Lok Sabha Elections: ਪੰਜਾਬ ਵਿਚ ਵੋਟਾਂ ਲਈ ਪ੍ਰਬੰਧ ਮੁਕੰਮਲ, 24,451 ਪੋਲਿੰਗ ਬੂਥਾਂ ’ਤੇ 2 ਲੱਖ ਦੇ ਕਰੀਬ ਸਿਵਲ ਸਟਾਫ਼ ਲਗਾਇਆ
Published : May 31, 2024, 7:19 am IST
Updated : May 31, 2024, 7:19 am IST
SHARE ARTICLE
File
File

ਕਰੜੀ ਸੁਰੱਖਿਆ ਲਈ ਪੁਲਿਸ ਤੇ 500 ਤੋਂ ਵੱਧ ਕੇਂਦਰੀ ਬਲਾਂ ਦੀਆਂ ਕੰਪਨੀਆਂ ਤੈਨਾਤ

Lok Sabha Elections:: ਪਿਛਲੇ 2 ਢਾਈ ਮਹੀਨੇ ਤੋਂ ਲੋਕ ਸਭਾ ਚੋਣਾਂ ਲਈ ਚਲ ਰਿਹਾ ਧੂੰਆਂਧਾਰ ਖੁਲ੍ਹਾ ਚਾਰ ਬੀਤੀ ਸ਼ਾਮ ਬੰਦ ਹੋ ਗਿਆ ਹੈ ਅਤੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ 2,14,00,000 ਤੋਂ ਵੱਧ ਵੋਟਰਾਂ ਵਾਸਤੇ 1 ਜੂਨ ਸਨਿਚਰਵਾਰ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਲਈ 24,451 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ।

ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ. ਨੇ ਦਸਿਆ ਕਿ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿਚ ਸਥਾਪਤ ਕੀਤੇ ਪੋਲਿੰਗ ਸਟੇਸ਼ਨਾਂ ਵਿਚ 2 ਲੱਖ ਤੋਂ ਵੱਧ ਸਿਵਲ ਸਟਾਫ਼ ਤੈਨਾਤ ਕੀਤਾ ਜਾ ਰਿਹਾ ਹੈ ਜੋ ਭਲਕੇ ਥਾਉਂ ਥਾਈਂ ਈ.ਵੀ.ਐਮ ਮਸ਼ੀਨਾਂ, ਵੀ.ਵੀ. ਪੈਟ ਅਤੇ ਹੋਰ ਸਾਜ਼ੋ ਸਾਮਾਨ ਨਾਲ ਪਹੁੰਚ ਜਾਵੇਗਾ। ਹਰ ਇਕ ਬੂਥ ’ਤੇ ਪਾਣੀ, ਟੈਂਟ, ਛਾਂ, ਬਾਥਰੂਮ ਆਦਿ ਦਾ ਇੰਤਜ਼ਾਮ ਕਰ ਦਿਤਾ ਗਿਆ ਹੈ। ਹਰ ਕਿਸਮ ਦੀ ਘਟਨਾ ’ਤੇ ਨਜ਼ਰ ਰੱਖਣ ਵਾਸਤੇ ਕੈਮਰੇ ਵੀ ਫਿਟ ਕੀਤੇ ਗਏ ਹਨ।

ਕਿਸੇ ਅਣਸੁਖਾਵੀਂ ਘਟਨਾ ਨੂੰ ਕੰਟਰੋਲ ਕਰਨ ਵਾਸਤੇ 300 ਤੋਂ ਵੱਧ ਫ਼ਲਾਇੰਗ ਟੀਮਾਂ ਦਾ ਪ੍ਰਬੰਧ ਵੀ ਕੀਤਾ ਹੈ। ਸਿਬਨ ਸੀ. ਨੇ ਦਸਿਆ ਕਿ ਕਰੜੀ ਸੁਰੱਖਿਆ ਵਾਸਤੇ ਪੰਜਾਬ ਪੁਲਿਸ, ਪੀ.ਏ.ਪੀ. ਦੇ ਜਵਾਨਾਂ ਦੇ ਨਾਲ-ਨਾਲ 564 ਕੇਂਦਰੀ ਬਲਾਂ ਦੇ ਜਵਾਨ ਤੇ ਹਥਿਆਰ ਬੰਦ ਅਮਲਾ ਵੀ ਤੈਨਾਤ ਕੀਤਾ ਗਿਆ ਹੈ।

ਸਿਬਨ ਸੀ. ਨੇ ਕਿਹਾ ਕਿ ਚੋਣ ਕਮਿਸ਼ਨ ਦਾ ਟੀਚਾ ਐਤਕੀਂ 70 ਤੋਂ ਪਾਰ ਅਤੇ ਹਿੰਸ ਮੁਕਤ ਚੋਣਾਂ ਦਾ ਇੰਤਜ਼ਾਮ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ 2019 ਲੋਕ ਸਭਾ ਚੋਣਾਂ ਵਿਚ ਰਾਸ਼ਟਰੀ ਪੱਧਰ ’ਤੇ ਵੋਟ ਪ੍ਰਤੀਸ਼ਤ 66 ਸੀ ਅਤ ਪੰਜਾਬ ਵਿਚ 65 ਫ਼ੀ ਸਦੀ ਸੀ ਜਿਸ ਨੂੰ ਵਧਾ ਕੇ ਐਤਕੀਂ 70 ਪਾਰ ਕਰਨ ਦੀ ਮਨਸ਼ਾ ਹੈ। ਬੀਜੇਪੀ ਪ੍ਰਧਾਨ ਜਾਖੜ ਵਲੋਂ ਕੇਂਦਰੀ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਰਾਹੀਂ ਕੀਤੀ ਮੰਗ ਕਿ ਗਰਮੀ ਜ਼ਿਆਦਾ ਹੋਣ ਕਾਰਨ ਸਵੇਰੇ ਸ਼ਾਮ ਦੇ ਸਮੇਂ ਇਕ ਇਕ ਘੰਟਾ ਵਧਾਇਆ ਜਾਵੇ, ਬਾਰੇ ਪੁਛੇ ਸਵਾਲ ’ਤੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ 6 ਗੇੜਾਂ ਦੀਆਂ ਵੋਟਾਂ ਪੈ ਚੁੱਕੀਆਂ।

ਆਖ਼ਰੀ ਗੇੜ 1 ਜੂਨ ਨੂੰ ਪੈਣ ਵਾਲੀਆਂ ਵੋਟਾਂ ਦੇ ਸਮੇਂ ਵਿਚ ਵਾਧਾ ਹੋਣਾ ਸੰਭਵ ਨਹੀਂ। ਉਨ੍ਹਾਂ ਸਪੱਸ਼ਟ ਕਿਹਾਕਿ ਵੋਟਾਂ ਸਵੇਰੇ  7 ਵਜੇ ਤੋਂ ਸ਼ਾਮ 6 ਵਜੇ ਤਕ ਹੀ ਪੈਣਗੀਆਂ। ਵੋਟਾਂ ਪੈਣ ਮਗਰੋਂ ਰਾਤ ਨੂੰ ਸੀਲਬੰਦ ਈ.ਵੀ.ਐਮ. ਮਸ਼ੀਨਾਂ ਉਸੇ ਵੇਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿਚ ਬਣਾਏ ਗਏ 48 ਸਟਰੌਂਗ ਰੂਮ ਯਾਨੀ ਕਰੜੀ ਸੁਰੱਖਿਆ ਬਿਲਡਿੰਗਾਂ ਵਿਚ 2 ਦਿਨ ਰੱਖ ਕੇ 4 ਜੂਨ ਨੂੰ ਗਿਣਤੀ ਕਰਵਾਈ ਜਾਵੇਗੀ।

ਉਨ੍ਹਾਂ ਦਸਿਆ ਕਿ ਗਿਣਤੀ ਵੇਲੇ ਮੌਜੂਦਾ ਜ਼ਿਲ੍ਹਾ ਮੁਕਾਮਾਂ ’ਤੇ ਤੈਨਾਤ 35 ਜਨਰਲ ਅਬਜ਼ਰਵਰਾਂ ਤੋਂ ਇਲਾਵਾ 63 ਹੋਰ ਗਿਣਤੀ ਆਬਜ਼ਰਵਰ, ਕੁਲ ਮਿਲਾ ਕੇ 98 ਵਿਸ਼ੇਸ਼ ਆਬਜ਼ਰਵਰ, ਸੀਨੀਅਰ ਅਧਿਕਾਰੀ ਬਾਹਰਲੇ ਰਾਜਾਂ ਤੋਂ ਤੈਨਾਤ ਕੀਤੇ ਜਾਣਗੇ। ਉਨ੍ਹਾਂ ਦਸਿਆ ਕਿ ਮਾਰਚ 16 ਤੋਂ ਐਲਾਨ ਕੀਤੀਆਂ ਚੋਣਾਂ 6 ਜੂਨ ਨੂੰ ਸਮਾਪਤ ਹੋਣਗੀਆਂ। ਜਿਨ੍ਹਾਂ ’ਤੇ 325 ਕਰੋੜ ਦਾ ਖ਼ਰਚ, ਕੇਵਲ ਪੰਜਾਬ ਲਈ ਹੋਵੇਗਾ। ਇਸ ਸਾਰੇ ਦੀ ਪੂਰਤੀ ਕੇਂਦਰ ਸਰਕਾਰ ਕਰੇਗੀ।

(For more Punjabi news apart from Arrangements for lok sabha elections in Punjab complete, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement