਕਬਜ਼ੇ ਵਿਚ ਲਿਆ ਗਿਆ ਅਤੇ ਮੁਲਜ਼ਮ ਸ਼ਿਵ ਚਰਨਜੀਤ ਨੂੰ ਅੱਜ ਗਿ੍ਫ਼ਤਾਰ ਕੀਤਾ ਗਿਆ ਹੈ | ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ |image ਜਿਨ੍ਹਾਂ ਪਾਸੋਂ ਪੁਛਗਿਛ ਦੌਰਾਨ ਹੋਰ ਕਈ ਵਾਰਦਾਤਾਂ ਦੇ ਖੁਲਾਸੇ ਹੋ ਸਕਦੇ ਹਨ ਅਤੇ ਇਲਾਕੇ ਵਿਚ ਵੱਖ-ਵੱਖ ਵਾਰਦਾਤਾਂ ਵਿਚ ਇਨ੍ਹਾਂ ਦੇ ਹੋਰ ਸਾਥੀ ਕੌਣ ਹਨ ਅਤੇ ਲੁੱਟ ਖੋਹ ਦੀਆਂ ਹੋਰ ਕਈ ਵਾਰਦਾਤਾਂ ਟ੍ਰੇਸ ਹੋਣ ਦੀ ਸੰਭਾਵਨਾ ਹੈ |