Punjab News: ਖਰੜ 'ਚ ਬਿਲਡਰ ਪਿਓ- ਪੁੱਤ 'ਤੇ 30- 40 ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ
Published : May 31, 2025, 9:47 pm IST
Updated : May 31, 2025, 9:47 pm IST
SHARE ARTICLE
Punjab News: Father-son builders fatally attacked by 30-40 people in Kharar
Punjab News: Father-son builders fatally attacked by 30-40 people in Kharar

ਬਿਲਡਰ ਨਾਜਿੰਦਰ ਦੇ ਸਿਰ 'ਚ ਲੱਗੀਆਂ ਗੰਭੀਰ ਸੱਟਾਂ

ਖਰੜ:  ਲਾਂਡਰਾ ਰੋਡ ਤੇ ਸਥਿਤ ਐਨਜੀਏ ਬਿਲਡਰ ਨਾਜਿੰਦਰ ਸਿੰਘ ਅਤੇ ਉਸਦੇ ਪੁੱਤਰ ਨਵਪ੍ਰੀਤ ਸਿੰਘ ਤੇ ਅੱਜ 30-4 ਦੇ ਕਰੀਬ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਹੈ। ਜਿਸ ਵਿੱਚ ਨਾਜਿੰਦਰ ਸਿੰਘ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਸਿਵਲ ਹਸਪਤਾਲ ਖਰੜ ਵਿਖੇ ਜੇਰੇ ਇਲਾਜ ਹੈ। ਇਸ ਸਬੰਧੀ ਬਿਲਡਰ ਦੇ ਪੁੱਤਰ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਦੇ ਵਕਤ ਉਹਨਾਂ ਦੀ ਸ਼ੋਰੂਮ ਤੇ 30 40 ਦੇ ਕਰੀਬ ਵਿਅਕਤੀ ਕਿਰਪਾਨਾਂ ਲੋਹੇ ਦੀਆਂ ਰਾੜਾਂ ਲੈ ਕੇ ਅੰਦਰ ਵੜ ਗਏ ਅਤੇ ਉਹਨਾਂ ਦੇ ਸ਼ੋਰੂਮ ਦੇ ਕਾਫੀ ਸਮਾਨ ਦੀ ਤੋੜ ਭੰਨ ਕੀਤੀ ਗਈ।

ਇਸ ਤੋਂ ਇਲਾਵਾ ਬਾਹਰ ਖੜੀਆਂ ਗੱਡੀਆਂ ਤੇ ਵੀ ਸ਼ੀਸ਼ੇ ਤੋੜੇ ਗਏ ਅਤੇ ਉਹਨਾਂ ਦੇ ਪਿਤਾ ਸਮੇਤ ਉਹਨਾਂ ਦੇ ਨਾਲ ਕੰਮ ਕਰਦੇ ਹੋਰ ਵਿਅਕਤੀਆਂ ਅਤੇ ਉਹਨਾਂ ਉੱਪਰ ਹਮਲਾ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਹਮਲਾ ਪੈਸਿਆਂ ਦੇ ਲੈਣ ਦੇਣ ਦੇ ਕਾਰਨ ਹੋਇਆ ਹੈ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਹੀ ਇਨਸਾਫ ਦੀ ਮੰਗ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਕਤ ਵਿਅਕਤੀਆਂ ਵੱਲੋਂ ਉਹਨਾਂ ਨੂੰ ਤੇ ਹਮਲਾ ਕਰਨ ਦਾ ਡਰ ਬਣਿਆ ਹੋਇਆ ਹੈ। ਇਸ ਸਬੰਧ ਵਿੱਚ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਦੋਂ ਹੀ ਉਨ ਨੂੰ 112 ਨੰਬਰ ਤੇ ਕਾਲ ਆਈ ਤਾਂ ਤੁਰੰਤ ਪੀਸੀਆਰ ਦੀ ਟੀਮ ਮੌਕੇ ਤੇ ਪਹੁੰਚੀ ਉਦੋਂ ਤੱਕ ਹਮਲਾਵਰ ਉੱਥੋਂ ਜਾ ਚੁੱਕੇ ਸਨ। ਪੁਲਿਸ ਮਾਮਲੇ ਦੀ ਜਾਂਚ ਹੋ ਰਹੀ ਹੈ। ਜਲਦ ਹੀ ਦੋਸੀ ਪੁਲਿਸ ਹਿਰਾਸਤ ਵਿੱਚ ਹੋਣਗੇ ਅਤੇ ਕਾਰਵਾਈ ਹੋਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement