
ਸੂਬੇ ਦੇ ਕੁੱਲ 739 ਪਿੰਡਾਂ ਨੇ ਆਪਣੇ ਆਪ ਨੂੰ ਤੰਬਾਕੂ ਮੁਕਤ ਘੋਸਿਤ ਕੀਤਾ
ਚੰਡੀਗੜ: ਪੰਜਾਬ ਸਰਕਾਰ ਨੇ ‘ਵਿਸ਼ਵ ਨੋ ਤੰਬਾਕੂ ਦਿਵਸ’ ਦੇ ਮੌਕੇ ‘ਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਤੋਂ ਦੂਰ ਰੱਖਣ ਲਈ ਤੰਬਾਕੂ ਰੋਕਥਾਮ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਦੱਸਿਆ ਕਿ 31 ਮਈ ਤੋਂ 6 ਜੂਨ 2021 ਤੱਕ ਸਾਰੇ ਜਿਲਿਆਂ ਵਿੱਚ ਹਫਤੇ ਭਰ ਲਈ ਵਿਸੇਸ ਮੁਹਿੰਮ ਚਲਾਈ ਗਈ ਹੈ।
Tobacco
ਉਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਸਮੂਹ ਸਰਕਾਰੀ ਹਸਪਤਾਲਾਂ ਨੂੰ ਤੰਬਾਕੂ ਮੁਕਤ ਘੋਸਿਤ ਕੀਤਾ ਜਾਵੇਗਾ ਅਤੇ ਤੰਬਾਕੂ ਦੀ ਵਰਤੋਂ ਨਾ ਕਰਨ ਲਈ ਪ੍ਰਣ ਲਿਆ ਜਾਵੇਗਾ। ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਰਾਜ ਪੱਧਰੀ ਤੰਬਾਕੂ ਰੋਕੂ ਰੇਡੀਓ ਮੁਹਿੰਮ ਅਤੇ ਬੱਸ ਅੱਡਿਆਂ ’ਤੇ ਮੁਨਾਦੀ ਕਰਵਾ ਕੇ ਜਾਗਰੂਕ ਕਰਨ ਦਾ ਕੰਮ ਵੀ ਸੁਰੂ ਕੀਤਾ ਗਿਆ ਹੈ।
Balbir Singh Sidhu
ਸਿੱਧੂ ਨੇ ਕਿਹਾ ਕਿ ਵਿਸਵ ਨੋ ਤੰਬਾਕੂ ਦਿਵਸ ਹਰ ਸਾਲ 31 ਮਈ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਸਾਲ ‘ਵਿਸਵ ਨੋ ਤੰਬਾਕੂ ਦਿਵਸ 2021’ ਮੁਹਿੰਮ ਦਾ ਵਿਸਾ ‘ਛੱਡਣ ਲਈ ਪ੍ਰਣ ਕਰੋ’ ਹੈ। ਸਿਹਤ ਮੰਤਰੀ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਜਨਤਕ ਸਿਹਤ ਲਈ ਪੂਰੀ ਦੁਨੀਆਂ ਲਈ ਇੱਕ ਵੱਡਾ ਖਤਰਾ ਹੈ। ਤੰਬਾਕੂਨੋਸੀ ਕਰਨ ਵਾਲੇ ਜਿੱਥੇ ਖੁਦ ਮਾਰੂ ਬਿਮਾਰੀਆਂ ਅਤੇ ਜਲਦੀ ਮੌਤ ਦਾ ਸਿਕਾਰ ਹੁੰਦੇ ਹਨ ਉੱਥੇ ਹੀ ਉਹਨਾਂ ਵਿੱਚ ਜਨਤਕ ਥਾਵਾਂ ਤੇ ਥੁੱਕਣ ਦੀ ਪ੍ਰਵਿਰਤੀ ਆਮ ਹੁੰਦੀ ਹੈ ਅਤੇ ਜਿਸ ਨਾਲ ਕੋਵਿਡ- 19 ਵਰਗੀਆਂ ਲਾਗ ਦੀਆਂ ਭਿਆਨਕ ਬਿਮਾਰੀਆਂ ਦੇ ਫੈਲਣ ਦੇ ਜੋਖਮ ਹੋਰ ਵਧ ਜਾਂਦੇ ਹਨ।
corona case
ਇਸ ਮੌਕੇ ਉਨਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਥਾਵਾਂ ’ਤੇ ਤੰਬਾਕੂ ਦੀ ਵਰਤੋਂ ਜਾਂ ਥੁੱਕਣ ਤੋਂ ਗੁਰੇਜ ਕਰਨ ਕਿਉਂਕਿ ਇਸ ਨੂੰ ਆਈਪੀਸੀ,1860 ਦੀ ਧਾਰਾ 268, 269 ਅਤੇ 278 ਦੇ ਤਹਿਤ ਪਾਬੰਦੀਸੁਦਾ ਕਰਾਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਨੇ ਤੰਬਾਕੂ ਕੰਟਰੋਲ ਨੂੰ ਇੱਕ ਪ੍ਰਮੁੱਖ ਪ੍ਰੋਗਰਾਮ ਵਜੋਂ ਲਿਆ ਹੈ। ਰਾਜ ਦੇ ਸਾਰੇ 22 ਜਿਲਿਆਂ ਨੂੰ ਤੰਬਾਕੂਨੋਸੀ ਮੁਕਤ ਘੋਸਿਤ ਕੀਤਾ ਗਿਆ ਹੈ। ਸੂਬੇ ਦੇ ਕੁੱਲ 739 ਪਿੰਡਾਂ ਨੇ ਆਪਣੇ ਆਪ ਨੂੰ ਤੰਬਾਕੂ ਮੁਕਤ ਘੋਸਿਤ ਕੀਤਾ ਹੈ।
Tobacco-free
ਸਾਲ 2020-2021 ਦੌਰਾਨ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਐਕਟ, 2003 (ਕੋਟਪਾ, 2003) ਦੇ ਤਹਿਤ ਉਲੰਘਣਾ ਕਰਨ ਵਾਲਿਆਂ ਦੇ 8,177 ਚਲਾਨ ਕੀਤੇ ਗਏ। ਸਾਰੇ ਜਿਲਿਆਂ ਵਿਚ ਤੰਬਾਕੂ ਰੋਕੂ ਕੇਂਦਰ ਸਥਾਪਤ ਕੀਤੇ ਗਏ ਹਨ। ਇਨਾਂ ਕੇਂਦਰਾਂ ਵਿੱਚ ਮੁਫਤ ਕਾਉਂਸਲਿੰਗ ਸੇਵਾਵਾਂ ਅਤੇ ਤੰਬਾਕੂ ਛੁਡਾਉਣ ਵਾਲੀਆਂ ਦਵਾਈਆਂ ਜਿਵੇਂ ਬੁਪਰੋਪਿਨ, ਨਿਕੋਟਿਨ ਗੱਮ ਅਤੇ ਪੈਚ ਮੁਹੱਈਆ ਕਰਵਾਏ ਜਾ ਰਹੇ ਹਨ। ਸਾਲ 2020-21 ਵਿਚ ਕੁੱਲ 10,832 ਤੰਬਾਕੂਨੋਸਾਂ ਨੇ ਇਨਾਂ ਕੇਂਦਰਾਂ ਤੋਂ ਸੇਵਾਵਾਂ ਪ੍ਰਾਪਤ ਕੀਤੀਆਂ ਹਨ।
balbir singh sidhu
ਉਨਾਂ ਕਿਹਾ ਕਿ ਪੰਜਾਬ ਈ ਸਿਗਰੇਟ, ਹੁੱਕਾ ਬਾਰਾਂ ਤੇ ਸਮੇਂ ਸਿਰ ਪਾਬੰਦੀ ਲਗਾ ਕੇ ਅਤੇ ਕਾਲਜਾਂ / ਯੂਨੀਵਰਸਿਟੀਆਂ ਨੂੰ ਤੰਬਾਕੂ ਮੁਕਤ ਘੋਸਿਤ ਕਰਕੇ ਨੌਜਵਾਨਾਂ ਨੂੰ ਤੰਬਾਕੂ ਤੋਂ ਦੂਰ ਰੱਖਣ ਵੱਲ ਧਿਆਨ ਕੇਂਦਰਤ ਕਰਨ ਵਾਲਾ ਮੋਹਰੀ ਸੂਬਾ ਹੈ। ਰਾਜ ਤੰਬਾਕੂ ਦੇ ਇਸ ਖਤਰੇ ਨੂੰ ਠੱਲ ਪਾਉਣ ਲਈ ਤੰਬਾਕੂ ਵਿਕਰੇਤਾਵਾਂ ਨੂੰ ਲਾਇਸੈਂਸ ਦੇਣ ’ਤੇ ਵੀ ਕੰਮ ਕਰ ਰਿਹਾ ਹੈ ਕਿਉਂਕਿ ਅਜਿਹੇ ਕਦਮ ਛੋਟੇ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ ਦੇ ਰਾਹ ਤੋਂ ਮੋੜਨ ਲਈ ਬਹੁਤ ਮਦਦਗਾਰ ਸਾਬਿਤ ਹੋ ਸਕਦੇ ਹਨ।