Punjab Women Weapons News : ਪੰਜਾਬ ਵਿਚ ਹਥਿਆਰ ਰੱਖਣ ਦੇ ਮਾਮਲੇ ’ਚ ਔਰਤਾਂ ਨੇ ਬਣਾਇਆ ਰਿਕਾਰਡ

By : GAGANDEEP

Published : Mar 31, 2024, 7:32 am IST
Updated : Mar 31, 2024, 10:23 am IST
SHARE ARTICLE
Women created a record in the case of possession of weapons in Punjab
Women created a record in the case of possession of weapons in Punjab

Punjab Women Weapons News : ਪੰਜਾਬਣਾਂ ਕੋਲ 4300 ਲਾਇਸੈਂਸੀ ਹਥਿਆਰ, ਹਥਿਆਰਾਂ ਦੇ ਸ਼ੌਕੀਨਾਂ ’ਚ ਬਠਿੰਡਾ ਮੋਹਰੀ

Women created a record in the case of possession of weapons in Punjab: ਪੰਜਾਬ ’ਚ ਜਿਥੇ ਹਥਿਆਰ ਰੱਖਣ ਦੇ ਸ਼ੌਕੀਨ ਮਰਦਾਂ ਕੋਲ ਵੱਡੀ ਗਿਣਤੀ ’ਚ ਲਾਇਸੈਂਸੀ ਹਥਿਆਰ ਹਨ ਉਥੇ ਹੀ ਔਰਤਾਂ ਵੀ ਮਰਦਾਂ ਨਾਲੋਂ ਘੱਟ ਨਹੀਂ। ਜਾਣਕਾਰੀ ਅਨੁਸਾਰ ਬੇਸ਼ਕ ਹਥਿਆਰ ਰੱਖਣਾ ਇਕ ਸ਼ੌਂਕ ਸਮਝਿਆ ਜਾਂਦਾ ਹੈ ਪ੍ਰਤੂੰ ਸ਼ੌਂਕ ਦੇ ਨਾਲ-ਨਾਲ ਇਹ ਸੁਰੱਖਿਆ ਦਾ ਵੀ ਇਕ ਅਹਿਮ ਅੰਗ ਹੈ। ਪੰਜਾਬ ’ਚ ਔਰਤਾਂ ਵਲੋਂ ਅਸਲਾ ਲਾਇਸੈਂਸ ਬਣਾਉਣ ਦਾ ਰੁਝਾਨ ਵਧ ਰਿਹਾ ਹੈ। ਪੰਜਾਬੀ ਗੀਤਾਂ ਤੋਂ ਲੈ ਕੇ ਫ਼ਿਲਮਾਂ ਤਕ ਨੇ ਇਸ ਸ਼ੌਂਕ ਨੂੰ ਹਵਾ ਦਿਤੀ ਗਈ ਹੈ।ਪੰਜਾਬ ਸਰਕਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਸੂਬੇ ਅੰਦਰ 3784 ਔਰਤਾਂ ਕੋਲ ਅਸਲਾ ਲਾਇਸੈਂਸ ਹਨ, ਜਿਨ੍ਹਾਂ ਦੇ ਆਧਾਰ ’ਤੇ ਔਰਤਾਂ ਨੇ 4328 ਹਥਿਆਰ ਰੱਖੇ ਹੋਏ ਹਨ।

 

ਇਹ ਵੀ ਪੜ੍ਹੋ: Food Recipes: ਘਰ ਵਿਚ ਬਣਾਓ ਮਿਕਸ ਦਾਲ 

 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਰਦਾਂ ਦੇ ਨਾਲ-ਨਾਲ ਹਥਿਆਰ ਰੱਖਣ ਵਾਲੀਆਂ ਔਰਤਾਂ ਨੂੰ ਵੀ ਹੁਣ ਅਪਣੇ ਹਥਿਆਰ ਜਮ੍ਹਾਂ ਕਰਾਉਣ ਦੇ ਹੁਕਮ ਵੀ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਜਾ ਚੁਕੇ ਹਨ। ਤਾਜ਼ਾ ਰਿਪੋਰਟ ਅਨੁਸਾਰ ਪੰਜਾਬ ਅੰਦਰ ਇਸ ਸਮੇਂ ਕੁੱਲ 2.38 ਲੱਖ ਅਸਲਾ ਲਾਇਸੈਂਸ ਹਨ, ਜਿਨ੍ਹਾਂ ’ਤੇ 2.87 ਲੱਖ ਹਥਿਆਰ ਦਰਜ ਹਨ। ਆਰਮਜ਼ ਐਕਟ 1959 ਦੇ ਸਾਲ 2016 ਵਿਚ ਸੋਧੇ ਹੋਏ ਨਿਯਮਾਂ ਅਨੁਸਾਰ ਆਮ ਵਿਅਕਤੀ ਨੂੰ ਇਕ ਅਸਲਾ ਲਾਇਸੈਂਸ ਉਤੇ ਦੋ ਹਥਿਆਰ ਰੱਖਣ ਦਾ ਅਧਿਕਾਰ ਹੈ, ਜਦੋਂ ਕਿ ਖਿਡਾਰੀਆਂ ਨੂੰ ਇੱਕੋ ਲਾਇਸੈਂਸ ਉਤੇ ਦੋ ਤੋਂ ਜ਼ਿਆਦਾ ਹਥਿਆਰ ਰੱਖਣ ਦੀ ਸੁਵਿਧਾ ਹੈ। ਪੰਜਾਬ ਦਾ ਬਠਿੰਡਾ ਜ਼ਿਲ੍ਹਾ ਲਾਇਸੈਂਸਾਂ ਦੇ ਮਾਮਲੇ ਵਿਚ ਪਹਿਲੇ ਨੰਬਰ ’ਤੇ ਹੈ, ਜਿਥੇ 20,184 ਅਸਲਾ ਲਾਇਸੈਂਸ ਹਨ ਅਤੇ ਜ਼ਿਲ੍ਹੇ ਵਿਚ 26,229 ਲਾਇਸੈਂਸੀ ਹਥਿਆਰ ਹਨ।

ਇਹ ਵੀ ਪੜ੍ਹੋ: Health News: ਜੇਕਰ ਤੁਹਾਡਾ ਅਚਾਨਕ ਘੱਟ ਜਾਵੇ ਬੀਪੀ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ

ਜੇਕਰ ਔਰਤਾਂ ਦੀ ਗਲ ਕਰੀਏ ਤਾਂ ਉਨ੍ਹਾਂ ਕੋਲ ਪਟਿਆਲੇ ਜ਼ਿਲ੍ਹੇ ਅੰਦਰ ਸੱਭ ਤੋਂ ਵੱਧ 375 ਲਾਇਸੈਂਸ ਹਨ, ਜਿਨ੍ਹਾਂ ’ਤੇ 453 ਹਥਿਆਰ ਦਰਜ ਹਨ। ਮੁਕਤਸਰ ਸਾਹਿਬ ਇਸ ਮਾਮਲੇ ਵਿਚ ਦੂਜੇ ਸਥਾਨ ’ਤੇ ਹੈ, ਜਿਥੇ ਔਰਤਾਂ ਕੋਲ 323 ਲਾਇਸੈਂਸ ਅਤੇ 383 ਹਥਿਆਰ ਦਰਜ ਹਨ। ਇਸ ਤੋਂ ਬਾਅਦ ਬਠਿੰਡਾ ਤੀਜੇ ਨੰਬਰ ’ਤੇ ਆਉਦਾਂ ਹੈ, ਜਿਥੇ ਔਰਤਾਂ ਕੋਲ 314 ਲਾਇਸੈਂਸ ਹਨ, ਜਿਨ੍ਹਾਂ ’ਤੇ 400 ਹਥਿਆਰ ਦਰਜ  ਹਨ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਫ਼ਿਰੋਜ਼ੁਪਰ ’ਚ ਔਰਤਾਂ ਕੋਲ 245 ਅਤੇ ਗੁਰਦਾਸਪਰ ’ਚ 241 ਲਾਇਸੈਂਸ ਹਨ। ਪੰਜਾਬੀ ਯੂਨਿਵਰਸਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਦੀ ਡਾ. ਸੁਖਮਿੰਦਰ ਕੌਰ ਦਾ ਕਹਿਣਾ ਹੈ ਕਿ ਔਰਤਾਂ ਸਮਾਜ ਵਿਚ ਵਾਪਰ ਰਹੀਆਂ ਦਿਲ ਦਹਿਲਾਊ ਘਟਨਾਵਾਂ ਕਾਰਨ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ, ਜਿਸ ਕਰ ਕੇ ਉਨ੍ਹਾਂ ਨੇ ਲਾਇਸੈਂਸ ਲੈਣ ਵਲ ਕਦਮ ਵਧਾਏ ਹਨ।  

ਵੇਰਵਿਆਂ ਅਨੁਸਾਰ ਪੰਜਾਬ ਦੀ ਆਰਥਕ ਰਾਜਧਾਨੀ ਸਮਝੇ ਜਾਂਦੇ ਜ਼ਿਲ੍ਹਾ ਲੁਧਿਆਣਾ ਵਿਚ ਸਿਰਫ 104 ਔਰਤਾਂ ਕੋਲ ਲਾਇਸੈਂਸ ਹਨ। ਸੰਗਰੂਰ ’ਚ ਔਰਤਾਂ ਕੋਲ 227 ਤੇ ਬਰਨਾਲਾ ਵਿਚ 77 ਔਰਤਾਂ ਕੋਲ ਲਾਇਸੈਂਸ ਹਨ। ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਦੀ ਸੂਬਾ ਕਨਵੀਨਰ ਹਰਪਾਲ ਕੌਰ ਕੋਟਲਾ ਨੇ ਕਿਹਾ ਕਿ ਸਵੈ-ਰਖਿਆ ਲਈ ਹਥਿਆਰ ਰੱਖਣਾ ਕੋਈ ਮਾੜੀ ਗੱਲ ਨਹੀਂ, ਕਿਉਂਕਿ ਔਰਤਾਂ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਟਿਆਲਾ ਤੋਂ ਰਜਿੰਦਰ ਸਿੰਘ ਥਿੰਦ ਦੀ ਰਿਪੋਰਟ

(For more news apart from 'Punjab Women Weapons News' stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement