Mid-Day Meal News : ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ, ਇਹ ਬਦਲਾਅ 1 ਅਗਸਤ ਤੋਂ 31 ਅਗਸਤ ਤੱਕ ਰਹੇਗਾ ਲਾਗੂ

By : BALJINDERK

Published : Jul 31, 2025, 11:02 am IST
Updated : Jul 31, 2025, 11:02 am IST
SHARE ARTICLE
ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ
ਪੰਜਾਬ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਦਾ ਨਵਾਂ ਮੈਨਿਊ ਜਾਰੀ

Mid-Day Meal News : ਮੈਨਿਊ ਦੀ ਪਾਲਣਾ ਕਰਨਾ ਸਬੰਧਿਤ ਸਕੂਲ ਦੇ ਮੁਖੀ ਦੀ ਹੋਵੇਗੀ ਜ਼ਿੰਮੇਵਾਰੀ

Mid-Day Meal News in Punjabi : ਪੰਜਾਬ ਸਟੇਟ ਮਿਡ-ਡੇਅ-ਮੀਲ ਸੁਸਾਇਟੀ ਨੇ ‘ਪ੍ਰਧਾਨ ਮੰਤਰੀ ਪੋਸ਼ਣ’ ਯੋਜਨਾ ਤਹਿਤ ਸਰਕਾਰੀ ਸਕੂਲਾਂ ’ਚ ਪਰੋਸੇ ਜਾਣ ਵਾਲੇ ਮਿਡ-ਡੇਅ-ਮੀਲ ਲਈ ਅਗਸਤ 2025 ਲਈ ਇਕ ਨਵਾਂ ਹਫ਼ਤਾਵਾਰੀ ਮੈਨਿਊ ਜਾਰੀ ਕੀਤਾ ਹੈ। ਇਹ ਮੈਨਿਊ 1 ਅਗਸਤ ਤੋਂ 31 ਅਗਸਤ ਤੱਕ ਲਾਗੂ ਰਹੇਗਾ।

ਮੈਨਿਊ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਭੇਜੇ ਗਏ ਪੱਤਰ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਮਿਡ-ਡੇਅ-ਮੀਲ ਇੰਚਾਰਜ ਦੀ ਨਿਗਰਾਨੀ ਹੇਠ ਕਤਾਰ ’ਚ ਬੈਠਾ ਕੇ ਹੀ ਭੋਜਨ ਪਰੋਸਿਆ ਜਾਵੇ ਅਤੇ ਇਸ ਮੈਨਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਸਕੂਲ ’ਚ ਨਿਰਧਾਰਿਤ ਮੈਨਿਊ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ ਤਾਂ ਸਾਰੀ ਜ਼ਿੰਮੇਵਾਰੀ ਸਬੰਧਿਤ ਸਕੂਲ ਮੁਖੀ ਦੀ ਹੋਵੇਗੀ।

ਇਸ ਤਰ੍ਹਾਂ ਹੋਵੇਗਾ ਅਗਸਤ 2025 ਲਈ ਹਫ਼ਤਾਵਾਰੀ ਮੈਨਿਊ

ਸੋਮਵਾਰ : ਦਾਲ ਅਤੇ ਰੋਟੀ
ਮੰਗਲਵਾਰ : ਰਾਜਮਾਂਹ, ਚੌਲ ਅਤੇ ਖੀਰ
ਬੁੱਧਵਾਰ : ਕਾਲੇ/ਚਿੱਟੇ ਛੋਲੇ (ਆਲੂ ਦੇ ਨਾਲ) ਅਤੇ ਪੁੜੀ/ਰੋਟੀ
ਵੀਰਵਾਰ : ਕੜ੍ਹੀ (ਆਲੂ ਅਤੇ ਪਿਆਜ਼ ਦੇ ਪਕੌੜਿਆਂ ਵਾਲੀ) ਅਤੇ ਚੌਲ

ਸ਼ੁੱਕਰਵਾਰ : ਮੌਸਮੀ ਸਬਜ਼ੀਆਂ ਅਤੇ ਰੋਟੀ
ਸ਼ਨੀਵਾਰ : ਪੂਰੇ ਮਹੀਨੇ ਦਾਲ, ਚੌਲ ਅਤੇ ਮੌਸਮੀ ਫ਼ਲ

ਮਹਿਮਾਨਾਂ ਦੇ ਭੋਜਨ ਲਈ ਕੀਤਾ ਉਤਸ਼ਾਹਿਤ

ਜਾਰੀ ਕੀਤੇ ਗਏ ਸਰਕੂਲਰ ’ਚ ‘ਅਤਿਥੀ ਭੋਜਨ’ ਦੀ ਪਹਿਲ ਕਦਮੀ ਨੂੰ ਉਤਸ਼ਾਹਿਤ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਤਹਿਤ ਪਿੰਡ ਦੇ ਸਰਪੰਚ, ਸਮਾਜ ਸੇਵੀ ਸੱਜਣਾਂ ਅਤੇ ਹੋਰ ਪਤਵੰਤਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮਿਡ-ਡੇਅ-ਮੀਲ ’ਚ ਯੋਗਦਾਨ ਵਜੋਂ ਵਿਸ਼ੇਸ਼ ਮੌਕਿਆਂ, ਤਿਉਹਾਰਾਂ ’ਤੇ ਵਿਦਿਆਰਥੀਆਂ ਲਈ ਵਿਸ਼ੇਸ਼ ਪਕਵਾਨ, ਫਲ ਜਾਂ ਮਿਠਾਈਆਂ ਪ੍ਰਦਾਨ ਕਰਨ।

(For more news apart from  New mid-day meal menu released in Punjab schools News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement