
ਜਾਂਚ ਨੂੰ ਸਵੀਕਾਰ ਕਰਦੇ ਹੋਏ ਸਰਕਾਰ ਨੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਕਾਨਪੁਰ ਕਮਿਸ਼ਨਰੇਟ ਨੂੰ ਨਾਮਜ਼ਦ ਕਰ ਦਿੱਤਾ ਹੈ।
ਕਾਨਪੁਰ: 1984 ਕਾਨਪੁਰ ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ 127 ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਬਣਾਈ ਗਈ ਐਸਆਈਟੀ (ਵਿਸ਼ੇਸ਼ ਜਾਂਚ ਟੀਮ) ਨੇ ਆਪਣੀ ਜਾਂਚ ਪੂਰੀ ਕਰ ਲਈ ਹੈ। ਹਾਲ ਹੀ ਵਿਚ ਐਸਆਈਟੀ ਨੇ ਸਰਕਾਰ ਨੂੰ ਕਲੋਜ਼ਰ ਰਿਪੋਰਟ ਸੌਂਪੀ ਸੀ। ਜਾਂਚ ਨੂੰ ਸਵੀਕਾਰ ਕਰਦੇ ਹੋਏ ਸਰਕਾਰ ਨੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਕਾਨਪੁਰ ਕਮਿਸ਼ਨਰੇਟ ਨੂੰ ਨਾਮਜ਼ਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਾਨਪੁਰ ਸਿੱਖ ਨਸਲਕੁਸ਼ੀ ਦੌਰਾਨ 127 ਸਿੱਖ ਮਾਰੇ ਗਏ ਸਨ। ਵੱਖ-ਵੱਖ ਥਾਣਿਆਂ ਵਿਚ ਕਤਲ, ਲੁੱਟ ਅਤੇ ਡਕੈਤੀ ਦੀਆਂ ਗੰਭੀਰ ਧਾਰਾਵਾਂ ਤਹਿਤ 40 ਕੇਸ ਦਰਜ ਹਨ।
ਇਹ ਵੀ ਪੜ੍ਹੋ: ਇੰਦੌਰ ਵਿਚ ਮੰਦਰ ਦੀ ਛੱਤ ਡਿੱਗਣ ਕਾਰਨ ਹੁਣ ਤੱਕ 35 ਲੋਕਾਂ ਦੀ ਮੌਤ, ਮੁਆਵਜ਼ੇ ਦਾ ਐਲਾਨ
ਪੁਲਿਸ ਨੇ 29 ਕੇਸਾਂ ਵਿਚ ਅੰਤਿਮ ਰਿਪੋਰਟਾਂ ਦਰਜ ਕੀਤੀਆਂ ਸਨ। 27 ਮਈ 2019 ਨੂੰ ਸੂਬਾ ਸਰਕਾਰ ਨੇ ਸਾਬਕਾ ਡੀਜੀਪੀ ਅਤੁਲ ਕੁਮਾਰ ਦੀ ਪ੍ਰਧਾਨਗੀ ਹੇਠ ਇਸ ਮਾਮਲੇ ਵਿਚ ਐਸਆਈਟੀ ਦਾ ਗਠਨ ਕੀਤਾ ਸੀ। ਕਰੀਬ ਸਾਢੇ ਚਾਰ ਸਾਲ ਤੱਕ ਚੱਲੀ ਜਾਂਚ ਵਿਚ ਐਸਆਈਟੀ ਨੇ ਨੌਂ ਮਾਮਲਿਆਂ ਵਿਚ ਸਬੂਤ ਇਕੱਠੇ ਕਰਨ ਤੋਂ ਬਾਅਦ ਪਿਛਲੇ ਸਾਲ ਜੂਨ ਵਿਚ ਗ੍ਰਿਫ਼ਤਾਰੀਆਂ ਸ਼ੁਰੂ ਕੀਤੀਆਂ ਸਨ।
ਇਹ ਵੀ ਪੜ੍ਹੋ: ਬੰਬੀਗਾ ਗੈਂਗ ਦੇ 2 ਮੈਂਬਰ ਹਥਿਆਰਾਂ ਸਮੇਤ ਕਾਬੂ, ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਨੇ ਕੀਤੀ ਕਾਰਵਾਈ
ਡੀਆਈਜੀ ਐਸਆਈਟੀ ਬਲੇਂਦੂ ਭੂਸ਼ਣ ਨੇ ਦੱਸਿਆ ਕਿ ਐਸਆਈਟੀ ਨੇ ਇਸ ਮਾਮਲੇ ਵਿਚ ਆਪਣੀ ਜਾਂਚ ਪੂਰੀ ਕਰ ਲਈ ਹੈ ਅਤੇ ਹਾਲ ਹੀ ਵਿਚ ਸਰਕਾਰ ਨੂੰ ਕਲੋਜ਼ਰ ਰਿਪੋਰਟ ਸੌਂਪੀ ਗਈ ਹੈ। ਸਰਕਾਰ ਨੇ ਐਸਆਈਟੀ ਜਾਂਚ ਨੂੰ ਸਵੀਕਾਰ ਕਰ ਲਿਆ ਹੈ, ਜਿਸ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨੂੰ ਭੰਗ ਕਰ ਦਿੱਤਾ ਗਿਆ ਹੈ। ਕਾਨਪੁਰ ਕਮਿਸ਼ਨਰੇਟ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਨਿਯੁਕਤ ਕੀਤਾ ਗਿਆ ਹੈ। ਡੀਆਈਜੀ ਨੇ ਕਿਹਾ ਕਿ ਐਸਆਈਟੀ ਦੁਆਰਾ ਜਾਂਚ ਕੀਤੇ ਗਏ 9 ਮਾਮਲਿਆਂ ਵਿਚ 96 ਮੁਲਜ਼ਮਾਂ ਦੀ ਪਛਾਣ ਕੀਤੀ ਗਈ ਸੀ।
ਇਹ ਵੀ ਪੜ੍ਹੋ: ਸਾਜ਼ਿਸ਼ ਤਹਿਤ ਸਾਬਕਾ ਮੰਤਰੀ ਧਰਮਸੋਤ ਦੇ ਲੜਕੇ ਨੂੰ ਸਸਤਾ ਪਲਾਟ ਵੇਚਣ ਦੇ ਦੋਸ਼ ਹੇਠ ਦੋ ਮੁਲਜ਼ਮ ਕਾਬੂ
ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹਨਾਂ ਮੁਲਜ਼ਮਾਂ ਵਿਚੋਂ 36 ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪੁਲਿਸ ਨੇ 43 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ, ਜਦਕਿ ਬਾਕੀ 16 ਮੁਲਜ਼ਮਾਂ ਖ਼ਿਲਾਫ਼ ਬਿਨਾਂ ਗ੍ਰਿਫ਼ਤਾਰੀ ਤੋਂ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ। 16 ਮੁਲਜ਼ਮਾਂ ਵਿਚੋਂ 10 ਨੂੰ ਬੁਢਾਪੇ ਜਾਂ ਗੰਭੀਰ ਬਿਮਾਰੀ ਕਾਰਨ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਜਦਕਿ ਛੇ ਫਰਾਰ ਹਨ। ਸਾਬਕਾ ਰਾਜ ਮੰਤਰੀ ਸ਼ਿਵਨਾਥ ਸਿੰਘ ਕੁਸ਼ਵਾਹਾ ਦੇ ਭਤੀਜੇ ਰਾਘਵੇਂਦਰ ਸਿੰਘ ਖਿਲਾਫ ਅਜੇ ਵੀ ਜਾਂਚ ਚੱਲ ਰਹੀ ਹੈ।