
ਚੰਦੂ ਵਡਾਲਾ ਬਾਰਡਰ ਆਊਟ ਪੋਸਟ ਤੋਂ 48 ਕਿੱਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿਚ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ
ਗੁਰਦਾਸਪੁਰ (ਨਿਤਿਨ ਲੂਥਰਾ): ਭਾਰਤ ਪਾਕਿਸਤਾਨ ਬਾਰਡਰ ਨੇੜੇ ਚੰਦੂ ਵਡਾਲਾ ਬਾਰਡਰ ਆਊਟ ਪੋਸਟ ਤੋਂ 48 ਕਿੱਲੋ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿਚ ਪੁਲਿਸ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਪਹਿਲਾਂ ਵੀ 50 ਕਿੱਲੋ ਹੈਰੋਇਨ ਮੰਗਵਾ ਚੁੱਕੇ ਹਨ।
ਇਹਨਾਂ ਵਿਚੋਂ ਇਕ ਵਿਅਕਤੀ ਅੰਮ੍ਰਿਤਸਰ ਜਦਕਿ ਤਿੰਨ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਗ੍ਰਿਫ਼ਤਾਰ ਕੀਤੇ ਗਏ ਗਿਰੋਹ ਕੋਲੋਂ i10 ਕਾਰ, ਢਾਈ ਲੱਖ ਦੀ ਨਕਦੀ, ਛੇ ਮੋਬਾਈਲ ਫੋਨ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ।
ਦੱਸ ਦਈਏ ਕਿ 28 ਜਨਵਰੀ ਨੂੰ ਗੁਰਦਾਸਪੁਰ ਅਧੀਨ ਚੰਦੂ ਵਡਾਲਾ ਬਾਰਡਰ ਆਊਟ ਪੋਸਟ ਤੋਂ ਬੀਐਸਐਫ ਜਵਾਨਾਂ ਵਲੋਂ 48 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਸੀ। ਇਸ ਦੌਰਾਨ ਨਸ਼ਾ ਤਸਕਰਾਂ ਅਤੇ ਬੀਐਸਐਫ ਦੇ ਜਵਾਨਾਂ ਵਿਚਾਲੇ ਮੁਠਭੇੜ ਵੀ ਹੋਈ ਸੀ, ਜਿਸ ਦੇ ਚਲਦਿਆਂ ਗੋਲੀ ਲੱਗਣ ਕਾਰਨ ਬੀਐਸਐਫ ਦਾ ਇਕ ਜਵਾਨ ਜ਼ਖਮੀ ਹੋ ਗਿਆ ਸੀ।