
ਸੋਮਵਾਰ ਨੂੰ 13 ਫਲਾਈਟਸ ਉਡਾਨ...
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚਲਦੇ ਪੂਰੇ ਦੇਸ਼ ਵਿਚ ਲਾਕਡਾਊਨ ਲਗਾਇਆ ਗਿਆ ਸੀ। ਪੰਜਾਬ ਵਿਚ ਵੀ ਕਰਫਿਊ ਲਾਜ਼ਮੀ ਕਰ ਦਿੱਤਾ ਗਿਆ ਸੀ। ਕਰਫਿਊ/ਲਾਕਡਾਊਨ ਦੌਰਾਨ ਪੂਰੇ ਦੇਸ਼ ਵਿਚ ਫਲਾਈਟਾਂ ਦਾ ਆਵਾਜਾਈ ਬੰਦ ਕਰ ਦਿੱਤੀ ਗਈ ਤਾਂ ਜੋ ਕੋਰੋਨਾ ਨੂੰ ਕੰਟਰੋਲ ਕੀਤਾ ਜਾ ਸਕੇ। ਪਰ ਹੁਣ ਦੋ ਮਹੀਨਿਆਂ ਤੋਂ ਬਾਅਦ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ 25 ਮਈ 2020 ਤੋਂ ਮੁੜ ਉਡਾਨਾਂ ਸ਼ੁਰੂ ਕਰਨ ਜਾ ਰਿਹਾ ਹੈ।
Airplan
ਸੋਮਵਾਰ ਨੂੰ 13 ਫਲਾਈਟਸ ਉਡਾਨ ਭਰਨਗੀਆਂ। ਇਸ ਦੌਰਾਨ ਚੰਦੀਗੜ੍ਹ ਤੋਂ ਸ਼੍ਰੀਨਗਰ, ਲੇਹ, ਦਿੱਲੀ, ਮੁੰਬਈ-ਬੰਗਲੁਰੂ, ਅਹਿਮਦਾਬਾਦ ਅਤੇ ਧਰਮਸ਼ਾਲਾ ਲਈ ਉਡਾਣਾਂ ਚੱਲਣਗੀਆਂ।ਜ਼ਿਕਰਯੋਗ ਗੱਲ ਇਹ ਵੀ ਹੈ ਕਿ ਦੋ ਉਡਾਣਾਂ ਰਾਤ ਦੇ ਸਮੇਂ ਕਰਫਿਊ ਆਵਰਜ਼ 'ਚ ਵੀ ਉਡਣਗੀਆਂ। ਯਾਨੀ ਸ਼ਾਮ ਸੱਤ ਵਜੇ ਤੋਂ ਬਾਅਦ ਲੈਂਡਿੰਗ ਅਤੇ ਡਿਪਾਰਚਰ ਵੀ ਹੋਵੇਗਾ। ਦਸ ਦਈਏ ਕਿ ਦੇਸ਼ ਵਿਚ 25 ਮਈ ਤੋਂ ਘਰੇਲੂ ਉਡਾਣਾਂ ਦੀ ਸੇਵਾ ਬਹਾਲ ਹੋ ਜਾਵੇਗੀ।
Air India
ਪਰ ਮਹਾਰਾਸ਼ਟਰ ਸਰਕਾਰ ਨੇ ਅਜਿਹਾ ਕਰਨ ਵਿਚ ਅਸਮਰੱਥਾ ਜ਼ਾਹਰ ਕੀਤੀ ਹੈ। ਮਹਾਰਾਸ਼ਟਰ ਸਰਕਾਰ ਦਾ ਕਹਿਣਾ ਹੈ ਕਿ ਉਹ 25 ਮਈ ਤੋਂ ਏਅਰ ਲਾਈਨ ਚਾਲੂ ਨਹੀਂ ਕਰ ਸਕਦੀ। ਉਸ ਨੇ ਸ਼ਨੀਵਾਰ ਨੂੰ ਇਸ ਦਾ ਕਾਰਨ ਕੇਂਦਰ ਸਰਕਾਰ ਨੂੰ ਵੀ ਦਸਿਆ ਹੈ। ਰਾਜ ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਮਹੱਤਵਪੂਰਨ ਸ਼ਹਿਰਾਂ ਵਿਚ ਮੁੰਬਈ ਅਤੇ ਪੁਣੇ ਰੈਡ ਜ਼ੋਨ ਵਿਚ ਹਨ ਇਸ ਲਈ ਇਹਨਾਂ ਥਾਵਾਂ ਦੇ ਲੋਕਾਂ ਦੀ ਆਵਾਜਾਈ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ।
Air India
ਅਜਿਹੇ ਵਿਚ ਏਅਰਲਾਈਨ ਅਜੇ ਚਾਲੂ ਨਹੀਂ ਹੋ ਸਕਦੀਆਂ। ਮਹਾਰਾਸ਼ਟਰ ਸਰਕਾਰ ਨੇ ਕੇਂਦਰ ਨੂੰ ਇਹ ਵੀ ਦੱਸਿਆ ਹੈ ਕਿ ਇਹ ਵੀ ਸਪਸ਼ਟ ਨਹੀਂ ਹੈ ਕਿ MIAL- ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਹਵਾਈ ਅੱਡੇ 'ਤੇ ਕੰਮ ਦੁਬਾਰਾ ਸ਼ੁਰੂ ਕਰਨ, ਕਰਮਚਾਰੀਆਂ ਦੀ ਉਪਲਬਧਤਾ, ਉਨ੍ਹਾਂ ਦੀ ਸਿਹਤ ਦੀ ਸਥਿਤੀ ਅਤੇ ਉਨ੍ਹਾਂ ਦੀ ਫਿਟਨੈਸ ਦੇ ਪੱਧਰ ਦੀ ਜਾਂਚ ਕਰਨ ਦੀ ਜ਼ਰੂਰਤ ‘ਤੇ ਕੰਮ ਕੀਤਾ ਹੈ ਜਾਂ ਨਹੀਂ।
Chandigarh Airport
ਸਟਾਫ ਹਵਾਈ ਅੱਡੇ ਤੇ ਕਿਵੇਂ ਆਵੇਗਾ ਅਤੇ ਕਿਵੇਂ ਜਾਵੇਗਾ ਇਸ ਬਾਰੇ ਕੋਈ ਪ੍ਰਬੰਧ ਨਹੀਂ ਹੈ ਕਿਉਂਕਿ ਜਨਤਕ ਆਵਾਜਾਈ ਅਤੇ ਟੈਕਸੀਆਂ ਤੇ ਪਾਬੰਦੀ ਹੈ। ਇਸ ਨਾਲ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਹੋਵੇਗੀ। ਪਰ ਰਾਜ ਨੇ ਹਵਾਈ ਅੱਡੇ ਦੇ ਕੰਮਕਾਜ ਦੀ ਨਿਰਵਿਘਨ ਸ਼ੁਰੂਆਤ ਲਈ ਸੰਭਵ ਸਹਾਇਤਾ ਦਾ ਵਾਅਦਾ ਕੀਤਾ ਹੈ।
Chandigarh Airport
ਉੱਥੇ ਹੀ MIAL ਦੇ ਸਰੋਤ ਦਾ ਕਹਿਣਾ ਹੈ ਕਿ ਉਹ ਆਪਣੀ ਐਸਓਪੀ ਨਾਲ ਤਿਆਰ ਹਨ ਅਤੇ ਸਾਰੇ ਹਵਾਈ ਅੱਡੇ ਕੰਮ ਕਰਨ ਲਈ ਤਿਆਰ ਹਨ। ਜੇ ਕੋਈ ਜਹਾਜ਼ ਉਡਾਣ ਭਰਦਾ ਹੈ ਤਾਂ ਉਹ ਉਹਨਾਂ ਚੀਜ਼ਾਂ ਦੀ ਤਿਆਰੀ ਕਰ ਰਹੇ ਹਨ ਜੋ ਯਾਤਰੀਆਂ ਦੀ ਸਹੂਲਤ ਲਈ ਜ਼ਰੂਰੀ ਹੋਣਗੀਆਂ। ਯਾਤਰੀਆਂ ਦੀ ਆਵਾਜਾਈ ਦੀ ਸਹੂਲਤ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ। ਸੂਤਰਾਂ ਨੇ ਕਿਹਾ ਕਿ ਸਾਨੂੰ ਲਗਦਾ ਹੈ ਕਿ ਇਸ ਸਮੇਂ ਘਰੇਲੂ ਕੰਮ ਸੀਮਤ ਹੋਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।