ਅਮੀਰ ਸਿੰਘ ਕਾਲਕਟ ਮੈਮੋਰੀਅਲ ਸਕੂਲ ਉੜਮੁੜ ਟਾਂਡਾ ਲੜਕੀਆਂ ਦੀ ਹਾਲਤ ਬਦ ਤੋਂ ਬਦਤਰ ਬਣੀ
Published : Aug 31, 2019, 12:44 pm IST
Updated : Aug 31, 2019, 4:35 pm IST
SHARE ARTICLE
Dr. Amir Singh Kalkat Memorial Senior Secondary School For Girls
Dr. Amir Singh Kalkat Memorial Senior Secondary School For Girls

ਵੋਕੇਸ਼ਨ ਰੂਮ ਬਣਿਆਂ ਨਸ਼ੇੜੀਆਂ ਦਾ ਟਿਕਾਣਾ

ਉੜਮੁੜ ਟਾਂਡਾ (ਅੰਮ੍ਰਿਤਪਾਲ ਸਿੰਘ ਬਾਜਵਾ): ਸੂਬੇ ਅੰਦਰ ਭਾਵੇਂ ਕਿ ਸਮੇਂ ਦੀਆ ਸਰਕਾਰਾਂ ਵੱਲੋਂ ਪੰਜਾਬ ਅੰਦਰ ਸਿੱਖਿਆ ਦੇ ਢਾਂਚੇ ਦਾ ਸੁਧਾਰ ਕਰਨ ਦੇ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਪਰ ਸਰਕਾਰੀ ਸਕੂਲਾਂ ਦੀ ਹਾਲਤ ਦਿਨ ਬ ਦਿਨ ਬੱਦਤਰ ਹੁੰਦੀ ਜਾ ਰਹੀ ਹੈ। ਜੇਕਰ ਟਾਂਡਾ ਉੜਮੜ ਦੀ ਇਕ ਨਾਮਵਰ ਵਿਦਿਅਕ ਸੰਸਥਾ ਵੱਲ ਝਾਤ ਮਾਰੀਏ ਤਾਂ ਅਮੀਰ ਸਿੰਘ ਕਾਲਕਟ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਲੜਕੀਆਂ ਸਕੂਲ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਜਿੱਥੇ ਸਕੂਲ ਵਿਚ ਸਕੂਲ ਦੇ ਵਿਦਿਆਰਥੀਆਂ ਲਈ ਬੱਚਿਆ ਦੇ ਭੌਤਿਕ ਵਿਗਿਆਨ ਦੇ ਵਾਧਾ ਕਰਨ ਲਈ ਬਣਿਆ ਵੋਕੇਸ਼ਨ ਰੂਮ ਇਕ ਨਸੇੜੀਆ ਦਾ ਅੱਡਾ ਬਣ ਕੇ ਰਿਹਾ ਹੈ, ਜਦਕਿ ਸਕੂਲ ਵਿਚ ਬਣਾਏ ਗਏ ਖੇਡ ਦੇ ਮੈਦਾਨ ਲਈ ਬਾਸਕਟਬਾਲ ਗਰਾਉਂਡ ਵੀ ਤਰਸਯੋਗ ਹਾਲਤ ਵਿਚ ਹੰਝੂ ਵਹਾ ਰਹੇ ਨਜ਼ਰ ਆ ਰਹੇ ਹਨ।

Dr. Amir Singh Kalkat Memorial Senior Secondary School For GirlsDr. Amir Singh Kalkat Memorial Senior Secondary School For Girls

ਜ਼ਿਕਰਯੋਗ ਹੈ ਕਿ ਇਹ ਸਕੂਲ ਸਾਲ 1976 ਵਿਚ ਬਣਾਇਆ ਗਿਆ ਸੀ। ਜਿਸ ਦੀ ਬਿਲਡਿੰਗ ਦੀ ਉਸਾਰੀ ਨੂੰ ਕਰੀਬ 35 ਤੋ 40 ਸਾਲ ਹੋ ਚੁੱਕੇ ਹਨ। ਜਿੱਥੇ ਕਿ ਹੁਣ ਤੱਕ ਹਜ਼ਾਰਾਂ ਦੀ ਗਿਣਤੀ ‘ਚ, ਵਿਦਿਆਰਥਣਾਂ ਇਸ ਸਕੂਲ ਤੋਂ ਉੱਚ ਸਿੱਖਿਆ ਹਾਸਲ ਕਰਕੇ ਦੇਸ ਦੀ ਸੇਵਾ ਕਰਨ ਲਈ ਅੱਗੇ ਗਈਆ ਹਨ ਤਾਂ ਉਥੇ ਸਕੂਲ ਦੀਆਂ ਵਿਦਿਆਰਥਣਾਂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਅੱਗੇ ਆਉਂਦੀਆ ਹਨ। ਪਰ ਸਕੂਲ ਦੀ ਹਾਲਤ ਤੋਂ ਇੰਝ ਮਹਿਸੂਸ ਹੁੰਦਾ ਹੈ ਕਿ ਸਕੂਲਾਂ ਵਿੱਚ ਸਰਕਾਰ ਸਿਰਫ ਸਕੂਲਾਂ ਦੀ ਸਾਂਭ ਸੰਭਾਲ ਲਈ ਸਿਰਫ ਖਾਨਾਪੁਰਤੀ ਕਰਦੀ ਹੀ ਨਜਰ ਆ ਰਹੀ ਹੈ।

Dr. Amir Singh Kalkat Memorial Senior Secondary School For GirlsDr. Amir Singh Kalkat Memorial Senior Secondary School For Girls

ਜਿੱਥੇ ਸਕੂਲ ਦੀ ਹਾਲਤ ਸੁਧਾਰਨ ਲਈ ਸਿਰਫ ਹੁਣ ਤਕ ਭਾਵੇਂ ਕਿ 4 ਲੱਖ ਰੁਪਏ ਦੀ ਗ੍ਰਾਂਟ ਨਾਲ ਮੁਰੰਮਤ ਤਾਂ ਕਰਾਈ ਪਰ ਸਕੂਲ ਦੇ ਆਸਪਾਸ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਜਿਸ ਲਈ ਇਕ ਵੱਡੀ ਗਰਾਂਟ ਦੇਣ ਦੀ ਲੋੜ ਹੈ। ਸਕੂਲ ਦੀ ਇਸ ਪੁਰਾਣੀ ਬਿਲਡਿੰਗ ਤੋਂ ਹੁਣ ਕੁਝ ਥਾਂਵਾਂ ਤੋਂ ਬਿਲਡਿੰਗ ਦਾ ਸੀਮੇਂਟ ਝੜਨਾ ਸੁਰੂ ਹੋ ਗਿਆ ਹੈ। ਜਦ ਕਿ ਸਕੂਲ ਦੇ ਬੱਚਿਆਂ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਦੀ ਪੜਾਈ ਦੇ ਨਾਲ ਅਨੇਕਾਂ ਸਹੂਲਤਾਂ ਮਿਲਦੀਆਂ ਹਨ ਪਰ ਸਕੂਲ ਦੀ ਦਿਸ਼ਾ ਨੂੰ ਸੁਧਰਨਾ ਸਰਕਾਰ ਦਾ ਮੁਢਲਾ ਫਰਜ਼ ਬਣਦਾ ਹੈ। ਸਕੂਲ ਵਿਚ ਕਰੀਬ 8 ਤੋਂ 10 ਪੋਸਟਾਂ ਖਾਲੀ ਹਨ, ਜਿਸ ਵਿਚ ਲੈਕਚਰਾਰ ਕਮਰਸ ਪੰਜਾਬੀ,  ਪੋਲਿਟੀਕਲ ਸਾਇਸ, ਜਰਨਲ ਪੰਜਾਬੀ, 2 ਵੋਕੇਸ਼ਨ , ਸਵੀਪਰ, ਚੌਂਕੀਦਾਰ, ਮਾਲੀ ਦੀ ਪੋਸਟ ਖਾਲੀ ਹੈ। ਜਿਸ ਕਾਰਨ ਸਟਾਫ਼ ਨੂੰ ਵੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement