
ਪਰਿਵਾਰ ਨੇ ਦੇਹ ਪੰਜਾਬ ਲਿਆਉਣ ਲਈ ਸਰਕਾਰ ਨੂੰ ਲਗਾਈ ਗੁਹਾਰ
ਤਰਨਤਾਰਨ: ਰੋਜ਼ੀ ਰੋਟੀ ਕਮਾਉਣ ਇਟਲੀ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਨੌਜਵਾਨ ਸੁਖਵੰਤ ਸਿੰਘ ਸੋਨੂੰ ਪੁੱਤਰ ਬਿੱਕਰ ਸਿੰਘ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਚੂਸਲੇਵੜ੍ਹ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ 2-3 ਮਹੀਨੇ ਪਹਿਲਾਂ ਡੌਂਕੀ ਲਗਾ ਕੇ ਵਿਦੇਸ਼ ਗਿਆ ਸੀ। ਕੁਝ ਦਿਨ ਉਸ ਨੇ ਲੋਕਾਂ ਦੇ ਘਰ ਵਿਚ ਕੰਮ ਕੀਤਾ।
ਇਹ ਵੀ ਪੜ੍ਹੋ: 1984 ਕਾਨਪੁਰ ਸਿੱਖ ਨਸਲਕੁਸ਼ੀ ਦੀ ਜਾਂਚ ਹੋਈ ਪੂਰੀ, SIT ਨੇ ਸੌਂਪੀ ਕਲੋਜ਼ਰ ਰਿਪੋਰਟ
ਇਸ ਦੌਰਾਨ ਰਸਤੇ ਵਿਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਉਸ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ਲਈ ਭਾਰਤ ਸਰਕਾਰ , ਪੰਜਾਬ ਸਰਕਾਰ ਅਤੇ ਵੱਖ ਵੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੂੰ ਮਦਦ ਦੀ ਗੁਹਾਰ ਲਗਾ ਰਹੇ ਹਨ। ਨੌਜਵਾਨ ਦੀ ਮੌਤ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ।