ਇਨਸਾਨੀਆਤ ਦੀ ਸੇਵਾ 'ਚ ਡਟੇ ਇਹ ਨੌਜਵਾਨ, ਚਾਰੇ ਪਾਸੇ ਹੋ ਰਹੀ ਹੈ ਸ਼ਲਾਘਾ
Published : Mar 31, 2020, 4:11 pm IST
Updated : Mar 31, 2020, 4:11 pm IST
SHARE ARTICLE
File Photo
File Photo

ਉਹਨਾਂ ਦੱਸਿਆ ਕਿ ਉਹ ਖਾਣੇ ਦੀ ਅਤੇ ਦਵਾਈ ਦੀ ਸੇਵਾ ਕਰਦੇ ਹਨ

ਚੰਡੀਗੜ੍ਹ-  ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਇਸ ਕੋਰੋਨਾ ਵਾਇਰਸ ਕਰ ਕੇ ਪੂਰੇ ਭਾਰਤ ਵਿਚ ਲੌਕਡਾਊਨ ਲੱਗਾ ਹੋਇਆ ਹੈ। ਇਸ ਲੌਕਡਾਊ ਦੌਰਾਨ ਕੋਈ ਵੀ ਬਾਹਰ ਨਹੀਂ ਨਿਕਲ ਸਕਦਾ । ਇਸ ਦੇ ਚੱਲਦੇ ਲੋੜਵੰਦਾਂ ਦੀ ਮਦਦ ਕਰਨ ਵਾਲੇ ਨੌਜਵਾਨਾਂ ਨਾਲ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਖਾਸ ਗੱਲਬਾਤ ਕੀਤੀ ਹੈ ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਕਿਸ ਤੋਂ ਇਹ ਕੰਮ ਕਰ ਰਹੇ ਹਨ  ਤਾਂ ਉਹਨਾਂ ਦੱਸਿਆ ਕਿ ਜਿਸ ਦਿਨ ਇਹ ਲੌਕਡਾਊਨ ਲੱਗਾ ਸੀ ਉਹਨਾਂ ਨੇ ਉਸ ਦਿਨ ਹੀ ਡੀਸੀ ਤੋਂ ਪਾਸ ਬਣਵਾ ਕੇ ਮਨਜ਼ੂਰੀ ਲੈ ਲਈ ਸੀ।

LangarLangar

ਉਹਨਾਂ ਦੱਸਿਆ ਕਿ ਉਹ ਖਾਣੇ ਦੀ ਅਤੇ ਦਵਾਈ ਦੀ ਸੇਵਾ ਕਰਦੇ ਹਨ ਅਤੇ ਉਹ ਮੋਗੇ ਜ਼ਿਲ੍ਹੇ ਵਿਚ ਸੇਵਾ ਕਰ ਰਹੇ ਹਨ ਉੱਥੇ 250 ਦੇ ਕਰੀਬ ਝੁੱਗੀ ਝੌਂਪੜੀ ਵਾਲੇ ਰਹਿੰਦੇ ਹਨ ਜਿਹਨਾਂ ਲਈ ਖਾਣਾ ਤਿਆਰ ਕੀਤਾ ਸੀ ਅਤੇ ਅਸੀਂ ਇਹਨਾਂ ਨੂੰ ਰਾਸ਼ਨ ਦੀ ਸੇਵਾ ਵੀ ਕਰਾਂਗੇ। ਉਹਨਾਂ ਦੱਸਿਆ ਕਿ ਉਹ ਤਿੰਨ ਜ਼ਿਲ੍ਹੇ ਕਵਰ ਕਰ ਰਹੇ ਫਰੀਦਕੋਟ, ਮੋਗਾ, ਫਿਰੋਜ਼ਪੁਰ। ਉਹਨਾਂ ਦੱਸਿਆ ਕਿ ਉਹਨਾਂ ਦੇ ਨਾਲ 50 ਮੈਂਬਰ ਜੁੜੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਇਹਨਾਂ ਗਰੀਬ ਪਰਿਵਾਰਾਂ ਨੂੰ ਅਸੀਂ ਰਾਸ਼ਨ ਜਾਂ ਫਿਰ ਖਾਣਾ ਖੁਆ ਕੇ ਹੀ ਗਰੀਬਾਂ ਦੀ ਮਦਦ ਕਰਦੇ ਹਾਂ।

uttar pradesh lockdown lockdown

ਇਹਨਾਂ ਨੌਜਵਾਨਾਂ ਦੇ ਨਾਲ ਇਕ ਪੁਲਿਸ ਮੁਲਾਜ਼ਮ ਵੀ ਮਦਦ ਕਰ ਰਿਹਾ ਹੈ ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਉਹਨਾਂ ਦੇ ਨਾਲ ਦੇ ਪੁਲਿਸ ਮੁਲਾਜ਼ਮ ਜੋ ਲੋਕਾਂ ਨਾਲ ਕੁੱਟਮਾਰ ਕਰ ਰਹੇ ਹਨ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਉਸ ਪੁਲਿਸ ਨੌਜਵਾਨ ਨੇ ਕਿਹਾ ਕਿ ਪੁਲਿਸ ਨੂੰ ਵੀ ਸ਼ੌਕ ਨਹੀਂ ਕਿ ਉਹ ਲੋਕਾਂ ਨਾਲ ਕੁੱਟਮਾਰ ਕਰਨ ਪਰ ਕਈ ਵਾਰ ਸਥਿਤੀ ਅਜਿਹੀ ਹੋ ਜਾਂਦੀ ਹੈ ਕਿ ਪੁਲਿਸ ਨੂੰ ਆਪਣਾ ਡੰਡਾ ਦਿਖਾਉਣਾ ਪੈਂਦਾ ਹੈ। ਕਿਉਂਕਿ ਇਸ ਲੌਕਡਾਊਨ ਵਿਚ ਕਈ ਲੋਕ ਤਾਂ ਬੇਫਾਲਤੂ ਹੀ ਬਾਹਰ ਨਿਕਲ ਰਹੇ ਹਨ। ਇਸ ਲਈ ਪੁਲਿਸ ਉਹਨਾਂ ਨਾਲ ਕੁੱਟਮਾਰ ਕਰ ਰਹੀ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਨਾਲ ਜੋ ਲੋਕ ਮਰ ਰਹੇ ਹਨ ਉਹਨਾਂ ਲਈ ਤਾਂ ਅਸੀਂ ਕੁੱਝ ਨਹੀਂ ਕਰ ਸਕਦੇ ਪਰ ਸਾਨੂੰ ਇਹਨਾਂ ਭੁੱਖੇ ਰਹਿ ਰਹੇ ਲੋਕਾਂ ਲਈ ਜਰੂਰ ਕੁੱਝ ਕਰਨਾ ਚਾਹੀਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement