
ਰੂਪਨਗਰ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਤੇ ਯੂਪੀ ਦੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਨੂੰ ਦੋ...
ਮੋਹਾਲੀ: ਰੂਪਨਗਰ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਤੇ ਯੂਪੀ ਦੇ ਬਾਹੂਬਲੀ ਨੇਤਾ ਮੁਖਤਾਰ ਅੰਸਾਰੀ ਨੂੰ ਦੋ ਹਫਤਿਆਂ ਵਿਚ ਉਤਰ ਪ੍ਰਦੇਸ਼ ਸ਼ਿਫਟ ਕਰਨ ਦੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਹਲਚਲ ਸ਼ੁਰੂ ਹੋ ਗਈ ਹੈ। ਪੰਜਾਬ ਸਰਕਾਰ ਨੇ ਅੰਸਾਰੀ ਨੂੰ ਯੀਪ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
Muktar Ansari
ਇਸਤੇ ਤਹਿਤ ਬੁੱਧਵਾਰ ਨੂੰ ਭਾਰੀ ਸੁਰੱਖਿਆ ਵਿਚ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਲਿਆ ਕੇ ਮੋਹਾਲੀ ਕੋਰਟ ਵਿਚ ਪੇਸ਼ ਕੀਤਾ ਗਿਆ ਹੈ। ਕੁਝ ਦੇਰ ਵਿਚ ਅਦਾਲਤ ਵਿਚ ਸੁਣਵਾਈ ਸ਼ੁਰੂ ਹੋਣ ਵਾਲੀ ਹੈ। ਅੰਸਾਰੀ ਨੂੰ ਵ੍ਹੀਲਚੇਅਰ ਉਤੇ ਭਾਰਤੀ ਪੁਲਿਸ ਫੋਰਸ ਦੇ ਨਾਲ ਪਿਛਲੇ ਗੇਟ ਤੋਂ ਲਿਆਂਦਾ ਗਿਆ ਹੈ। ਵੱਡੀ ਗੱਲ ਤਾਂ ਇਹ ਰਹੀ ਕਿ ਮੀਡੀਆ ਤੋਂ ਬਚਕੇ ਅੰਸਾਰੀ ਨੂੰ ਇੱਥੇ ਲਿਆਂਦਾ ਗਿਆ।
Mukhtar Ansari
ਕਿਸੇ ਨੂੰ ਵੀ ਇਸਦੀ ਭਿਣ ਤੱਕ ਨਹੀਂ ਲੱਗੀ। ਜ਼ਿਕਰਯੋਗ ਹੈ ਕਿ ਅੰਸਰੀ ਜਨਵਰੀ, 2019 ਤੋਂ ਰੂਪਨਗਰ ਦੀ ਜ਼ਿਲ੍ਹਾ ਜੇਲ ਵਿਚ ਬੰਦ ਹੈ। ਮੋਹਾਲੀ ਦੇ ਇਕ ਬਿਲਰ ਤੋਂ ਰਿਸ਼ਵਤ ਮੰਗਣ ਦੇ ਮਾਮਲੇ ਵਿਚ ਪ੍ਰੋਡਕਸ਼ਨ ਵਾਰੰਟ ਉਤੇ ਲਿਆਏ ਗਏ ਅੰਸਾਰੀ ਨੂੰ ਇੱਥੇ ਰੱਖਿਆ ਗਿਆ ਹੈ।