
ਉਹਨਾਂ ਦੇ ਤਾਏ ਨੇ ਲਿਫਟ ਪੰਪ ਹਾਈਡ੍ਰੋਲਿਕ ਮੈਨਿਊਫੈਕਚਰਿੰਗ...
ਚੰਡੀਗੜ੍ਹ: ਹਮੇਸ਼ਾ ਚਲਦੇ ਰਹਿਣਾ ਹੀ ਜ਼ਿੰਦਗੀ ਅਖਵਾਉਂਦੀ ਹੈ ਤੇ ਇਸ ਦੌਰਾਨ ਜ਼ਿੰਦਗੀ ਕਈ ਇਮਤਿਹਾਨ ਵੀ ਲੈਂਦੀ ਹੈ ਪਰ ਇਹਨਾਂ ਇਮਤਿਹਾਨਾਂ ਵਿਚੋਂ ਪਾਸ ਹੋਣਾ ਮਨੁੱਖ ਲਈ ਬਹੁਤ ਜ਼ਰੂਰੀ ਹੈ। ਅਜਿਹੇ ਹੀ ਦੋ ਭਰਾ ਹਨ ਜਿਹਨਾਂ ਨੇ ਜ਼ਿੰਦਗੀ ਨੂੰ ਅੱਗੇ ਲਾ ਕੇ ਰੱਖਿਆ ਹੋਇਆ ਹੈ। ਇਹਨਾਂ ਸਿੱਖ ਨੌਜਵਾਨਾਂ ਤੇ ਕਿੰਨੀ ਵੀ ਵੱਡੀ ਮੁਸੀਬਤ ਆ ਜਾਵੇ ਪਰ ਇਹਨਾਂ ਭਰਾਵਾਂ ਨੇ ਕਦੇ ਹੌਂਸਲਾ ਨਹੀਂ ਹਾਰਿਆ।
Talwinder Singh
ਇਹਨਾਂ ਦੋਵਾਂ ਭਰਾਵਾਂ ਦੇ ਨਾਮ ਤਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਹੈ। ਤਲਵਿੰਦਰ ਸਿੰਘ ਨੇ ਸਪੋਕਸਮੈਨ ਟੀਮ ਨੂੰ ਦਸਿਆ ਕਿ ਜ਼ਿੰਦਗੀ ਵਿਚ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਪਰ ਉਸ ਨੂੰ ਫਲ ਹਮੇਸ਼ਾ ਰੱਬ ਹੀ ਲਾਉਂਦਾ ਹੈ। ਉਹ ਮਿਡਲ ਕਲਾਸ ਨਾਲ ਸਬੰਧਿਤ ਹਨ। ਉਹਨਾਂ ਦੇ ਪਿਤਾ ਨੇ 13 ਸਾਲਾਂ ਦੀ ਉਮਰ ਵਿਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
Talwinder Singh
ਉਹਨਾਂ ਦੇ ਤਾਏ ਨੇ ਲਿਫਟ ਪੰਪ ਹਾਈਡ੍ਰੋਲਿਕ ਮੈਨਿਊਫੈਕਚਰਿੰਗ ਅਤੇ ਰਿਪੇਅਰਿੰਗ ਦਾ ਕੰਮ ਸ਼ੁਰੂ ਕੀਤਾ। ਉਹਨਾਂ ਨੇ ਖੁਦ ਵੀ ਨੌਕਰੀ ਕੀਤੀ ਹੋਈ ਹੈ ਉਸ ਵਿਚ ਵੀ ਉਹਨਾਂ ਨੂੰ ਕੋਈ ਮੁਨਾਫ਼ਾ ਨਾ ਨਜ਼ਰ ਆਇਆ। ਫਿਰ ਉਹਨਾਂ ਨੇ ਇਕ ਛੋਟਾ ਸਟਾਲ ਲਾਇਆ ਉਸ ਤੋਂ ਬਾਅਦ ਇਸ ਕੰਮ ਨੂੰ ਚਾਲੂ ਰੱਖਦੇ ਹੋਏ ਵੱਡਾ ਸਟਾਲ ਲਗਾਇਆ ਜਿਸ ਵਿਚੋਂ ਉਹਨਾਂ ਨੂੰ ਕਮਾਈ ਵੀ ਹੋਈ। ਫਿਰ ਉਹਨਾਂ ਨੇ ਇਸ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ।
Talwinder Singh
ਉਹਨਾਂ ਦੀ ਇਸ ਮਿਹਨਤ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਆਰਥਿਕ ਸਹਾਇਤਾ ਵੀ ਕਰਨੀ ਚਾਹੀ ਪਰ ਉਹਨਾਂ ਨੇ ਇਸ ਨੂੰ ਮਨ੍ਹਾਂ ਕਰ ਦਿੱਤਾ ਕਿਉਂ ਕਿ ਉਹ ਚਾਹੁੰਦੇ ਹਨ ਕਿ ਉਹ ਅਪਣੀ ਮਿਹਨਤ ਨਾਲ ਹੀ ਇਸ ਕਾਰੋਬਾਰ ਨੂੰ ਅੱਗੇ ਲੈ ਕੇ ਜਾਣਗੇ। ਆਮਲੇਟ, ਸੈਂਡਵਿਚ ਬਣਾਉਣ ਦਾ ਕੰਮ ਉਹਨਾਂ ਨੇ ਘਰ ਤੋਂ ਹੀ ਸ਼ੁਰੂ ਕੀਤਾ ਸੀ। ਘਰ ਵਿਚ ਉਹ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਂਦੇ ਸਨ।
Jaswinder Singh
ਉੱਥੇ ਹੀ ਉਹਨਾਂ ਦੇ ਛੋਟੇ ਭਰਾ ਜਸਵਿੰਦਰ ਸਿੰਘ ਨੇ ਦਸਿਆ ਕਿ ਜਦੋਂ ਉਹਨਾਂ ਦੇ ਵੱਡੇ ਭਰਾ ਨੇ ਕਿਹਾ ਕਿ ਉਹਨਾਂ ਨੇ ਸਟਾਲ ਦਾ ਕੰਮ ਸ਼ੁਰੂ ਕਰਨਾ ਹੈ ਤਾਂ ਉਹਨਾਂ ਨੇ ਵੀ ਅਪਣੇ ਵੱਡੇ ਭਰਾ ਦਾ ਸਾਥ ਦੇਣਾ ਜ਼ਰੂਰੀ ਸਮਝਿਆ। ਫਿਰ ਜਸਵਿੰਦਰ ਸਿੰਘ ਨੇ ਅਪਣੇ ਭਰਾ ਨਾਲ ਮਿਲ ਕੇ ਰੇਹੜੀ ਲਗਾਉਣ ਦਾ ਕੰਮ ਸ਼ੁਰੂ ਕੀਤਾ।
Talwinder Singh and Jaswinder Singh
ਇਸ ਕੰਮ ਵਿਚ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਸਲਾਹਿਆ ਤੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਹੋਰਨਾਂ ਲੋਕਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਉਹ ਵੀ ਅਪਣੀ ਜ਼ਿੰਦਗੀ ਤੋਂ ਨਾਰਾਸ਼ ਨਾ ਹੋਣ ਤੇ ਕੋਈ ਵੀ ਰੁਜ਼ਗਾਰ ਕਰ ਕੇ ਅਪਣੀ ਮਿਹਨਤ ਜਾਰੀ ਰੱਖਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।