
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਛੁੱਟੀ ‘ਤੇ ਆਏ ਫ਼ੌਜੀ ਵੱਲੋਂ ਵਿਆਹ ਦਾ ਝਾਂਸਾ...
ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਛੁੱਟੀ ‘ਤੇ ਆਏ ਫ਼ੌਜੀ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਆਪਣੀ ਪ੍ਰੇਮਿਕਾ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਿਤਾ ਦਾ ਦੋਸ਼ ਹੈ ਕਿ ਉਹ ਪਿਛਲੇ 3 ਸਾਲ ਤੋਂ ਉਸ ਨਾਲ ਗੱਲਬਾਤ ਕਰਦਾ ਰਿਹਾ ਅਤੇ ਪਿਛਲੇ ਦਿਨੀਂ ਜਦ ਛੀੱਟੀ ਆਇਆ ਤਾਂ ਉਸ ਨਾਲ ਕਥਿਤ ਤੌਰ ‘ਤੇ ਸਰੀਰਕ ਸੰਬੰਧ ਬਣਾਏ ਅਤੇ ਜਦ ਉਹ ਗਰਭਵਤੀ ਹੋ ਗਈ ਤਾਂ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਘਟਨਾ ਸੰਬੰਧੀ ਥਾਣਾ ਸਰਹਾਲੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।
Manpreet singh
ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਪੀੜਿਤ ਲੜਕੀ ਨੇ ਦੱਸਿਆ ਕਿ ਉਸ ਦਾ ਪਿੰਡ ਦੇ ਹੀ ਮਨਪ੍ਰੀਤ ਸਿੰਘ ਨਾਲ ਪਿਛਲੇ 3 ਸਾਲ ਤੋਂ ਪ੍ਰੇਮ ਸੰਬੰਧ ਸਨ ਅਤੇ 2 ਸਾਲ ਪਹਿਲਾਂ ਮਨਪ੍ਰੀਤ ਫ਼ੌਜ ਵਿਚ ਭਰਤੀ ਹੋ ਗਿਆ ਸੀ ਜਿਸ ਤੋਂ ਬਾਅਦ ਉਹ ਅਕਸਰ ਉਸ ਨਾਲ ਗੱਲਬਾਤ ਕਰਦਾ ਰਹਿੰਦਾ ਅਤੇ ਨਲਾ ਹੀ ਵਿਆਹ ਕਰਵਾਉਣ ਲਈ ਵਾ ਸਬਜ਼ਬਾਗ ਵਿਖਾਉਣ ਲੱਗ ਪਿਆ। ਬੀਤੀ 14 ਜੂਨ ਨੂੰ ਉਹ ਫ਼ੌਜ ‘ਚੋਂ ਛੁੱਟੀ ਲੈ ਕੇ ਪਿੰਡ ਪਹੁੰਚਿਆ ਅਤੇ ਉਸ ਨੂੰ ਮਿਲਣ ਲਈ ਪਿੰਡ ਦੇ ਬਾਹਰ ਬੁਲਿਆ ਜਿੱਥੇ ਉਸ ਨਾਲ ਕਥਿਤ ਤੌਰ ‘ਤੇ ਜ਼ਬਰਦਸਤੀ ਕਰਨ ਦੀ ਗੋਸ਼ਿਸ਼ ਕੀਤੀ ਪਰ ਉਸ ਨੇ ਮਨ੍ਹਾਂ ਕਰ ਦਿੱਤਾ ਅਤੇ ਉਥੋਂ ਚਲੀ ਗਈ।
Pregnant Girl
ਸੰਬੰਧ ਬਣਾਏ। ਇਸ ਘਟਨਾ ਤੋਂ ਬਾਅਦ ਉਹ ਗਰਭਵਤੀ ਹੋ ਗਈ ਅਤੇ ਜਦ ਉਸ ਨੇ ਮਨਪ੍ਰੀਤ ਨੂੰ ਦੱਸਿਆ ਤਾਂ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਦੀ ਸ਼ਿਕਾਇਤ ਉਸ ਨੇ ਪੁਲਿਸ ਨੂੰ ਕਰ ਦਿੱਤੀ। ਇਸ ਸੰਬੰਧੀ ਏਐਸਆਈ ਲਖਬੀਰ ਕੌਰ ਇੰਚਾਰਜ ਵੂਮੇਨ ਸੈਲ ਪੱਟੀ ਨੇ ਦੱਸਿਆ ਕਿ ਪੀੜਿਤਾ ਦੇ ਬਿਆਨਾਂ ‘ਤੇ ਮਨਪ੍ਰੀਤ ਸਿੰਘ ਉਰਫ਼ ਮੰਨੂੰ ਵਾਸੀ ਠੱਠੀਆਂ ਮਹੰਤਾਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ