
70 ਕਿਲੋ ਭਾਰ ਵਰਗ ਦੇ ਸੈਮੀਫਾਈਨਲ 'ਚ ਅਮਰੀਕਾ ਅਤੇ ਫਾਈਨਲ ਮੁਕਾਬਲੇ 'ਚ ਕੈਨੇਡਾ ਦੇ ਨਾਮੀ ਭਲਵਾਨ ਨੂੰ ਕੀਤਾ ਚਿੱਤ
ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਮੁਕਾਰੀ ਨਾਲ ਸਬੰਧਤ ਹਨ ਵਿਸ਼ਾਲ ਰਾਣਾ
ਚੰਡੀਗੜ੍ਹ : ਪੰਜਾਬ ਪੁਲਿਸ 'ਚ ਤਾਇਨਾਤ ਏ.ਐਸ.ਆਈ. ਵਿਸ਼ਾਲ ਰਾਣਾ ਨੇ ਕੈਨੇਡਾ 'ਚ ਚੱਲ ਰਹੇ ਵਿਸ਼ਵ ਪੁਲਿਸ ਮੁਕਾਬਲਿਆਂ ਦੇ 70 ਕਿਲੋ ਭਾਰ ਵਰਗ 'ਚ ਸੋਨ ਤਮਗ਼ੇ 'ਤੇ ਕਬਜ਼ਾ ਕੀਤਾ ਹੈ। ਇਹ ਮੈਚ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਚ 28 ਜੁਲਾਈ ਤੋਂ 6 ਅਗਸਤ ਤਕ ਖੇਡੇ ਜਾ ਰਹੇ ਹਨ। ਵਿਸ਼ਾਲ ਰਾਣਾ ਨੇ ਸੈਮੀਫਾਈਨਲ 'ਚ ਅਮਰੀਕਾ ਦੇ ਭਲਵਾਨ ਅਤੇ ਫਾਈਨਲ ਮੁਕਾਬਲੇ ਵਿਚ ਕੈਨੇਡਾ ਦੇ ਭਲਵਾਨ ਨੂੰ ਹਰਾਇਆ ਹੈ।
ਇਹ ਵੀ ਪੜ੍ਹੋ: ਮਾਨਸੂਨ ਇਜਲਾਸ ਦਾ ਅੱਜ 9ਵਾਂ ਦਿਨ : ਸਦਨ 'ਚ ਹੰਗਾਮੇ ਦੇ ਅਸਾਰ
ਵਿਸ਼ਾਲ ਰਾਣਾ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਅਧੀਨ ਪੈਂਦੇ ਪਿੰਡ ਮੁਕਾਰੀ ਦੇ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਬਲਿੰਦਰ ਰਾਣਾ ਨੇ ਦਸਿਆ ਕਿ ਇਸ ਤੋਂ ਪਹਿਲਾਂ ਵਿਸ਼ਾਲ ਰਾਣਾ ਪੁਲਿਸ ਹਿੰਦ ਕੇਸਰੀ ਦਾ ਖ਼ਿਤਾਬ ਵੀ ਹਾਸਲ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਜੈਪੁਰ ਤੋਂ ਮੁੰਬਈ ਆ ਰਹੀ ਜੈਪੁਰ ਐਕਸਪ੍ਰੈੱਸ ਰੇਲਗੱਡੀ ਵਿਚ ਹੋਈ ਗੋਲੀਬਾਰੀ
ਦੇਸ਼ ਭਰ ਦੀ ਪੁਲਿਸ ਦੇ ਬਹਾਦਰ ਸਿਪਾਹੀਆਂ ਵਿਚਕਾਰ ਇਸ ਤਰ੍ਹਾਂ ਦੇ ਮੁਕਾਬਲੇ ਪਿਛਲੇ ਲੰਮੇ ਸਮੇਂ ਤੋਂ ਪਹਿਲਾਂ ਸੂਬਾ ਪੱਧਰ 'ਤੇ ਅਤੇ ਫਿਰ ਏਸ਼ੀਆ ਪੱਧਰ 'ਤੇ ਅਤੇ ਹੁਣ ਵਿਸ਼ਵ ਪੱਧਰ 'ਤੇ ਹੁੰਦੇ ਆ ਰਹੇ ਹਨ। ਜਿਸ ਵਿਚ ਵਿਸ਼ਾਲ ਰਾਣਾ ਨੇ ਵਿਸ਼ਵ ਪੁਲਿਸ ਭਲਵਾਨ ਦੇ 70 ਕਿਲੋ ਵਰਗ ਦੇ ਮੁਕਾਬਲਿਆਂ ਵਿਚ ਅਪਣੇ ਵਿਰੋਧੀਆਂ ਨੂੰ ਹਰਾ ਕੇ ਸੋਨ ਤਮਗ਼ੇ 'ਤੇ ਕਬਜ਼ਾ ਕੀਤਾ ਹੈ। ਵਿਸ਼ਾਲ ਰਾਣਾ ਦੀ ਵਿਸ਼ਵ ਪੱਧਰ 'ਤੇ ਸ਼ਾਨਦਾਰ ਜਿੱਤ ਲਈ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦੀ ਕਤਾਰ ਲੱਗੀ ਹੋਈ ਹੈ।
Wrestler Harpreet Singh
ਇਸ ਤੋਂ ਇਲਾਵਾ ਫ਼ਰੀਦਕੋਟ ਦੇ ਭਲਵਾਨ ਹਰਪ੍ਰੀਤ ਸਿੰਘ ਨੇ ਵੀ ਇਨ੍ਹਾਂ ਖੇਡਾਂ ਵਿਚ ਵੱਡਾ ਮਾਰਕਾ ਮਾਰਦਿਆਂ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਕੈਨੇਡਾ ਦੇ ਵਿਨੀਪੈਗ 'ਚ ਹੋਈਆਂ ਵਿਸ਼ਵ ਪੁਲਿਸ ਖੇਡਾਂ 'ਚ ਹਰਪ੍ਰੀਤ ਸਿੰਘ ਨੇ ਸੋਨ ਤਮਗ਼ਾ ਜਿੱਤਿਆ ਹੈ। ਦੱਸ ਦੇਈਏ ਕਿ ਹਰਪ੍ਰੀਤ ਸਿੰਘ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਫ਼ਰੀਦਕੋਟ ਦਾ ਖਿਡਾਰੀ ਹੈ ਅਤੇ ਅਪਣੀ ਇਸ ਪ੍ਰਾਪਤੀ 'ਤੇ ਉਨ੍ਹਾਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ।