ਖ਼ਬਰਾਂ |

ਤਾਜ਼ਾ |

Shri Muktsar Sahib : ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਵੱਲੋਂ ਹਰਪ੍ਰੀਤ ਸਿੰਘ ਰਹੂੜਿਆਵਾਲੀ ਨੂੰ ਕਤਲ ਕਰਨ ਵਾਲੇ, 2 ਕਾਬੂ

By : BALJINDERK

Published : May 31, 2024, 6:51 pm IST
Updated : May 31, 2024, 6:51 pm IST
SHARE ARTICLE
ਪੁਲਿਸ ਵਲੋਂ ਕਾਬੂ ਕੀਤੇ ਮੁਲਜ਼ਮ
ਪੁਲਿਸ ਵਲੋਂ ਕਾਬੂ ਕੀਤੇ ਮੁਲਜ਼ਮ

Shri Muktsar Sahib : ਦੋਸ਼ੀਆਂ ਵੱਲੋਂ ਵਰਤੇ ਗਏ ਹਥਿਆਰ ਟੋਕਾ, ਲੋਹਾ, ਗੰਡਾਸਾ ਅਤੇ ਪਾਇਪ ਕੀਤੇ ਗਏ ਬਰਾਮਦ

Shri Muktsar Sahib : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਸ਼ਰਾਰਤੀ ਅਨਸਰਾਂ ਪਰ ਨਕੇਲ ਕਸੀ ਗਈ ਹੈ। ਜਿਸ ਦੇ ਚੱਲਦਿਆਂ ਕਪਤਾਨ ਪੁਲਿਸ (ਡੀ) ਅਤੇ ੳਪ ਕਪਤਾਨ ਪੁਲਿਸ (ਸ:ਡ) ਸਮਸ ਦੀ ਨਗਰਾਨੀ ਹੇਠ 30 ਮਈ  ਨੂੰ ਇੰਸਪੈਕਟਰ ਇਕਬਾਲ ਹੁਸੈਨ ਮੁੱਖ ਅਫ਼ਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿਛਲੇ ਦਿਨੀ ਹੋਏ ਹਰਪ੍ਰੀਤ ਸਿੰਘ ਰਹੂੜਿਆਵਾਲੀ ਨੂੰ ਕਤਲ ਕਰਨ ਵਾਲੇ 2 ਵਿਅਕਤੀਆਂ ਨੂੰ ਕਾਬੂ ਕਰ ਸਫ਼ਲਤਾ ਹਾਸਲ ਕੀਤੀ ਹੈ। 
ਜਾਣਕਾਰੀ ਅਨੁਸਾਰ ਸਤਨਾਮ ਸਿੰਘ ਉਪ ਕਪਤਾਨ ਪੁਲਿਸ (ਸ:ਡ) ਸਮਸ ਨੇ ਦੱਸਿਆ ਕਿ 29 ਮਈ ਨੂੰ ਮੁੱਦਈ ਸੁਖਮਿੰਦਰ ਸਿੰਘ ਅਤੇ ਉਸਦਾ ਲੜਕਾ ਹਰਪ੍ਰੀਤ ਸਿੰਘ ਠੇਕਾ ਬੱਸ ਸਟੈਂਡ ਪਿੰਡ ਰਹੂੜਿਆਵਾਲੀ ਪਰ ਗਏ ਸੀ ਤਾਂ ਉੱਥੇ ਅੰਮ੍ਰਿਤਪਾਲ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵਾਸੀਆਨ ਰਹੂੜਿਆਵਾਲੀ ਉੱਥੇ ਆ ਗਏ ਅਤੇ ਹਰਪ੍ਰੀਤ ਸਿੰਘ ਨਾਲ ਲੜਾਈ ਝਗੜਾ ਕਰਨ ਲੱਗੇ। ਝਗੜੇ ਦੌਰਾਨ ਹਰਪ੍ਰੀਤ ਸਿੰਘ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਜਿਸ ’ਤੇ ਪੁਲਿਸ ਵੱਲੋਂ ਸੁਖਮਿੰਦਰ ਸਿੰਘ ਦੇ ਬਿਆਨਾਂ ’ਤੇ ਮੁੱਕਦਮਾ ਦਰਜ ਕਰ ਅ/ਧ. 302/34/120ਬੀ ਹਿੰ:ਦੰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਬਰਖ਼ਿਲਾਫ਼ ਅੰਮ੍ਰਿਤਪਾਲ ਸਿੰਘ ਪੁੱਤਰ ਚਮਕੌਰ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਉਰਫ਼ ਸੇਮਾ ਅਤੇ ਜਸਕੌਰ ਸਿੰਘ ਪੁੱਤਰ ਲਛਮਣ ਸਿੰਘ ਵਾਸੀਆਨ ਰਹੂੜਿਆਵਾਲੀ ਦੇ ਦਰਜ ਰਜਿਸਟਰ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:Income Tax Department : ਇਨਕਮ ਟੈਕਸ ਵਿਭਾਗ ਨੇ ਲੋਕ ਸਭਾ ਚੋਣਾਂ ਦੌਰਾਨ 1100 ਕਰੋੜ ਰੁਪਏ ਦੀ ਨਕਦੀ ਤੇ ਗਹਿਣੇ ਕੀਤੇ ਜ਼ਬਤ 

ਦੌਰਾਨੇ ਤਫ਼ਤੀਸ਼ ਪੁਲਿਸ ਵੱਲੋਂ ਅਧੁਨਿਕ ਢੰਗ ਤਰੀਕਿਆ ਵਰਤੋਂ ਕਰਦਿਆ ਦੋਸ਼ੀ ਅੰਮ੍ਰਿਤਪਾਲ ਸਿੰਘ ਅਤੇ ਦੋਸ਼ੀ ਜਸ਼ਨਦੀਪ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਢਲੀ ਪੁੱਛ ਗਿੱਛ ’ਤੇ ਉਨ੍ਹਾਂ ਵਜ੍ਹਾ ਰੰਜਿਸ਼ ਦੱਸਿਆ ਹੈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਿੰਘ ਕੋਲ ਇਨ੍ਹਾਂ ਲੜਕਿਆਂ ਵੱਲੋਂ ਗੁਰਦੁਆਰਾ ਸਾਹਿਬ ’ਚ ਕੀਤੀ ਗਈ ਚੋਰੀ ਸਬੰਧੀ ਵੀਡੀਓ ਸੀ। ਜਿਸ ਸਬੰਧੀ ਉਹਨਾਂ ਨੂੰ ਡਰ ਸੀ ਕਿ ਇਹ ਵੀਡੀਓ ਇੰਟਰਨੈੱਟ ਪਰ ਵਾਇਰਲ ਨਾ ਕਰ ਦੇਵੇ। ਜਿਸ ’ਤੇ ਡਰ ਦੇ ਕਾਰਨ ਅੰਮ੍ਰਿਤਪਾਲ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੇ ਰਲ ਕੇ ਹਰਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ। ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਨੂੰ ਕਾਬੂ ਕਰਨ ਤੋਂ ਬਾਅਦ ਇਨ੍ਹਾਂ ਵੱਲੋਂ ਵਰਤੇ ਗਏ ਹਥਿਆਰ ਟੋਕਾ ਲੋਹਾ ਗੰਡਾਸਾ ਅਤੇ ਪਾਇਪ ਲੋਹਾ ਜਿਸ ਦੇ ਉਪਰ ਸਾਇਕਲ ਦੀ ਗਰਾਰੀ ਲੱਗੀ ਹੋਈ ਹੈ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਨੂੰ ਅੱਜ ਮਾਨਯੋਗ ਕੋਰਟ ’ਚ ਪੇਸ਼ ਕੀਤਾ ਜਾ ਰਿਹਾ ਹੈ।

(For more news apart from Harpreet Singh Rahuriawali killers, 2 arrested by Shri Muktsar Sahib police News in Punjabi, stay tuned to Rozana Spokesman)

Location: India, Punjab, Muktsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸ੍ਰੀ ਅਨੰਦਪੁਰ ਸਾਹਿਬ ਤੋਂ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਾਣਾ

15 Apr 2026 2:49 PM

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM
Advertisement