24 ਦਸੰਬਰ ਲਈ ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਅਵਾਈਜ਼ਰੀ
ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਪੰਚਕੂਲਾ ਦੌਰੇ ’ਤੇ ਆ ਰਹੇ ਹਨ। ਇਸ ਸਬੰਧ ਵਿਚ 24 ਦਸੰਬਰ, 2025 ਨੂੰ, ਪੰਚਕੂਲਾ ਵੱਲ ਜਾਣ ਵਾਲੀ ਆਵਾਜਾਈ ਨੂੰ ਦੁਪਹਿਰ 2:30 ਵਜੇ ਤੋਂ ਸ਼ਾਮ 4:00 ਵਜੇ ਤੱਕ ਅਤੇ ਸ਼ਾਮ 7:00 ਵਜੇ ਤੋਂ ਰਾਤ 8:30 ਵਜੇ ਤੱਕ ਦੱਖਣ ਮਾਰਗ 'ਤੇ ਏਅਰਪੋਰਟ ਲਾਈਟ ਪੁਆਇੰਟ ਤੋਂ ਟ੍ਰਿਬਿਊਨ ਚੌਕ ਤੱਕ; ਟ੍ਰਿਬਿਊਨ ਚੌਕ ਤੋਂ ਟ੍ਰਾਂਸਪੋਰਟ ਲਾਈਟ ਪੁਆਇੰਟ ਤੋਂ ਪੂਰਵਾ ਮਾਰਗ 'ਤੇ; ਅਤੇ ਟ੍ਰਾਂਸਪੋਰਟ ਲਾਈਟ ਪੁਆਇੰਟ ਤੋਂ ਫਨ ਰਿਪਬਲਿਕ ਲਾਈਟ ਪੁਆਇੰਟ ਤੱਕ ਮੱਧ ਮਾਰਗ 'ਤੇ ਨਿਯਮਤ ਕੀਤਾ ਜਾਵੇਗਾ।
ਆਮ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਿਕਲਪਿਕ ਰੂਟਾਂ ਦੀ ਵਰਤੋਂ ਕਰਨ ਅਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਹੈਂਡਲਾਂ (X ਅਤੇ Facebook (@trafficchd) Instagram (@trafficchd) (@ChandigarhTrafficPolice)) 'ਤੇ ਰੀਅਲ-ਟਾਈਮ ਅਪਡੇਟਸ ਫੋਲੋ ਕਰਨ।
