ਸੀਬੀਐਸਈ ਦਾ ਨਤੀਜਾ: 12ਵੀਂ ਜਮਾਤ ਦੇ 99.37 ਫ਼ੀ ਸਦੀ ਵਿਦਿਆਰਥੀ ਹੋਏ ਪਾਸ
Published : Jul 31, 2021, 12:44 am IST
Updated : Jul 31, 2021, 12:44 am IST
SHARE ARTICLE
image
image

ਸੀਬੀਐਸਈ ਦਾ ਨਤੀਜਾ: 12ਵੀਂ ਜਮਾਤ ਦੇ 99.37 ਫ਼ੀ ਸਦੀ ਵਿਦਿਆਰਥੀ ਹੋਏ ਪਾਸ

ਇਸ ਵਾਰ ਫਿਰ ਕੁੜੀਆਂ ਨੇ ਮੁੰਡਿਆਂ ਨੂੰ  ਛਡਿਆ ਪਿੱਛੇ

ਨਵੀਂ ਦਿੱਲੀ, 30 ਜੁਲਾਈ : ਸੀ.ਬੀ.ਐਸ.ਈ. ਨੇ ਸ਼ੁਕਰਵਾਰ ਨੂੰ  12ਵੀਂ ਪ੍ਰੀਖਿਆ ਦੇ ਨਤੀਜੇ ਐਲਾਨ ਕੀਤੇ | ਇਸ ਸਾਲ 12ਵੀਂ ਜਮਾਤ 'ਚੋਂ 99.37 ਫ਼ੀ ਸਦੀ ਵਿਦਿਆਰਥੀ ਪਾਸ ਹੋਏ ਹਨ | ਇਸ ਸਾਲ ਸੀ.ਬੀ.ਐਸ.ਈ. ਬੋਰਡ 12ਵੀਂ ਜਮਾਤ ਦੀਆਂ ਕੁੜੀਆਂ ਦਾ ਨਤੀਜਾ 99.67 ਫ਼ੀ ਸਦੀ ਅਤੇ ਮੁੰਡਿਆਂ ਦਾ ਨਤੀਜਾ 99.13 ਫ਼ੀ ਸਦੀ ਪਾਸ ਦਾ ਰਿਹਾ |  ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ ਅਤੇ ਮੁੰਡਿਆਂ ਦੇ ਮੁਕਾਬਲੇ 'ਚ ਉਨ੍ਹਾਂ ਦੇ ਨਤੀਜੇ 0.54 ਫ਼ੀ ਸਦੀ ਅੰਤਰ ਨਾਲ ਬਿਹਤਰ ਰਹੇ, ਜਦੋਂ ਕਿ ਕਰੀਬ 70 ਹਜ਼ਾਰ ਵਿਦਿਆਰਥੀਆਂ ਨੇ 95 ਫ਼ੀ ਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | 
ਦਿੱਲੀ ਰੀਜਨ 'ਚ ਇਸ ਸਾਲ 99.84 ਫ਼ੀ ਸਦੀ ਵਿਦਿਆਰਥੀ ਪਾਸ ਹੋਏ ਹਨ |  ਸੀ.ਬੀ.ਐਸ.ਈ. ਨੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਐਲਾਨ ਦੇ ਨਾਲ ਇਹ ਵੀ ਕਿਹਾ ਕਿ ਘੱਟ ਤੋਂ ਘੱਟ 65000 ਵਿਦਿਆਰਥੀਆਂ ਨੂੰ  ਹਾਲੇ ਵੀ ਅਪਣੇ ਨਤੀਜਿਆਂ ਦਾ ਇੰਤਜ਼ਾਰ ਕਰਨਾ ਪਏਗਾ | ਸੀ.ਬੀ.ਐਸ.ਈ. ਅਨੁਸਾਰ ਕੁਲ 70,004 ਵਿਦਿਆਰਥੀਆਂ ਨੇ 95 ਫ਼ੀ ਸਦੀ ਤੋਂ ਵੱਧ ਅੰਕ ਅਤੇ 1,50,152 ਵਿਦਿਆਰਥੀਆਂ ਨੇ 90 ਫ਼ੀ ਸਦੀ ਤੋਂ ਵੱਧ ਅੰਕ ਹਾਸਲ ਕੀਤੇ | ਇਸ ਤੋਂ ਇਲਾਵਾ 6149 ਵਿਦਿਆਰਥੀ ਪੂਰਕ ਸ਼੍ਰੇਣੀ 'ਚ ਹਨ | ਬੋਰਡ ਦੀਆਂ ਪ੍ਰੀਖਿਆਵਾਂ ਕੋਰੋਨਾ ਦਾ ਦੂਜੀ ਲਹਿਰ ਦੇ ਮੱਦੇਨਜ਼ਰ ਇਸ ਸਾਲ ਰੱਦ ਕਰ ਦਿਤੀਆਂ ਗਈਆਂ ਸਨ ਅਤੇ ਨਤੀਜੇ ਬੋਰਡ ਵਲੋਂ ਵੈਕਲਪਿਕ ਮੁਲਾਂਕਣ ਨੀਤੀ ਦੇ ਆਧਾਰ 'ਤੇ ਐਲਾਨ ਕੀਤੇ ਗਏ ਹਨ |
(ਏਜੰਸੀ)    
ਸਰਕਾਰ ਨੇ ਕੋਰੋਨਾ ਦੇ ਹਲਾਤਾਂ ਨੂੰ  ਵੇਖਦੇ ਹੋਏ ਸੀ.ਬੀ.ਐਸ.ਈ. ਬੋਰਡ ਦੀਆਂ ਇਸ ਸਾਲ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਸਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਐਲਾਨ ਕੀਤਾ ਸੀ | ਇਸ ਵਾਰ ਨਤੀਜੇ ਇੰਟਰਨਲ ਮਾਰਕਿੰਗ ਅਤੇ ਸੀ.ਬੀ.ਐੱਸ.ਈ. ਦੇ ਤੈਅ ਫਾਰਮੂਲੇ 'ਤੇ ਤਿਆਰ ਕੀਤੇ ਗਏ ਹਨ | 
     (ਏਜੰਸੀ)
 

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement