
ਮੌਕੇ ਤੋਂ ਗੋਲੀਆਂ ਦੇ 17 ਖੋਲ ਹੋਏ ਬਰਾਮਦ, ਨਹੀ ਗਈ ਕਿਸੇ ਦੀ ਜਾਨ
ਚੰਡੀਗੜ੍ਹ, 31 ਮਈ (ਤਰੁਣ ਭਜਨੀ): ਚੰਡੀਗੜ ਦੇ ਇਕ ਸ਼ਰਾਬ ਕਾਰੋਬਾਰੀ ਦੇ ਘਰ ਉਤੇ ਗੋਲੀਆਂ ਚੱਲਣ ਨਾਲ ਸੈਕਟਰ 33 ਵਿਚ ਹੜਕੰਪ ਮੱਚ ਗਿਆ ਹੈ। ਜਾਣਕਾਰੀ ਅਨੁਸਾਰ ਇਹ ਕਾਰੋਬਾਰੀ ਸੈਕਟਰ 33 ਦੇ ਮਕਾਨ ਨੰਬਰ 1378 ਵਿਚ ਰਹਿੰਦਾ ਹੈ। ਇਹ ਮਕਾਨ ਸ਼ਰਾਬ ਠੇਕੇਦਾਰ ਅਰਿਵੰਦ ਸਿੰਗਲਾ ਦਾ ਹੈ। ਮੌਕੇ ਤੇ ਐਸਐਸਪੀ ਸਮੇਤ ਪੁਲਿਸ ਅਤੇ ਖੁਫਿਆ ਵਿਭਾਗ ਦੇ ਅਧਿਕਾਰੀ ਪਹੁੰਚੇ।
Chandigarh Police
ਜਾਣਕਾਰੀ ਅਨੁਸਾਰ ਕੁੱਝ ਅਣਪਛਾਤੇ ਬਦਮਾਸ਼ ਸ਼ਰਾਬ ਕਾਰੋਬਾਰੀ ਅਰਵਿੰਦ ਦੇ ਘਰ ਪੁੱਜੇ। ਜਿਨ੍ਹਾ ਨੇ ਘਰ ਵਿਚ ਪਹੁੰਚ ਕੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ। ਪਰ ਘਰ ਵਿਚ ਕੋਈ ਨਹੀ ਸੀ। ਜਿਸ ਕਰਕੇ ਕੋਈ ਜਾਨੀ ਨੁਕਸਾਨ ਨਹੀ ਹੋਇਆ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਬਦਮਮਾਸ਼ ਘਰ ਵਿਚ ਪਹੁੰਚੇ, ਉਸ ਸਮੇਂ ਅਰਵਿੰਦ ਇੇ ਸੈਕਟਰ ਵਿਚ ਅਪਣੇ ਦੂਜੇ ਘਰ ਗਏ ਹੋਏ ਸਨ।
Firing
ਜਦੋਂ ਬਦਮਾਸ਼ਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਘਰ ਵਿਚ ਵੀ ਗਏ, ਪਰ ਇਸ ਦੌਰਾਨ ਪੁਲਿਸ ਮੌਕੇ ਤੇ ਪਹੁੰਚ ਗਈ। ਜਿਸ ਨੂੰ ਵੇਖਦ ਕੇ ਮੁਲਜ਼ਮ ਉਥੋਂ ਫਰਾਰ ਹੋ ਗਏ। ਫਿਲਹਾਲ ਮੁਲਜ਼ਮਾਂ ਦੀ ਪਛਾਣ ਨਹੀ ਹੋ ਸਕੀ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਮੌਕੇ ਤੇ 17 ਰਾਉਂਡ ਫਾਇਰ ਕੀਤੇ ਸਨ।
Chandigarh Police
ਮੌਕੇ ਤੇ ਪਹੁੰਚੀ ਸੀਐਫਐਸਐਲ ਦੀ ਟੀਮ ਨੇ ਨਮੂਨੇ ਲੈ ਲਏ ਹਨ ਅਤੇ ਖਾਲੀ ਖੋਲ ਮੌਕੇ ਤੋਂ ਬਰਾਮਦ ਕਰ ਲਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਇਸ ਘਟਨਾ ਦੇ ਪਿਛੇ ਕਿਸੇ ਗੈਂਗਸਟਰ ਦਾ ਹੱਥ ਹੋਣ ਦੀ ਵੀ ਪੜਤਾਲ ਕਰ ਰਹੀ ਹੈ।
Chandigarh Police