ਪੰਜਾਬ ਤੋਂ ਕਾਸ਼ੀ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਚੱਲਣਗੀਆਂ 4 ਸਪੈਸ਼ਲ ਅਪ ਡਾਊਨ ਰੇਲ ਗੱਡੀਆਂ 
Published : Jan 31, 2023, 12:31 pm IST
Updated : Jan 31, 2023, 12:31 pm IST
SHARE ARTICLE
 Good news for those going to Kashi from Punjab, 4 special up down trains will run
Good news for those going to Kashi from Punjab, 4 special up down trains will run

- 2 ਫਰਵਰੀ ਨੂੰ ਜਲੰਧਰ ਅਤੇ ਬਠਿੰਡਾ ਸਟੇਸ਼ਨ ਤੋਂ ਚੱਲਣਗੀਆਂ ਟਰੇਨਾਂ

ਫਿਰੋਜ਼ਪੁਰ : ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਕਾਸ਼ੀ ਜਾਣ ਵਾਲੇ ਸ਼ਰਧਾਲੂਆਂ ਲਈ ਰੇਲਵੇ ਵਿਭਾਗ ਇਕ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਰੇਲਵੇ ਵਿਭਾਗ ਪੰਜਾਬ ਤੋਂ 4 ਸਪੈਸ਼ਲ ਅਪ ਡਾਊਨ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ। ਉੱਤਰ ਰੇਲਵੇ ਹੈੱਡਕੁਆਟਰ ਵਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਇਹ ਗੱਡੀਆਂ 2 ਫਰਵਰੀ ਨੂੰ ਜਲੰਧਰ ਅਤੇ ਬਠਿੰਡਾ ਸਟੇਸ਼ਨਾਂ ਤੋਂ ਚੱਲਣਗੀਆਂ ਅਤੇ ਵਾਪਸੀ ਲਈ ਬਨਾਰਸ ਤੋਂ 6 ਫਰਵਰੀ ਨੂੰ ਗੱਡੀਆਂ ਚੱਲਣਗੀਆਂ।

ਜਲੰਧਰ ਤੋਂ 2 ਫਰਵਰੀ ਨੂੰ ਸਪੈਸ਼ਲ ਗੱਡੀ ਨੰਬਰ 04606 ਬਾਅਦ ਦੁਪਹਿਰ 3:15 ਵਜੇ ਚੱਲ ਕੇ ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਆਲਮ ਨਗਰ, ਲਖਨਊ ਸਟੇਸ਼ਨਾਂ ਤੋਂ ਹੁੰਦੇ ਹੋਏ ਅਗਲੇ ਦਿਨ ਦੁਪਹਿਰ 1:10 ਵਜੇ ਬਨਾਰਸ ਪਹੁੰਚੇਗੀ। ਉਥੋਂ 6 ਫਰਵਰੀ ਨੂੰ ਵਾਪਸੀ ਦੇ ਲਈ ਗੱਡੀ ਨੰਬਰ 04605 ਸ਼ਾਮ 6:15 ਵਜੇ ਚੱਲ ਕੇ ਉਕਤ ਸਟੇਸ਼ਨਾਂ ਤੋਂ ਹੁੰਦੇ ਹੋਏ ਅਗਲੇ ਦਿਨ ਦੁਪਹਿਰ 1:35 ਵਜੇ ਜਲੰਧਰ ਪਹੁੰਚੇਗੀ। ਇਸੇ ਤਰ੍ਹਾਂ ਬਠਿੰਡਾ ਤੋਂ 2 ਫਰਵਰੀ ਨੂੰ ਸਪੈਸ਼ਲ ਗੱਡੀ ਨੰਬਰ 04530 ਰਾਤ 9:05 ਵਜੇ ਚੱਲ ਕੇ ਰਾਮਪੁਰਾ ਫੂਲ, ਬਰਨਾਲਾ, ਧੂਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ ਸਟੇਸ਼ਨਾਂ ਤੋਂ ਹੁੰਦੇ ਹੋਏ ਅਗਲੇ ਦਿਨ ਸ਼ਾਮ 5 ਵਜੇ ਬਨਾਰਸ ਪਹੁੰਚੇਗੀ।

kashikashi

ਉਥੋਂ ਵਾਪਸੀ ਦੇ ਲਈ 6 ਫਰਵਰੀ ਨੂੰ ਗੱਡੀ ਨੰਬਰ 04529 ਰਾਤ 9 ਵਜੇ ਚੱਲ ਕੇ ਉਕਤ ਸਟੇਸ਼ਨਾਂ ਤੋਂ ਹੁੰਦੇ ਹੋਏ ਅਗਲੇ ਦਿਨ ਸ਼ਾਮ 7:15 ਵਜੇ ਬਠਿੰਡਾ ਪਹੁੰਚੇਗੀ।
ਰੇਲਵੇ ਵਿਭਾਗ ਵਲੋਂ ਜਲਾਲਾਬਾਦ ਰੇਲਵੇ ਸਟੇਸ਼ਨ ’ਤੇ ਕੀਤੇ ਜਾਣ ਵਾਲੇ ਕੰਮ ਕਾਰਨ ਫਿਰੋਜ਼ਪੁਰ-ਫਾਜ਼ਿਲਕਾ ਟਰੈਕ ’ਤੇ 1 ਤੋਂ 6 ਫਰਵਰੀ ਤੱਕ ਰੇਲ ਆਵਾਜਾਈ ਪ੍ਰਭਾਵਿਤ ਰਹੇਗੀ। ਉੱਤਰ ਰੇਲਵੇ ਹੈੱਡਕੁਆਟਰ ਵਲੋਂ ਜਾਰੀ ਸੂਚਨਾ ਦੇ ਅਨੁਸਾਰ ਇਸ ਬਲਾਕ ਦੌਰਾਨ ਫਿਰੋਜ਼ਪੁਰ ਕੈਂਟ-ਫਾਜ਼ਿਲਕਾ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 06987 ਅਤੇ ਫਾਜ਼ਿਲਕਾ-ਫਿਰੋਜ਼ਪੁਰ ਕੈਂਟ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 04628 ਉਕਤ 6 ਦਿਨਾਂ ਲਈ ਰੱਦ ਕਰ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਫਿਰੋਜ਼ਪੁਰ ਕੈਂਟ-ਫਾਜ਼ਿਲਕਾ-ਫਿਰੋਜ਼ਪੁਰ ਕੈਂਟ ਵਿਚਾਲੇ ਚੱਲਣ ਵਾਲੀ ਗੱਡੀ ਨੰਬਰ 04627-06988 ਨੂੰ ਵੀ 6 ਫਰਵਰੀ ਨੂੰ ਰੱਦ ਰੱਖਿਆ ਜਾਵੇਗਾ। 1 ਤੋਂ 5 ਫਰਵਰੀ ਤੱਕ ਗੱਡੀ ਨੰਬਰ 04627 ਨੂੰ ਫਿਰੋਜ਼ਪੁਰ ਕੈਂਟ ਸਟੇਸ਼ਨ ਤੋਂ ਅਤੇ ਗੱਡੀ ਨੰਬਰ 06988 ਨੂੰ ਫਾਜ਼ਿਲਕਾ ਸਟੇਸ਼ਨ ਤੋਂ ਇੱਕ-ਇੱਕ ਘੰਟੇ ਦੀ ਦੇਰੀ ਨਾਲ ਰਵਾਨਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ - ਦੁਨੀਆ ਦੇ 10 ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ’ਚੋਂ ਬਾਹਰ ਹੋਏ ਗੌਤਮ ਅਡਾਨੀ

ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਨੇ ਬਾਂਦਰਾ ਟਰਮੀਨਲਜ਼-ਗੋਰਖ਼ਪੁਰ-ਬਾਂਦਰਾ ਟਰਮੀਨਲਜ਼ ਵਿਚਾਲੇ ਚੱਲਣ ਵਾਲੀਆਂ ਅੰਤੋਦਿਆ ਐਕਸਪ੍ਰੈੱਸ ਗੱਡੀ ਨੰਬਰ 22921-22922 ਨੂੰ ਗੁਰਸਹਾਏਗੰਜ ਸਟੇਸ਼ਨ ’ਤੇ ਸਟਾਪੇਜ਼ ਦੇਣ ਦਾ ਫ਼ੈਸਲਾ ਲਿਆ ਹੈ। ਉੱਤਰ ਰੇਲਵੇ ਹੈੱਡਕੁਆਟਰ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਦੋਹਾਂ ਦਿਸ਼ਾਵਾਂ ’ਚ ਇਸ ਗੱਡੀ ਨੂੰ 6 ਮਹੀਨੇ ਦੇ ਟ੍ਰਾਇਲ ਲਈ ਦੋ-ਦੋ ਮਿੰਟ ਦੇ ਲਈ ਉਕਤ ਸਟੇਸ਼ਨ ’ਤੇ ਰੋਕਿਆ ਜਾਵੇਗਾ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement