ਬੀਬੀ ਸਿੱਧੂ ਦੇ ਟਵੀਟ ਨੇ ਭੰਬਲਭੂਸੇ ‘ਚ ਪਾਏ ਲੋਕ
Published : Jul 31, 2020, 4:33 pm IST
Updated : Jul 31, 2020, 4:47 pm IST
SHARE ARTICLE
Navjot Kaur Sidhu
Navjot Kaur Sidhu

ਬੀਤੇ ਦਿਨੀਂ ਨਵਜੋਤ ਕੌਰ ਸਿੱਧੂ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਲੋਕ ਉਹਨਾਂ ਦੇ ਟਵੀਟ ‘ਤੇ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ।

ਚੰਡੀਗੜ੍ਹ: ਬੀਤੇ ਦਿਨੀਂ ਨਵਜੋਤ ਕੌਰ ਸਿੱਧੂ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਲੋਕ ਉਹਨਾਂ ਦੇ ਟਵੀਟ ‘ਤੇ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ। ਨਵਜੋਤ ਕੌਰ ਸਿੱਧੂ ਨੇ ਟਵੀਟ ਵਿਚ ਲਿਖਿਆ ਸੀ, ‘ ਸਾਨੂੰ ਭਾਜਪਾ ਨਾਲ ਕੋਈ ਸ਼ਿਕਵਾ ਨਹੀਂ ਹੈ, ਅਕਾਲੀ ਦਲ ਪੰਜਾਬ ਨੂੰ ਲੁੱਟ ਰਿਹਾ ਸੀ, ਕੋਈ ਸੁਣ ਨਹੀਂ ਰਿਹਾ ਸੀ। ਭਾਜਪਾ ਵਰਕਰਾਂ ਨਾਲ ਅਜਿਹਾ ਵਰਤਾਅ ਕੀਤਾ ਗਿਆ ਜਿਵੇਂ ਉਹ ਸਰਕਾਰ ਦਾ ਹਿੱਸਾ ਨਹੀਂ ਹਨ। ਇਸ ਲਈ ਭਾਜਪਾ ਹਾਰ ਗਈ, ਭਾਜਪਾ ਇਕੱਲੀ ਚੋਣਾਂ ਜਿੱਤ ਸਕਦੀ ਹੈ’।

TweetTweet

ਉਹਨਾਂ ਦੇ ਇਸ ਟਵੀਟ ਨੂੰ ਲੈ ਕੇ ਲੋਕ ਉਹਨਾਂ ਨੂੰ ਤਾਅਨੇ ਵੀ ਮਾਰ ਰਹੇ ਹਨ। ਬਲਰਾਮ ਮੋਰੇਲ ਨਾਂਅ ਦੇ ਇਕ ਯੂਜ਼ਰ ਨੇ ਉਹਨਾਂ ਦੇ ਟਵੀਟ ‘ਤੇ ਕਮੈਂਟ ਕਰਦਿਆਂ ਕਿਹਾ ਕਿ ਜੇਕਰ ਨਵਜੋਤ ਸਿੱਧੂ ਭਾਜਪਾ ਨਾ ਛੱਡਦੇ ਤਾਂ ਹੁਣ ਉਹ ਸਰਕਾਰ ਵਿਚ ਕਿਸੇ ਅਹੁਦੇ ‘ਤੇ ਮੰਤਰੀ ਹੁੰਦੇ ਤੇ ਅਜਿਹਾ ਹੀ ਤੁਹਾਡੇ ਨਾਲ ਹੁੰਦਾ।  

TweetTweet

ਹਿਮਾਂਸ਼ੂ ਗਰਗ ਨਾਂਅ ਦੇ ਇਕ ਯੂਜ਼ਰ ਨੇ ਨਵਜੋਤ ਕੌਰ ਸਿੱਧੂ ਦੇ ਟਵੀਟ  ‘ਤੇ ਕਮੈਂਟ ਕਰਦਿਆਂ ਅਕਾਲੀ ਦਲ ਦੀਆਂ ਤਰੀਫ਼ਾਂ ਦੇ ਪੁਲ ਬੰਨ੍ਹੇ ਹਨ। ਉਹਨਾਂ ਲਿਖਿਆ ਕਿ ਚਾਹੇ ਉਹ ਪੰਜਾਬ ਨੂੰ ਲੁੱਟ ਰਹੇ ਸੀ ਪਰ ਉਹਨਾਂ ਨੇ ਪੰਜਾਬ ਵਿਚ ਕਾਫੀ ਵਿਕਾਸ ਕੀਤਾ। ਅਕਾਲੀ ਦਲ ਦੇ ਸਮੇਂ ਪੰਜਾਬ ਵਿਚ ਸੜਕਾਂ ਬਣੀਆਂ ਸਨ। ਇਸ ਲਈ ਅਕਾਲੀਆਂ ਨੇ ਪੰਜਾਬ ਵਿਚ ਵਿਕਾਸ ਲਈ ਕੰਮ ਕੀਤਾ ਹੈ।

TweetTweet

ਉਮੇਸ਼ ਧੀਮਾਨ ਨੇ ਕਿਹਾ ਕਿ ਪਾਰਟੀ ਛੱਡਣ ਦਾ ਤੁਹਾਡਾ ਕਾਰਨ ਬਿਲਕੁਲ ਸਹੀ ਤੇ ਢੁੱਕਵਾਂ ਸੀ। ਇਕ ਹੋਰ ਯੂਜ਼ਰ ਨੇ ਕਿਹਾ ਕਿ ਪੰਜਾਬ ਨੂੰ ਲੁੱਟਣਾ ਹਾਲੇ ਵੀ ਜਾਰੀ ਹੈ।  ਰਣਧੀਰ ਕਲੇਰ ਨਾਂਅ ਦੇ ਇਕ ਵਿਅਕਤੀ ਨੇ ਟਵੀਟ ਕੀਤਾ ਕਿ, ‘ਮੈਡਮ ਡਾਕਟਰ ਨਵਜੋਤ ਕੌਰ ਸਿੱਧੂ ਜੀ ਤੁਹਾਡੇ ਅਤੇ ਸਿੱਧੂ ਸਾਬ ਜੀ ‘ਤੇ ਪੰਜਾਬ ਦੀ ਜਨਤਾ ਨੂੰ ਬਹੁਤ ਯਕੀਨ ਹੈ, ਤੁਸੀਂ ਡੁੱਬਦੇ ਹੋਏ ਪੰਜਾਬ ਨੂੰ ਬਚਾ ਸਕਦੇ ਹੋ। ਤੁਹਾਨੂੰ ਪੰਜਾਬ ਵਿਚ ਭਾਜਪਾ ਦੀ ਕਮਾਨ ਸੰਭਾਲਣੀ ਚਾਹੀਦੀ ਹੈ’।

TweetTweet

ਇਸ ਤੋਂ ਇਲਾਵਾ ਕਈ ਲੋਕ ਉਹਨਾਂ ਦੇ ਇਸ ਟਵੀਟ ਨੂੰ ਭਾਜਪਾ ਪ੍ਰਤੀ ਨਰਮੀ ਦੱਸ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਉਹ ਗਰੀਨ ਸਿਗਨਲ ਦੇ ਰਹੇ ਹਨ। ਲੋਕਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਸਿੱਧੂ ਜੋੜਾ ਫਿਰ ਤੋਂ ਭਾਜਪਾ ਦਾ ਹਿੱਸਾ ਬਣ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement