
ਪੰਜਾਬ ਵਿਚ ਇਕ ਵਾਰ ਫਿਰ ਤੋਂ ਕਰੋਨਾ ਵਾਇਰਸ ਦੇ ਕੇਸਾਂ ਨੇ ਤੇਜ਼ੀ ਫੜ ਲਈ ਹੈ। ਬੀਤੇ 24 ਘੰਟੇ ਚ ਕਰੋਨਾ ਵਾਇਰਸ ਦੇ 36 ਨਵੇਂ ਮਾਮਲੇ ਸਾਹਮਣੇ ਆਏ ਹਨ।
ਚੰਡੀਗੜ੍ਹ : ਪੰਜਾਬ ਵਿਚ ਇਕ ਵਾਰ ਫਿਰ ਤੋਂ ਕਰੋਨਾ ਵਾਇਰਸ ਦੇ ਕੇਸਾਂ ਨੇ ਤੇਜ਼ੀ ਫੜ ਲਈ ਹੈ। ਬੀਤੇ 24 ਘੰਟੇ ਚ ਕਰੋਨਾ ਵਾਇਰਸ ਦੇ 36 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਸੂਬੇ ਅੰਦਰ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ 2233 ਹੋ ਗਈ ਹੈ। ਇਸੇ ਨਾਲ ਹੀ ਸੂਬੇ ਵਿਚ ਕਰੋਨਾ ਮਹਾਂਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ 44 ਹੋ ਗਈ ਹੈ।
Covid 19
ਸ਼ਨੀਵਾਰ ਨੂੰ ਮੁਹਾਲੀ 'ਚ ਚਾਰ, ਪਟਿਆਲਾ 'ਚ ਦੋ, ਸੰਗਰੂਰ 'ਚ ਦੋ, ਬਠਿੰਡਾ 'ਚ ਪੰਜ, ਅੰਮ੍ਰਿਤਸਰ 'ਚ ਅੱਠ, ਫਾਜ਼ਿਲਕਾ 'ਚ ਦੋ, ਫਤਿਹਗੜ੍ਹ, ਤਰਨਤਾਰਨ 'ਤੇ ਗੁਰਦਾਸਪੁਰ 'ਚ ਇੱਕ-ਇੱਕ, ਪਠਾਨਕੋਟ ਅੱਠ ਅਤੇ ਹੁਸ਼ਿਆਰਪੁਰ ਦੋ ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ। ਦੱਸ ਦੱਈਏ ਕਿ ਸ਼ਨੀਵਾਰ ਨੂੰ 18 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।
Covid 19
ਜਿਨ੍ਹਾਂ ਵਿਚੋਂ 12 ਲੁਧਿਆਣਾ, ਤਿੰਨ ਪਟਿਆਲਾ, ਦੋ ਬਠਿੰਡਾ ਅਤੇ ਇਕ ਮੁਕਤਸਰ ਤੋਂ ਮਰੀਜ਼ ਠੀਕ ਹੋਏ ਹਨ। ਜ਼ਿਕਰ ਯੋਗ ਹੈ ਕਿ ਸੂਬੇ ਵਿਚ ਕੁੱਲ 84497 ਲੋਕਾਂ ਦੇ ਸੈਂਪਲ ਲੈ ਕੇ ਟੈਸਟਿੰਗ ਦੇ ਲਈ ਭੇਜੇ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ 2233 ਲੋਕਾਂ ਦੀ ਰਿਪੋਰਟ ਪੌਜਿਟਵ ਆਈ ਹੈ। ਜਿਨ੍ਹਾਂ ਵਿਚੋਂ ਕਿ 1967 ਲੋਕ ਕਰੋਨਾ ਵਾਇਰਸ ਨੂੰ ਮਾਤ ਦੇ ਠੀਕ ਹੋ ਚੁੱਕੇ ਹਨ। ਅਤੇ ਇਸ ਸਮੇਂ ਸੂਬੇ ਵਿਚ 222 ਐਕਟਿਵ ਕੇਸ ਚੱਲ ਰਹੇ ਹਨ।
Covid 19